ਸਮਰਾਲਾ, 19 ਦਸੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਦੇ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ ਨੇ ਆਖਿਆ ਕਿ 17 ਦਸੰਬਰ 2022
ਨੂੰ ਪੈਨਸ਼ਨਰਜ਼ ਦਿਵਸ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਮੇਨ ਚੌਂਕ ਸਮਰਾਲਾ ਵਿਖੇ 11.0 ਵਜੇ ਤੋਂ 3.00 ਵਜੇ ਤੱਕ ਧੂਮ ਧਾਮ ਨਾਲ ਮਨਾਇਆ ਗਿਆ।ਇਸ ਵਿੱਚ ਹਰੇਕ ਵਿਭਾਗ ਦੇ 200 ਦੇ ਲਗਭਗ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ।ਸਮਾਗਮ ਵਿੱਚ ਸਟੇਟ ਬੈਂਕ ਆਫ਼ ਇੰਡੀਆ ਦੇ ਮੈਨੇਜਰ ਸੰਜੇ ਕੁਮਾਰ ਅਤੇ ਸਟਾਫ਼ ਦੇ ਮੈਂਬਰਾਂ ਰਮਨਦੀਪ ਸਿੰਘ ਅਤੇ ਦੋ ਕਰਮਚਾਰੀ ਬੀਬੀਆਂ ਮੇਘਨਾ ਅਤੇ ਹਰਪੂੀਤ ਕੌਰ ਨੂੰ ਲੋਈਆਂ ਅਤੇ ਸ਼ਾਲਾਂ ਨਾਲ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।ਉਪਰੋਕਤ ਬੈਂਕ ਤੋਂ ਲਗਭਗ 3000 ਪੈਨਸ਼ਨਰ ਆਪਣੀ ਪੈਨਸ਼ਨ ਪ੍ਰਾਪਤ ਕਰ ਰਹੇ ਹਨ।ਬੈਂਕ ਦੀ ਕੋਈ ਵੀ ਸ਼ਿਕਾਇਤ ਕਿਸੇ ਵੀ ਪੈਨਸ਼ਨਰ ਨੇ ਅੱਜ ਤੱਕ ਨਹੀਂ ਕੀਤੀ।ਮਨਾਏ ਗਏ ਪੈਨਸ਼ਨਰਜ਼ ਦਿਵਸ ਦਾ ਸਾਰਾ ਖਰਚਾ ਸਟੇਟ ਬੈਂਕ ਆਫ਼ ਇੰਡੀਆ ਵਲੋਂ ਕੀਤਾ ਗਿਆ ਹੈ।ਸਨਮਾਨਿਤ ਕਰਨ ਵਾਲਿਆਂ ਵਿੱਚ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ ਤੋਂ ਇਲਾਵਾ ਪ੍ਰੇਮ ਨਾਥ ਸਮਰਾਲਾ ਆਡੀਟਰ ਉਪਰੋਕਤ ਸੰਗਠਨ ਅਤੇ ਕੁਲਵੰਤ ਰਾਏ ਕੈਸ਼ੀਅਰ ਸ਼ਾਮਲ ਹਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media