Wednesday, September 16, 2026

ਡੀ.ਏ.ਵੀ ਪਬਲਿਕ ਸਕੂਲ ਵਲੋਂ ਕੈਮਲ ਕਲਰ ਸੰਮੇਲਨ -2022 ਦੀ ਮੇਜ਼ਬਾਨੀ

ਅੰਮ੍ਰਿਤਸਰ, 1 ਦਸੰਬਰ (ਜਗਦੀਪ ਸਿੰਘ ਸੱਗੂ) – ਆਰਿਆ ਰਤਨ ਪਦਮ ਸ਼੍ਰੀ ਪੂਨਮ ਸੂਰੀ ਦੇ ਆਸ਼ੀਰਵਾਦ ਨਾਲ ਅਤੇ ਡਾ. ਜੇ.ਪੀ ਸ਼ੂਰ ਡਾਇਰੈਕਟਰ ਪੀ.ਐਸ-1 ਤੇ ਏਡਿਡ ਸਕੂਲ, ਪੰਜਾੁਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਮੈਨੇਜਰ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਅੱਜ ਕੋਕੂਆ ਕੈਂਮਫਲਿਨ ਲਿਮਟਿਡ ਦੁਆਰਾ ਆਯੋਜਿਤ ਆਰਟਸ ਕੈਮਲ ਸੰਮੇਲਨ- 2022 ਦੀ ਕਲਾ ਵਿਭਾਗ ਦੇ ਅਧਿਆਪਕਾਂ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਉਤਪਾਦ ਪ੍ਰਦਰਸ਼ਨ ਲਈ ਵਰਤੀਆਂ ਜਾਣ ਵਾਲੀਆਂ ਵਿਲੱਖਣ ਅਤੇ ਵੱਖਰੀਆਂ ਤਕਨੀਕਾਂ, ਉਤਪਾਦ ਅਜਮਾਇਸ਼ਾਂ ਸੀ।ਇਹ ਕਾਰਜਸ਼ਾਲਾ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਰਚਨਾਤਮਕਤਾ ਨੂੰ ਵਧਾਉਣ ਦੇ ਉਦੇਸ਼ ਨਾਲ ਗਤੀਵਿਧੀਆਂ ਅਧਾਰਿਤ ਸੀ।ਪੰਜਾੁਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਮੈਨੇਜਰ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਨੇ ਅਧਿਆਪਕਾਂ ਦੇ ਵਿਕਾਸ ਦੇ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਸਕੂਲ ਦੇ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਅਧਿਆਪਕਾਂ ਨੂੰ ਨਵੀਆਂ ਵਿਧੀਆਂ ਨੂੰ ਸ਼ਾਮਲ ਕਰਨ ਲਈ ਕਲਾ ਨੂੰ ਦੂਜਿਆਂ ਵਿਸ਼ਿਆਂ ਨਾਲ ਜੋੜਨ ਲਈ ਅਜਿਹੀ ਵਰਕਸ਼ਾਪ ਲਾਹੇਵੰਦ ਤੇ ਪ੍ਰੇਰਨਾਦਾਇਕ ਹੰੁਦੀ ਹੈ ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …