Wednesday, January 15, 2025

ਸਿਰਸਾ ਦੀ ਧੀ ਅਤੇ ਮਲੋਟ ਦੀ ਨੂੰਹ ਡਾ. ਕ੍ਰਿਤਿਕਾ ਖੁੰਗਰ ਨੇ ਜਿੱਤਿਆ ਮਿਸਿਜ਼ ਇੰਡੀਆ ਦਾ ਖ਼ਿਤਾਬ

ਐਨ.ਸੀ.ਆਰ ‘ਚ ਹੋਇਆ ਵਿਸ਼ਾਲ ਮਿਸ-ਮਿਸਿਜ਼ ਫੈਸ਼ਨਿਸਟਾ 2022 ਦਾ ਆਯੋਜਨ

ਸਿਰਸਾ, 17 ਨਵੰਬਰ (ਸਤੀਸ਼ ਬਾਂਸਲ) – ਸਿਰਸਾ ਦੀ ਧੀ ਅਤੇ ਮਲੋਟ ਦੇ ਸਚਦੇਵਾ ਪਰਿਵਾਰ ਦੀ ਨੂੰਹ ਡਾ. ਕ੍ਰਿਤਿਕਾ ਖੁੰਗਰ ਨੇ ਐਨ.ਸੀ.ਆਰ ’ਚ ਕਰਵਾਏ ਮਿਸ-ਮਿਸਿਜ਼ ਇੰਡੀਆ ਫੈਸਨਿਸ਼ਟਾ-2022 ਵਿੱਚ ਮਿਸਿਜ਼ ਇੰਡੀਆ ਦਾ ਖਿਤਾਬ ਜਿੱਤ ਕੇ ਮਾਪਿਆਂ ਅਤੇ ਇਲਾਕੇ ਅਤੇ ਜਿਲ੍ਹੇ ਤੋਂ ਇਲਾਵਾ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ।ਡਾ. ਕ੍ਰਿਤਿਕਾ ਖੁੰਗਰ ਦੀ ਇਸ ਸਫ਼ਲਤਾ ’ਤੇ ਪਤੀ ਇੰਜੀਨੀਅਰ ਰੁਪਿੰਦਰ ਸਚਦੇਵਾ ਅਤੇ ਸੱਸ ਨਰਿੰਦਰ ਕੌਰ ਨੇ ਕਿਹਾ ਕਿ ਉਨਾਂ ਨੂੰ ਨੂੰਹ ਦੀ ਇਸ ਕਾਮਯਾਬੀ ’ਤੇ ਮਾਣ ਹੈ।
ਮਿਸਿਜ਼ ਇੰਡੀਆ ਦਾ ਖ਼ਿਤਾਬ ਜਿੱਤਣ `ਤੇ ਖੁਸ਼ੀ ‘ਚ ਖੀਵੀ ਹੋਈ ਡਾ. ਕ੍ਰਿਤਿਕਾ ਖੁੰਗਰ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹੈ।ਡਾ. ਖੁੰਗਰ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਸਹੁਰੇ ਪਰਿਵਾਰ ਨੂੰ ਦਿੱਤਾ, ਜਿਨ੍ਹਾਂ ਨੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਉਤਸ਼ਾਹਿਤ ਕੀਤਾ।ਏ.ਜੀ.ਐਸ ਦੇ ਨਿਰਦੇਸ਼ਕ ਅਮਿਤ ਗਰਗ ਅਤੇ ਗੰਦਰਭ ਸੰਗੀਤ ਕਾਲਜ ਦੇ ਸੈਕਟਰੀ ਕਰੁਣ ਗੋਇਲ ਨੇ ਦੱਸਿਆ ਕਿ ਮਿਸਿਜ਼ ਇੰਡੀਆ ਪ੍ਰੋਗਰਾਮ ਭਾਗੀਦਾਰਾਂ ’ਚ ਨਵੇਂ ਹੁਨਰ ਦਾ ਵਿਕਾਸ ਕਰਦਾ ਹੈ।ਇਸ ਤਰ੍ਹਾਂ ਦੇ ਮੁਕਾਬਲੇ ਔਰਤਾਂ ਦੀ ਛੁਪੀ ਪ੍ਰਤਿਭਾ ਨੂੰ ਨਵਾਂ ਮੰਚ ਪ੍ਰਦਾਨ ਕਰਦੇ ਹਨ।ਮਿਸ-ਮਿਸਿਜ਼ ਇੰਡੀਆ ਫੈਸਨਿਸ਼ਟਾ-2022 ਦੇ ਜਿਊਰੀ ਪੈਨਲ ਵਿੱਚ ਸ਼ਾਮਲ ਸੁਬਰਤੀ ਯੂਨੀਵਰਸਿਟੀ ਦੇ ਫਾਈਨ ਆਰਟਸ ਵਿਭਾਗ ਦੇ ਡੀਨ ਡਾ. ਪਿੰਟੂ ਮਿਸ਼ਰਾ, ਪ੍ਰਸਿੱਧ ਫੈਸ਼ਨ ਡਿਜ਼ਾਈਨਰ ਭਾਰਤੀ ਮਲਹੋਤਰਾ ਅਤੇ ਏ.ਜੀ.ਐਸ ਗਰੁੱਪ ਦੀ ਬ੍ਰਾਂਡ ਅੰਬੈਸਡਰ ਨਿਸ਼ਾ ਮੌਰਿਆ ਨੇ ਸ਼ਿਰਕਤ ਕੀਤੀ, ਜੋ ਕਿ ਖੁਦ ਮਿਸ ਯੂਨੀਵਰਸ ਡਿਵਾਈਨ ਰਹਿ ਚੁੱਕੀ ਹੈ।ਸੈਲੀਬ੍ਰਿਟੀ ਦੇ ਰੂਪ ਵਿੱਚ ਟੀ.ਵੀ ਕਲਾਕਾਰ ਜੁਨੈਦ ਖਾਨ, ਨਿਧੀ ਬਖ਼ਸ਼ੀ ਅਤੇ ਸੁਪਰ ਮਾਡਲ ਰਿਸ਼ਾ ਹਾਈਸਨ ਨੇ ਸਾਰੇ ਮੁਕਾਬਲੇਬਾਜ਼ਾਂ ਦਾ ਹੌਂਸਲਾ ਵਧਾਇਆ।ਮਿਸ ਇੰਡੀਆ ਐਨ.ਸੀ.ਆਰ ਦੀ ਤੂਬਾ ਸੈਫ ਬਣੀ ਅਤੇ ਮਿਸਿਜ਼ ਇੰਡੀਆ ਦਾ ਖ਼ਿਤਾਬ ਡਾ. ਕ੍ਰਿਤਿਕਾ ਖੁੰਗਰ ਦੇ ਸਿਰ ਸੱਜਿਆ।
ਮਿਸ-ਮਿਸਿਜ਼ ਇੰਡੀਆ ਫੈਸਨਿਸ਼ਟਾ-2022 ਦੇ ਆਯੋਜਕ ਤ੍ਰਿਪਤੀ ਚੰਦਰਾ ਅਤੇ ਅਮਿਤ ਕੁਮਾਰ ਨੇ ਵੱਖ ਵੱਖ ਸੂਬਿਆਂ ਤੋਂ ਆਈਆਂ ਮਹਿਲਾਵਾਂ ਦਾ ਹੌਸਲਾ ਵਧਾਇਆ।ਸੈਲੀਬ੍ਰਿਟੀ ਮੇਕਅਪ ਆਰਟਿਸਟ ਸ਼ਾਲਿਨੀ ਬਿਊਟੀ ਹਾਊਸ ਦੀ ਪੂਰੀ ਟੀਮ ਨੇ ਸਾਰੇ ਮੁਕਾਬਲੇਬਾਜ਼ਾਂ ਦਾ ਮੇਕਅਪ ਕੀਤਾ ਅਤੇ ਮੁਕਾਬਲੇਬਾਜਾਂ ਨੇ ਪ੍ਰਸਿੱਧ ਡਿਜ਼ਾਈਨਰ ਅਜਰਾ ਅੰਸਾਰੀ ਦੀਆਂ ਡਿਜ਼ਾਈਨ ਕੀਤੀਆਂ ਡਰੈਸਾਂ ਪਹਿਨੀਆਂ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …