ਅੰਮ੍ਰਿਤਸਰ, 23 ਨਵੰਬਰ (ਸੁਖਬੀਰ ਸਿੰਘ) – 71ਵੀਂ ਆਲ ਇੰਡੀਆ ਪੁਲਿਸ ਰੈਸਲਿੰਗ ਕਲੱਸਟਰ ਚੈਪੀਅਨਸ਼ਿਪ 2022 ਜੋ 14-11-2022 ਤੋਂ 20-11-2022 ਤੱਕ ਪੁਨੇ ਮਹਾਰਾਸ਼ਟਰ ਵਿਖੇ ਹੋਈ ਸੀ।ਜਿਸ ਵਿੱਚ ਸਾਰੇ ਭਾਰਤ ਤੋਂ ਕੁੱਲ 37 ਟੀਮਾਂ ਨੇ ਭਾਗ ਲਿਆ।ਆਲਓਵਰ ਖੇਡਾਂ ਵਿੱਚ ਪੰਜਾਬ ਪੁਲਿਸ ਨੇ ਪਹਿਲਾ ਸਥਾਨ ਹਾਸਲ ਕੀਤਾ। ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਥਾਣਾ ਕੰਨਟੋਨਮੈਂਟ ਵਿਖੇ ਤਾਇਨਾਤ ਮਹਿਲਾ ਮੁੱਖ ਸਿਪਾਹੀ ਬਬੀਤਾ ਨੇ ਬਾਡੀ ਬਿਲਡਿੰਗ ਵਿੱਚ ਗੋਲਡ ਮੈਡਲ, ਪੁਲਿਸ ਲਾਈਨ ਵਿਖੇ ਤਾਇਨਾਤ ਸਿਪਾਹੀ ਸਾਹਿਲ ਨੇ ਆਰਮ ਰੈਸਲਿੰਗ ‘ਚ ਸਿਲਵਰ ਮੈਡਲ ਅਤੇ ਪੁਲਿਸ ਲਾਈਨ ਅੰਮ੍ਰਿਤਸਰ ਸ਼ਹਿਰ ਵਿਖੇ ਤਾਇਨਾਤ ਮਹਿਲਾ ਮੁੱਖ ਸਿਪਾਹੀ ਕੁਲਵਿੰਦਰ ਕੌਰ ਨੇ ਬਾਡੀ ਬਿਲਡਿੰਗ ਵਿੱਚ ਤਾਂਬੇ ਦਾ ਮੈਡਲ ਪ੍ਰਾਪਤ ਕੀਤਾ।ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਇਹਨਾਂ ਕਰਮਚਾਰੀਆਂ ਨੂੰ ਵਧਾਈ ਦਿੱਤੀ ਗਈ।
Check Also
ਕੋਪਲ ਕੰਪਨੀ ਲਈ ਕਿਸਾਨੀ ਹਿੱਤ ਸਭ ਤੋਂ ਅਹਿਮ ਹੈ – ਸੰਜੀਵ ਬਾਂਸਲ
ਕੋਪਲ ਦੀ 14ਵੀਂ ਸਲਾਨਾ ਕਾਨਫਰੰਸ ਮੌਕੇ ਡਿਸਟ੍ਰੀਬਿਊਟਰਾਂ ਨੂੰ ਕੀਤਾ ਸਨਮਾਨਿਤ ਸੰਗਰੂਰ, 12 ਜਨਵਰੀ (ਜਗਸੀਰ ਲੌਂਗੋਵਾਲ …