ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਖੁਰਮਣੀਆਂ) – ਖ਼ਾਲਸਾ ਕਾਲਜ ਦੀ ਪੰਜਾਬੀ ਵਿਭਾਗ ਤੋਂ ਐਮ.ਫਿਲ. ਕਰਨ ਵਾਲੀ ਵਿਦਿਆਰਥਣ ਨੇ ਯੂ.ਜੀ.ਸੀ ਦਾ
ਜੇ.ਆਰ.ਐਫ ਦਾ ਟੈਸਟ ਪਾਸ ਕੀਤਾ ਹੈ।ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਟੈਸਟ ਪਾਸ ਕਰਨ ਵਾਲੀ ਵਿਦਿਆਰਥਣ ਸ਼ਰਨਜੀਤ ਕੌਰ ਨੂੰ ਵਧਾਈ ਦਿੰਦਿਆਂ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।ਉਨਾਂ ਨੇ ਪੰਜਾਬੀ ਵਿਭਾਗ ਮੁਖੀ ਡਾ. ਆਤਮ ਸਿੰਘ ਰੰਧਾਵਾ ਦੀ ਮੌਜ਼ੂਦਗੀ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਰਨਜੀਤ ਕੌਰ ਨੇ 2020 ’ਚ ਵਿਭਾਗ ਤੋਂ ਡਾ. ਹੀਰਾ ਸਿੰਘ ਦੀ ਨਿਗਰਾਨੀ ਅਧੀਨ ਆਪਣੀ ਐਮ.ਫਿਲ ਦੀ ਡਿਗਰੀ ਪੂਰੀ ਕੀਤੀ ਸੀ ਅਤੇ ਇਕ ਅਕਤੂਬਰ 2022 ਨੂੰ ਪੰਜਾਬੀ ਵਿਸ਼ੇ ਦੇ ਹੋਏ ਯੂ.ਜੀ.ਸੀ ਦੇ ਟੈਸਟ ਦਾ ਇਮਤਿਹਾਨ ਦਿੱਤਾ ਸੀ ਜਿਸ ਦਾ 5 ਨਵੰਬਰ ਨੂੰ ਰਿਜਲਟ ਆਇਆ ਤਾਂ ਸ਼ਰਨਜੀਤ ਕੌਰ ਦਾ ਨਾਮ ਜੇ.ਆਰ.ਐਫ ਪਾਸ ਕਰਨ ਵਾਲਿਆਂ ’ਚ ਆਇਆ।ਇਸ ਤੋਂ ਪਹਿਲਾ ਸ਼ਰਨਜੀਤ ਕੌਰ ਨੈਟ ਦਾ ਇਮਤਿਹਾਨ ਪਾਸ ਕਰ ਚੱਕੀ ਹੈ।
ਵਿਭਾਗ ਮੁਖੀ ਡਾ. ਰੰਧਾਵਾ ਨੇ ਦੱਸਿਆ ਕਿ ਸ਼ਰਨਜੀਤ ਕੌਰ ਨੇ ਪੀ.ਐਚ.ਡੀ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਮਨਜਿੰਦਰ ਸਿੰਘ ਦੀ ਨਿਗਰਾਨੀ ਅਧੀਨ ਖੋਜ਼ ਕਾਰਜ ਸ਼ੁਰੂ ਕਰ ਦਿੱਤਾ ਹੋਇਆ ਹੈ, ਹੁਣ ਜੇ.ਆਰ.ਐਫ ਮਿਲਣ ਨਾਲ ਉਸ ਲਈ ਇਹ ਕਾਰਜ਼ ਆਰਥਿਕ ਪੱਖੋਂ ਸੌਖਾ ਹੋ ਜਾਵੇਗਾ।
ਇਸ ਮੌਕੇ ਡਾ. ਭੁਪਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿੱਲੋਂ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media