ਸੰਗਰੂਰ, 30 ਦਸੰਬਰ (ਜਗਸੀਰ ਲੌਂਗੋਵਾਲ) – ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਰੰਭ ਕੀਤੇ ਸ੍ਰੀ ਸਹਿਜ ਪਾਠਾਂ ਦੇ ਭੋਗ ਸਮੇਂ ਸੰਪੂਰਨਤਾ ਸਮਾਗਮ ਸਥਾਨਿਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ, ਗੁਰਵਿੰਦਰ ਸਿੰਘ ਸਰਨਾ, ਪਰਮਿੰਦਰ ਸਿੰਘ ਸੋਬਤੀ ਅਤੇ ਸੁਰਿੰਦਰ ਪਾਲ ਸਿੰਘ ਸਿਦਕੀ ਦੀ ਦੇਖ ਰੇਖ ਹੇਠ ਹੋਇਆ।ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਸਦਕਾ ਇਸ ਮੌਕੇ ਇਸਤਰੀ ਸਤਿਸੰਗ ਸਭਾਵਾਂ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ, ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ, ਸ੍ਰੀ ਸੁਸਾਇਟੀ ਸਾਹਿਬ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਸੰਗਤਾਂ ਵਲੋਂ ਭਾਈ ਸੁੰਦਰ ਸਿੰਘ ਹੈਡ ਗ੍ਰੰਥੀ ਦੀ ਅਗਵਾਈ ਵਿੱਚ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ।ਸੰਗਤੀ ਪਾਠ ਨਾਲ ਵਿਸਮਾਦ ਮਈ ਮਾਹੌਲ ਸਿਰਜਿਆ ਗਿਆ।ਉਪਰੰਤ ਇਸਤਰੀ ਸਤਿਸੰਗ ਸਭਾ ਅਤੇ ਭਾਈ ਮਨਵੀਰ ਸਿੰਘ ਕੋਹਾੜਕਾ ਹਜੂਰੀ ਰਾਗੀ ਗੁਰਦੁਆਰਾ ਸਾਹਿਬ ਦੇ ਜਥੇ ਨੇ ਰਸਭਿੰਨਾ ਕੀਰਤਨ ਕੀਤਾ।
ਸਟੱਡੀ ਸਰਕਲ ਦੇ ਡਿਪਟੀ ਚੀਫ਼ ਆਰਗੇਨਾਈਜ਼ਰ ਲਾਭ ਸਿੰਘ, ਗੁਰਜੰਟ ਸਿੰਘ ਰਾਹੀ ਜ਼ੋਨਲ ਪ੍ਰਧਾਨ, ਗੁਰਮੇਲ ਸਿੰਘ ਵਿੱਤ ਸਕੱਤਰ ਅਤੇ ਹਰਵਿੰਦਰ ਕੌਰ ਸਕੱਤਰ ਜ਼ੋਨਲ ਇਸਤਰੀ ਕੌਂਸਲ ਨੇ ਸ਼ਮੂਲੀਅਤ ਕੀਤੀ।ਐਡੀਸ਼ਨਲ ਚੀਫ਼ ਸਕੱਤਰ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਸਟੱਡੀ ਸਰਕਲ ਦੇ 50 ਸਾਲਾਂ ਤੋਂ ਲਗਾਤਾਰ ਕੀਤੇ ਜਾ ਰਹੇ ਨਿਮਾਣੇ ਉਪਰਾਲਿਆਂ ਦੀ ਲੜੀ ਵਿੱਚ ਸਹਿਜ ਪਾਠਾਂ ਦਾ ਇਹ ਤੀਸਰਾ ਸਮਾਗਮ ਹੈ।ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ, ਗਿਆਨ ਦੀਪ ਪਬਲਿਕ ਸਕੂਲ ਮਹਿਲਾਂ ਚੌਕ ਵਿਖੇ ਅਜਿਹੇ ਸਮਾਗਮ ਹੋ ਚੁੱਕੇ ਹਨ।ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸਾਹਨੀ ਨੇ ਸਟੱਡੀ ਸਰਕਲ ਦੇ ਇਸ ਉਦਮ ਦੀ ਪ੍ਰਸੰਸਾ ਕੀਤੀ ਅਤੇ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਸਮਾਗਮ ਵਿੱਚ ਮਾਤਾ ਸਵਰਨ ਕੌਰ ਪ੍ਧਾਨ ਇਸਤਰੀ ਸਤਿਸੰਗ ਸਭਾ ਗੁਰਦੁਆਰਾ ਸਾਹਿਬ,ਮਾਤਾ ਅਮਰੀਕ ਕੌਰ, ਮਾਤਾ ਗੁਰਮੀਤ ਕੌਰ ਗੁਜਰਾਲ, ਹਰਕੀਰਤ ਕੌਰ, ਜਸਪ੍ਰੀਤ ਕੌਰ, ਗੁਰਬੀਰ ਕੌਰ ਬੇਬੀ, ਮਹਿਕਪ੍ਰੀਤ ਕੌਰ, ਜੋਗਿੰਦਰ ਕੌਰ ਪਾਹਵਾ, ਹਰਿੰਦਰ ਕੌਰ, ਦਲਜੀਤ ਕੌਰ ਨੂਰ ਪੁਰਾ, ਜਗਜੀਤ ਕੌਰ, ਸੁਰਿੰਦਰ ਕੌਰ, ਦਲਵਿੰਦਰ ਕੌਰ ਸੋਬਤੀ, ਗੁਰਲੀਨ ਕੌਰ ,ਗੁਰਮੀਤ ਕੌਰ ਮਾਤਾ ਭਾਨੀ ਜੀ ਭਲਾਈ ਕੇਂਦਰ,ਰੇਖਾ ਕਾਲੜਾ, ਚਮਨਪ੍ਰੀਤ ਕੌਰ ਸ਼ਾਹਕੋਟ, ਪੋ: ਨਰਿੰਦਰ ਸਿੰਘ, ਹਰਿੰਦਰਪਾਲ ਸਿੰਘ ਕੋਹਲੀ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸਰਪ੍ਰਸਤ ਨਰਿੰਦਰ ਪਾਲ ਸਿੰਘ ਸਾਹਨੀ ਐਡਵੋਕੇਟ, ਗੁਰਿੰਦਰ ਸਿੰਘ ਗੁਜਰਾਲ, ਚਰਨਜੀਤ ਪਾਲ ਸਿੰਘ, ਲਖਵੀਰ ਸਿੰਘ ਲੱਖਾ ਗੁਰਦੁਆਰਾ ਸਾਹਿਬ ਸੰਤ ਪੁਰਾ, ਪਰਵਿੰਦਰ ਸਿੰਘ ਪੱਪੂ, ਗੁਰਜੰਟ ਸਿੰਘ ਆਦਿ ਨੇ ਵੀ ਇਸ ਸਮਾਗਮ ਦੀ ਸ਼ਲਾਘਾ ਕੀਤੀ।ਗੁਰਦੁਆਰਾ ਸਾਹਿਬ ਵਲੋਂ ਸਹਿਜ ਪਾਠ ਕਰਨ ਵਾਲਿਆਂ ਦਾ ਸਤਿਕਾਰ-ਸਨਮਾਨ ਜਸਵਿੰਦਰ ਸਿੰਘ ਪ੍ਰਿੰਸ, ਗੁਰਵਿੰਦਰ ਸਿੰਘ ਸਰਨਾ, ਮਾਤਾ ਸਵਰਨ ਕੌਰ ਦੇ ਨਾਲ ਸਟੱਡੀ ਸਰਕਲ ਦੇ ਨੁਮਾਇੰਦੇ ਲਾਭ ਸਿੰਘ, ਗੁਰਜੰਟ ਸਿੰਘ ਰਾਹੀ, ਗੁਰਮੇਲ ਸਿੰਘ, ਹਰਵਿੰਦਰ ਕੌਰ, ਅਮਨਦੀਪ ਕੌਰ ਅਤੇ ਨਰਿੰਦਰ ਪਾਲ ਸਿੰਘ ਸਾਹਨੀ ਆਦਿ ਨੇ ਕੀਤਾ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …