Wednesday, June 18, 2025
Breaking News

ਕਥਾਕਾਰ ਤਲਵਿੰਦਰ ਸਿੰਘ ਤੇ ਸ਼ਾਇਰ ਦੇਵ ਦਰਦ ਦੀ ਯਾਦ ‘ਚ ਸਿਮਰਤੀ ਸਮਾਰੋਹ

ਅਮ੍ਰਿਤਸਰ, 18 ਨਵੰਬਰ (ਦੀਪ ਦਵਿੰਦਰ ਸਿੰਘ) – ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਜਨਵਾਦੀ ਲੇਖਕ ਸੰਘ ਵਲੋਂ ਪ੍ਰਮੁੱਖ ਸ਼ਾਇਰ ਦੇਵ ਦਰਦ ਅਤੇ ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਸਿਮਰਤੀ ਸਮਾਰੋਹ ਕਰਵਾਇਆ ਗਿਆ।
ਇਥੋਂ ਦੇ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਸ਼ਮਾਂ ਰੌਸ਼ਨ ਨਾਲ ਸ਼ੁਰੂ ਹੋਏ ਇਸ ਸਮਾਗਮ ਦਾ ਆਗਾਜ਼ ਪਿੰ. ਅੰਕਿਤਾ ਸਹਿਦੇਵ ਦੇ ਸਵਾਗਤੀ ਸਬਦਾਂ ਨਾਲ ਹੋਇਆ।ਕਥਾਕਾਰ ਦੀਪ ਦੇਵਿੰਦਰ ਸਿੰਘ ਸਮਾਗਮ ਨੂੰ ਤਰਤੀਬ ਦੇਦਿੰਆਂ ਕਿਹਾ ਕਿ ਤਲਵਿੰਦਰ ਸਿੰਘ ਅਤੇ ਸ਼ਾਇਰ ਦੇਵ ਦਰਦ ਸਾਹਬ ਸਾਡੇ ਰਾਹ ਦਸੇਰਾ ਸਨ।
ਭਾਰਤੀ ਸਾਹਿਤ ਅਕਾਦਮੀ ਸਨਮਾਨ ਜੇਤੂ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਦੋਵਾਂ ਸਾਹਿਤਕਾਰਾਂ ਦੀ ਜੀਵਨ ਸ਼ੈਲੀ ਬਹੁਤ ਸਹਿਜ਼ ਅਤੇ ਸਾਫ ਸੁਥਰੀ ਸੀ।ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ ਉਹਨਾਂ ਕੋਲ ਆਪਣੀਆਂ ਰਚਨਾਵਾਂ ਰਾਹੀਂ ਮਾਨਵੀ ਜਗਰਾਫੀਏ ਨੂੰ ਪੇਸ਼ ਕਰਨ ਦੀ ਕਮਾਲ ਦੀ ਜੁਗਤ ਸੀ।ਸੁਸ਼ੀਲ ਦੁਸਾਂਝ ਅਤੇ ਕਮਲ ਦੁਸਾਂਝ ਨੇ ਕਿਹਾ ਕਿ ਉਹ ਵਧੀਆ ਸਾਹਿਤਕਾਰ ਅਤੇ ਜਥੇਬੰਦਕ ਕਾਮੇ ਹੋਣ ਕਰਕੇ ਲੋਕ ਚੇਤਿਆਂ ਵਿਚੋਂ ਕਦੀ ਵੀ ਮਨਫੀ ਨਹੀਂ ਹੋਣਗੇ।ਆਸਟ੍ਰੇਲੀਆ ਨਿਵਾਸੀ ਅਜੈਬ ਐਸ ਸੰਘਾ ਅਤੇ ਅੰਜ਼ੂ ਪੈਰਿਸ ਨੇ ਗੱਲ ਕਰਦਿਆਂ ਕਿਹਾ ਕਿ ਉਹ ਕਹਿਣੀ ਤੇ ਕਰਨੀ ਦੇ ਪੱਕੇ ਮਨੁੱਖ ਸਨ।ਐਸ. ਨਸੀਮ ਅਤੇ ਟੀ.ਲੋਚਨ ਨੇ ਦੱਸਿਆ ਕਿ ਉਹ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਕਾਰਜ਼ਸ਼ੀਲ ਰਹਿੰਦੇ ਸਨ।
ਪ੍ਰਤੀਕ ਸਹਿਦੇਵ ਅਤੇ ਮੋਹਿਤ ਸਹਿਦੇਵ ਨੇ ਸਾਂਝੇ ਤੌਰ ‘ਤੇ ਧੰਨਵਾਦ ਕੀਤਾ।ਰਚਨਾਵਾਂ ਦੇ ਚੱਲੇ ਦੌਰ ਵਿੱਚ ਡਾ. ਵਿਮਲ, ਸੰਦੀਪ, ਜਸਵੰਤ ਧਾਪ, ਸਤਨਾਮ ਸਿੱਧੂ ਫਰੀਦਕੋਟੀ, ਮੱਖਣ ਭੈਣੀਵਾਲ, ਅਜੀਤ ਸਿੰਘ ਨਬੀਪੁਰੀ, ਹਰਮੀਤ ਆਰਟਿਸਟ, ਗੁਰਜੀਤ ਕੌਰ ਅਜਨਾਲਾ, ਨਵ ਭੁੱਲਰ, ਡਾ, ਮੋਹਨ ਅਤੇ ਪ੍ਰਿੰ. ਅਮ੍ਰਿਤ ਲਾਲ ਮੰਨਣ ਆਦਿ ਨੇ ਹਾਜਰੀ ਲਵਾਈ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਕੁਸਮ ਲਤਾ, ਮਨਮੋਹਨ ਸਿੰਘ ਢਿੱਲੋਂ, ਮਨਮੋਹਨ ਬਾਸਰਕੇ, ਹਰਜੀਤ ਸਿੰਘ ਸੰਧੂ, ਵਜੀਰ ਸਿੰਘ ਰੰਧਾਵਾ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਪ੍ਰੇਮ ਲਾਲ, ਸੁਭਾਸ਼ ਪਰਿੰਦਾ, ਨਵਦੀਪ ਕੁਮਾਰ, ਪਰਮਜੀਤ ਕੌਰ, ਪੂਨਮ ਸ਼ਰਮਾ, ਮੀਨਾਕਸ਼ੀ ਸ਼ਰਮਾ, ਤ੍ਰਿਪਤਾ ਮੈਮ, ਪੂਨਮ, ਸ਼ਮੀ ਮਹਾਜਨ, ਜਗਮੋਹਣ ਸ਼ਰਮਾ, ਰਾਕੇਸ਼ ਸ਼ਰਮਾ ਅਤੇ ਗੀਤਾ ਭਗਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …