Tuesday, June 17, 2025
Breaking News

ਪਿੰਡਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਸ਼ਹਿਰ ਵਰਗੀਆਂ ਸਹੂਲਤਾਂ – ਧਾਲੀਵਾਲ

ਜੱਦੀ ਪਿੰਡ ਜਗਦੇਵ ਕਲਾਂ ਵਿਖੇ ਕਰੀਬ ਇਕ ਕਰੋੜ ਰੁਪਏ ਦੇ ਵਿਕਾਸ ਕਾਰਜ਼ਾਂ ਦੇ ਕੀਤੇ ਉਦਘਾਟਨ

ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ) – ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਸੂਬੇ ਭਰ ਦੇ ਪਿੰਡਾਂ ਨੂੰ ਸ਼ਹਿਰ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਚਨਬੱਧ ਹੈ ਅਤੇ ਰਾਜ ਭਰ ਦੇ ਪਿੰਡਾਂ ਦੇ ਗੰਦੇ ਪਾਣੀ ਜੋ ਕਿ ਇਸ ਸਮੇਂ ਦੀ ਸਭ ਤੋ ਵੱਡੀ ਸਮੱਸਿਆ ਹੈ ਤੋ ਪਿੰਡ ਵਾਸੀਆਂ ਨੂੰ ਛੁਟਕਾਰਾ ਦਿਵਾਉਣ ਲਈ ਸਰਕਾਰ ਥਾਪਰ ਪ੍ਰਾਜੈਕਟ ‘ਤੇ ਕੰਮ ਕਰ ਰਹੀ ਹੈ।ਇਸ ਅਧੀਨ ਪਿੰਡਾਂ ਦੇ ਗੰਦੇ ਪਾਣੀ ਨੂੰ ਸਾਫ ਸੁਥਰਾ ਕਰਨਾ ਅਤੇ ਖੇਤਾਂ ਵਿਚ ਵਰਤਣ ਯੋਗ ਬਣਾਇਆ ਜਾਵੇਗਾ।
ਇਹ ਪ੍ਰਗਟਾਵਾ ਕੁਲਦੀਪ ਸਿੰਘ ਧਾਲੀਵਾਲ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਨੇ ਅੱਜ ਆਪਣੇ ਜੱਦੀ ਪਿੰਡ ਜਗਦੇਵ ਕਲਾਂ ਵਿਖੇ ਇਕ ਕਰੋੜ ਰੁਪਏ ਦੀ ਵੱਧ ਤੋ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜ਼ਾਂ ਦਾ ਉਦਘਾਟਨ ਕਰਨ ਸਮੇਂ ਕੀਤਾ।ਕੈਬਿਨਟ ਮੰਤਰੀ ਧਾਲੀਵਾਲ ਨੇ ਪਿੰਡ ਜਗਦੇਵ ਕਲਾਂ ਵਿਖੇ 24 ਲੱਖ ਰੁਪਏ ਨਾਲ ਛੱਪੜ ਦੀ ਸਫਾਈ ਦਾ ਉਦਘਾਟਨ, 50 ਲੱਖ ਰੁਪਏ ਨਾਲ ਛੱਪੜ ਅਤੇ ਪਾਰਕ ਦਾ ਨੀਂਹ ਪੱਥਰ, 19.34 ਲੱਖ ਰੁਪਏ ਨਾਲ ਪਸ਼ੂ ਹਸਪਤਾਲ, 8.18 ਲੱਖ ਰੁਪਏ ਨਾਲ ਮਾਡਰਨ ਸੱਥ ਅਤੇ 20 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਣ ਵਾਲੇ ਵਿਕਾਸ ਕਾਰਜ਼ਾਂ ਦੇ ਨੀਂਹ ਪੱਥਰ ਵੀ ਰੱਖੇ।ਕੈਬਿਨਟ ਮੰਤਰੀ ਧਾਲੀਵਾਲ ਨੇ ਗ੍ਰਾਮ ਪੰਚਾਇਤ ਅਵਾਣ ਵਿਖੇ 3 ਲੱਖ ਰੁਪਏ ਦੀ ਲਾਗਤ ਨਾਲ ਕਬਰਸਤਾਨ ਦਾ ਕੰਮ, 5 ਲੱਖ ਰੁਪਏ ਦੀ ਲਾਗਤ ਨਾਲ ਗਲੀ ਦਾ ਕੰਮ ਅਤੇ 2.50 ਲੱਖ ਰੁਪਏ ਦੀ ਲਾਗਤ ਨਾਲ ਰਸਤੇ ਦੇ ਕੰਮ ਦਾ ਵੀ ਉਦਘਾਟਨ ਕੀਤਾ।ਇਸ ਤੋ ਇਲਾਵਾ ਪਿੰਡ ਨਿਸੋਕੇ ਅਤੇ ਪਿੰਡ ਮੰਦਰਾਂਵਾਲਾ ਵਿਖੇ ਵੀ ਵਿਕਾਸ ਕਾਰਜ਼ਾਂ ਦੇ ਉਦਘਾਟਨ ਕੀਤੇ ਗਏ।
ਧਾਲੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਦਾ ਮੁੱਖ ਉਦੇਸ਼ ਪਿੰਡਾਂ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣਾ ਹੈ ਅਤੇ ਇਸ ਵਿਚ ਕੋਈ ਵੀ ਕਸਰ ਨਹੀ ਰਹਿਣ ਦਿੱਤੀ ਜਾਵੇਗੀ।ਉਨਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਪ੍ਰਤੀ ‘ਆਪ’ ਸਰਕਾਰ ਜ਼ੀਰੋ ਟੋਲਰੈਸ ਦੀ ਨੀਤੀ ‘ਤੇ ਕੰਮ ਕਰ ਰਹੀ ਹੈ ਅਤੇ ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਨਹੀ ਛੱਡਿਆ ਜਾਵੇਗਾ। ਉਨਾਂ ਕਿਹਾ ਕਿ ਸਾਡੀ ਸਰਕਾਰ ਅੰਮਿ੍ਰਤਸਰ ਵਿਖੇ 30 ਦਸੰਬਰ ਨੂੰ ਪ੍ਰਵਾਸੀ ਪੰਜਾਬੀਆਂ ਨਾਲ ਮਿਲਣੀ ਸਮਾਗਮ ਕਰਨ ਜਾ ਰਹੀ ਹੈ, ਜਿਸ ਵਿਚ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਜਾਵੇਗਾ ਅਤੇ ਮੌਕੇ ਤੇ ਹੀ ਉਨਾਂ੍ਹ ਦੀਆਂ ਸ਼ਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੁੱਧਲ, ਖੁਸ਼ਪਾਲ ਸਿੰਘ ਧਾਲੀਵਾਲ, ਬੀ.ਡੀ.ਪੀ.ਓ ਹਰਸ਼ਾ ਛੀਨਾ ਸਮਸ਼ੇਰ ਸਿੰਘ ਬੱਲ, ਬੀ.ਡੀ.ਪੀ.ਓ ਅਜਨਾਲਾ ਸੁਖਜੀਤ ਸਿੰਘ ਬਾਜਵਾ, ਐਡਵੋਕੇਟ ਰਾਜੀਵ ਮਦਾਨ, ਸੁਬੇਗ ਸਿੰਘ, ਡੀ.ਐਸ.ਪੀ ਅਜਨਾਲਾ ਸੰਜੀਵ ਕੁਮਾਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …