ਅੰਮ੍ਰਿਤਸਰ, 23 ਨਵੰਬਰ (ਜਗਦੀਪ ਸਿੰਘ ਸੱਗੂ) – ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਡਾ. ਐਸ.ਪੀ ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਸਰਬੱਤ ਦਾ
ਭਲਾ ਚੈਰੀਟਬਲ ਟਰੱਸਟ ਵਲੋਂ ਅੰਮ੍ਰਿਤਸਰ ਸ਼ਹਿਰ ਨੇੜਲੇ ਇਤਿਹਾਸਕ ਗੁਰਦੁਆਰਾ ਪਲਾਹ ਸਾਹਿਬ ਅਤੇ ਪਿੰਡ ਸਹਿੰਸਰਾ ਕਲਾਂ ਨੂੰ ਮ੍ਰਿਤਕ ਸਰੀਰ ਸਾਂਭਣ ਵਾਲੇ ਫਰੀਜ਼ਰ ਭੇਂਟ ਕੀਤੇ ਗਏ।
ਠਰੱਸਟ ਦੇ ਮਾਝਾ ਜੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਅਤੇ ਖਜਾਨਚੀ ਨਵਜੀਤ ਸਿੰਘ ਘਈ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਜੋਕੇ ਸਮੇਂ ਵਿਚ ਲਗਭਗ ਹਰੇਕ ਪਰਿਵਾਰ `ਚੋਂ ਕੋਈ ਨਾ ਕੋਈ ਮੈਂਬਰ ਬਾਹਰਲੇ ਦੇਸ਼ਾਂ ਅੰਦਰ ਰੋਜ਼ੀ ਰੋਟੀ ਕਮਾਉਣ ਲਈ ਗਿਆ ਹੋਣ ਕਾਰਨ ਜੇਕਰ ਪਿੱਛੇ ਕਿਸੇ ਪਰਿਵਾਰਿਕ ਮੈਂਬਰ ਦੀ ਅਚਾਨਕ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਨੂੰ ਬਹੁਤ ਜਿਆਦਾ ਪੈਸੇ ਖਰਚ ਕਰਕੇ ਮ੍ਰਿਤਕ ਸਰੀਰ ਨੂੰ ਸੰਭਾਲਣ ਲਈ ਕਿਸੇ ਹਸਪਤਾਲ ‘ਚ ਰੱਖਣਾ ਪੈਂਦਾ ਹੈ।ਇਸ ਮੁਸ਼ਕਲ ਨੂੰ ਵੇਖਦਿਆਂ ਹੋਇਆ ਡਾ: ਐਸ.ਪੀ ਸਿੰਘ ਓਬਰਾਏ ਨੇ ਜ਼ਰੂਰਤ ਵਾਲੀਆਂ ਥਾਵਾਂ `ਤੇ ਅਜਿਹੇ ਫਰੀਜ਼ਰ ਦੇਣ ਦਾ ਫੈਸਲਾ ਕੀਤਾ ਸੀ, ਜਿਸ ਤਹਿਤ ਅੱਜ ਛੇਵੀਂ ਪਾਤਸ਼ਾਹੀ ਨਾਲ ਸਬੰਧਿਤ ਇਤਿਹਾਸਕ ਗੁਰਦੁਆਰਾ ਪਲਾਹ ਸਾਹਿਬ, ਅੰਮ੍ਰਿਤਸਰ ਅਤੇ ਪਿੰਡ ਸਹਿੰਸਰਾ ਕਲਾਂ ਨੂੰ ਮ੍ਰਿਤਕ ਸਰੀਰ ਸਾਂਭਣ ਵਾਲਾ ਫਰੀਜ਼ਰ ਭੇਂਟ ਕੀਤੇ ਗਏ ਹਨ।ਟਰੱਸਟ ਦੇ ਅਹੁਦੇਦਾਰਾਂ ਨੇ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ‘ਚ ਜਿਥੇ ਬਹੁਤ ਸਾਰੀਆਂ ਵਿਧਵਾ, ਬੇਸਹਾਰਾ ਬਜ਼ੁਰਗ ਅਤੇ ਯਤੀਮ ਬੱਚਿਆਂ ਨੂੰ ਮਹੀਨਾਵਾਰ ਪੈਨਸ਼ਨ ਦਿੱਤੀ ਜਾ ਰਹੀ ਹੈ, ਉਥੇ ਹੀ ਮੁਫਤ ਡਾਇਲਿਸਸ ਦੀ ਸਹੂਲਤ, ਮੁਫਤ ਅੱਖਾਂ ਦੇ ਆਪ੍ਰੇਸ਼ਨ ਕਰਵਾਉਣ ਤੋਂ ਇਲਾਵਾ ਲੈਬੋਰਟਰੀ ਖੋਲ੍ਹ ਕੇ ਨਾਮਾਤਰ ਰੇਟਾਂ `ਤੇ ਟੈਸਟ ਕੀਤੇ ਜਾ ਰਹੇ ਹਨ।
ਇਸ ਮੌਕੇ ਜਥੇਦਾਰ ਮਾਸਟਰ ਪ੍ਰਦੀਪ ਸਿੰਘ ਥਿੰਦ, ਠੇਕੇਦਾਰ ਸਾਹਿਬ ਸਿੰਘ, ਸੁਰਜਨ ਸਿੰਘ, ਨਿਰਮਲ ਸਿੰਘ, ਹਰਜਿੰਦਰ ਸਿੰਘ ਸੰਧੂ, ਕੁਲਦੀਪ ਸਿੰਘ, ਸੁਰਿੰਦਰ ਕੁਮਾਰ ਸ਼ਿੰਦਾ ਸਹਿੰਸਰਾ ਕਲਾਂ, ਧੰਨਵੰਤ ਸਿੰਘ, ਗੁਰਭੇਜ ਸਿੰਘ, ਤੇਜਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media