
ਨਵੀਂ ਦਿੱਲੀ, 10 ਦਸੰਬਰ (ਅੰਮ੍ਰਿਤ ਲਾਲ ਮੰਨਣ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਧਰਮ ਪ੍ਰਚਾਰ ਦੇ ਕਾਰਜਾਂ ਨੂੰ ਚੜ੍ਹਦੀ ਕਲਾ ਨਾਲ ਨੇਪਰੇ ਚੜਾਉਣ ਵਾਸਤੇ ਭਾਈ ਜਗਜੀਤ ਸਿੰਘ ਕਮਾਂਡਰ ਨੂੰ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਕਨਵੀਨਰ ਥਾਪਿਆ ਗਿਆ ਹੈ।ਕਮੇਟੀ ਵੱਲੋ ਇਸ ਸਬੰਧ ਵਿਚ ਜਾਰੀ ਪੱਤਰ ਨੂੰ ਸੌਂਪਦੇ ਹੋਏ ਕਮੇਟੀ ਦੇ ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ ਨੇ ਕਮਾਂਡਰ ਦੇ ਧਰਮ ਪ੍ਰਚਾਰ ਕਮੇਟੀ ਦੇ ਕਨਵੀਨਰ ਬਨਣ ਤੇ ਵਧਾਈ ਦਿੱਤੀ। ਰਾਣਾ ਨੇ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਮਤਿ ਤੇ ਪਹਿਰਾ ਦਿੰਦੇ ਹੋਏ ੳਲੀਕੇ ਜਾ ਰਹੇ ਕਾਰਜਾਂ ਨੂੰ ਹੋਰ ਚੰਗੇ ਤਰੀਕੇ ਨਾਲ ਕਰਨ ਲਈ ਕਮਾਂਡਰ ਨੂੰ ਸਹਿਯੋਗ ਦੇਣ ਦਾ ਵੀ ਸੱਦਾ ਦਿੱਤਾ।
Punjab Post Daily Online Newspaper & Print Media