Thursday, September 17, 2026

ਕਿਸਾਨ ਮੋਰਚੇ ਦੀ ਜਿੱਤ ਦੀ ਖੁਸ਼ੀ ‘ਚ 19 ਨਵੰਬਰ ਨੂੰ ਪੰਜਾਬ ਦੇ ਘਰ ਘਰ ਦੀਪਮਾਲਾ ਕਰਨ ਦੀ ਅਪੀਲ

26 ਨਵੰਬਰ ਨੂੰ ਸਾਰੇ ਸੂਬਿਆਂ ਦੇ ਰਾਜਪਾਲਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ – ਮੇਹਲੋਂ/ ਪਾਲਮਾਜਰਾ/ ਢੀਂਡਸਾ

ਸਮਰਾਲਾ, 17 ਨਵੰਬਰ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਜ਼ਿਲ੍ਹਾ ਪੂਧਾਨ ਮਨਜੀਤ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਅਵਤਾਰ ਸਿੰਘ ਮੇਹਲੋਂ ਸੀਨੀਅਰ ਵਾਈਸ ਪ੍ਰਧਾਨ ਪੰਜਾਬ, ਪਰਮਿੰਦਰ ਸਿੰਘ ਪਾਲਮਾਜ਼ਰਾ ਜਨਰਲ ਸਕੱਤਰ ਪੰਜਾਬ, ਸ਼ਰਨਜੀਤ ਸਿੰਘ ਮੇਹਲੋਂ ਜਨਰਲ ਸਕੱਤਰ ਪੰਜਾਬ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਮੀਟਿੰਗ ਵਿੱਚ ਯੂਨੀਅਨ ਦੇ ਐਗਜੈਟਿਵ ਮੈਂਬਰ, ਬਲਾਕ ਪ੍ਰਧਾਨ ਅਤੇ ਲੁਧਿਆਣਾ ਜ਼ਿਲ੍ਹੇ ਦੇ ਕਿਸਾਨ ਮਜ਼ਦੂਰ ਵੀ ਸ਼ਾਮਲ ਹੋਏ ਅਤੇ ਕਿਸਾਨੀ ਮੁੱਦਿਆਂ ‘ਤੇ ਵਿਚਾਰਾਂ ਕੀਤੀਆਂ।ਮਨਜੀਤ ਸਿੰਘ ਢੀਂਡਸਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ 19 ਨਵੰਬਰ 2021 ਨੂੰ ਕਿਸਾਨਾਂ ਦੀ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਜਿੱਤ ਉਪਰੰਤ ਘਰ ਵਾਪਸੀ ਹੋਈ ਸੀ, ਇਸ ਲਈ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ 19 ਨਵੰਬਰ ਨੂੰ ਪੰਜਾਬ ਦੇ ਸਮੂਹ ਨਿਵਾਸੀ ਇਸ ਜਿੱਤ ਦੀ ਖੁਸ਼ੀ ਵਿੱਚ ਰਾਤ ਨੂੰ ਆਪਣੇ ਘਰਾਂ ‘ਤੇ ਦੀਪਮਾਲਾ ਕਰਨ।ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ ਨੇ ਕਿਹਾ ਕਿ ਸੰਯੁਕਤ ਮੋਰਚੇ ਵਲੋਂ ਆਪਣੀਆਂ ਅਧੂਰੀਆਂ ਮੰਗਾਂ ਪੂਰੀਆਂ ਕਰਾਉਣ ਲਈ ਸਮੁੱਚੇ ਭਾਰਤ ‘ਚ ਸਾਰੇ ਸੂਬਿਆਂ ਦੇ ਕਿਸਾਨ ਆਪੋ ਆਪਣੇ ਰਾਜਾਂ ਦੇ ਰਾਜਪਾਲਾਂ ਨੂੰ 26 ਨਵੰਬਰ ਨੂੰ ਸਵੇਰੇ 11.00 ਵਜੇ ਮੰਗ ਪੱਤਰ ਸੌਂਪਣਗੇ।ਉਨਾਂ ਕਿਹਾ ਕਿ ਸੰਯੁਕਤ ਮੋਰਚੇ ਵਲੋਂ ਪੰਜਾਬ ਦੇ ਕਿਸਾਨ ਸਵੇਰੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਇਕੱਠੇ ਹੋਣਗੇ ਅਤੇ ਇਸ ਉਪਰੰਤ ਪੰਜਾਬ ਦੇ ਰਾਜਪਾਲ ਨੂੰ ਕਿਸਾਨਾਂ ਦੀਆਂ ਅਧੂਰੀਆਂ ਮੰਗਾਂ ਨੂੰ ਪੂਰੀਆਂ ਕਰਨ ਲਈ ਆਪਣਾ ਮੰਗ ਪੱਤਰ ਦੇਣਗੇ।ਇਸ ਸਬੰਧੀ ਉਨ੍ਹਾਂ ਦੀ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵਲੋਂ ਵੱਖ ਵੱਖ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਸਾਰੇ ਜ਼ਿਲ੍ਹਿਆਂ ਵਿਚੋਂ ਵੱਡੇ ਕਾਫਲਿਆਂ ਦੇ ਰੂਪ ਵਿੱਚ ਕਿਸਾਨ ਮੰਗ ਪੱਤਰ ਦੇਣ ਲਈ ਅੰਬ ਸਾਹਿਬ ਗੁਰਦੁਆਰਾ ਮੋਹਾਲੀ ਵਿਖੇ ਪੁੱਜਣਗੇ।
ਇਸ ਮੀਟਿੰਗ ਵਿੱਚ ਕੁਲਵਿੰਦਰ ਸਿੰਘ ਸਰਵਰਪੁਰ ਤਹਿਸੀਲ ਪ੍ਰਧਾਨ, ਗੁਰਸੇਵਕ ਸਿੰਘ ਬਲਾਕ ਪ੍ਰ੍ਰਾਨ ਸਮਰਾਲਾ, ਅੰਮ੍ਰਿਤ ਸਿੰਘ ਰਾਜੇਵਾਲ ਬਲਾਕ ਪ੍ਰਧਾਨ ਖੰਨਾ, ਗਿਆਨ ਸਿੰਘ ਮੰਡ ਪ੍ਰਧਾਨ ਬਲਾਕ ਲੁਧਿਆਣਾ- 2, ਮਾਛੀਵਾੜਾ ਸਾਹਿਬ ਤੋਂ ਹਜਾਰਾ ਸਿੰਘ ਸਰਪੰਚ, ਰਵਿੰਦਰ ਸਿੰਘ, ਕੁਲਵਿੰਦਰ ਸਿੰਘ ਅਕਾਲਗੜ੍ਹ, ਹਰਦੀਪ ਸਿੰਘ ਭਰਥਲਾ, ਹਰਪਾਲ ਸਿੰਘ ਬੰਬਾਂ, ਜਸਪ੍ਰੀਤ ਸਿੰਘ ਢੀਂਡਸਾ, ਹਰਗੁਰਮੁੱਖ ਸਿੰਘ ਦਿਆਲਪੁਰਾ, ਸਰਮੁੱਖ ਸਿੰਘ ਭੰਗਲਾਂ, ਬਹਾਦਰ ਸਿੰਘ, ਰਣਜੀਤ ਸਿੰਘ ਪਪੜੌਦੀ, ਨਿਰਮਲ ਸਿੰਘ, ਬਲਵੰਤ ਸਿੰਘ ਮੰਜਾਲੀ ਕਲਾਂ, ਰਣਧੀਰ ਸਿੰਘ, ਸੁਰਿੰਦਰ ਸਿੰਘ ਸਰਪੰਚ ਖੱਟਰਾਂ, ਸੁਖਦੇਵ ਸਿੰਘ ਰੁਪਾਲੋਂ, ਜਸਵੰਤ ਸਿੰਘ, ਕਸ਼ਮੀਰਾ ਸਿੰਘ, ਕਮਿੱੱਕਰ ਸਿੰਘ, ਪਰਮਿੰਦਰ ਸਿੰਘ, ਬਲਜਿੰਦਰ ਸਿੰਘ ਢੀਂਡਸਾ, ਸਤਵੰਤ ਸਿੰਘ ਪਾਲ ਮਾਜ਼ਰਾ, ਹਰਦੇਵ ਸਿੰਘ ਫੌਜੀ ਬਾਲਿਓਂ, ਕੈਪਟਨ ਗੁਰਚਰਨ ਸਿੰਘ, ਵਰਿੰਦਰ ਸਿੰਘ, ਜੀਤ ਸਿੰਘ ਮੁਤੋਂ ਤੇ ਗਗਨਦੀਪ ਸਿੰਘ ਪਪੜੌਦੀ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …