Monday, April 27, 2026

ਹਰਵਿੰਦਰ ਸੰਧੂ ਵਲੋਂ ਅਗਾਮੀ ਨਗਰ ਨਿਗਮ ਚੋਣਾਂ ਸਬੰਧੀ ਵਰਕਰਾਂ ਨਾਲ ਚਾਹ `ਤੇ ਚਰਚਾ

ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਹਲਕਾ ਪੱਛਮੀ ‘ਚ ਪੈਂਦੇ ਭਾਜਪਾ ਦੇ ਚਾਰੇ ਮੰਡਲਾਂ ਅਤੇ ਇਸ ਵਿਧਾਨ ਸਭਾ ਵਿੱਚ ਰਹਿ ਰਹੇ ਸਾਰੇ ਸੂਬਾਈ ਅਤੇ ਜਿਲ੍ਹਾ ਅਹੁੱਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਪੱਛਮੀ ਖੰਡਵਾਲਾ ਮੰਡਲ ਦੇ ਪ੍ਰਧਾਨ ਨਰੇਸ਼ ਕੁਮਾਰ ਰੀਕੋ ਦੇ ਗ੍ਰਹਿ ਵਿਖੇ ਹੋਈ, ਜਿਸ ਵਿੱਚ ਵਿਸ਼ੇਸ਼ ਤੌਰ `ਤੇ ਪੁੱਜੇ ਭਾਜਪਾ ਦੇ ਨਵ-ਨਿਯੱਕਤ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਹਾਜ਼ਰ ਹੋਏ।ਹਲਕਾ ਇੰਚਾਰਜ਼ ਐਡਵੋਕੇਟ ਕੁਮਾਰ ਅਮਿਤ ਨੇ ਆਪਣੇ ਹਲਕੇ ਦੇ ਅਹੁੱਦੇਦਾਰਾਂ ਸਮੇਤ ਹਰਵਿੰਦਰ ਸਿੰਘ ਸੰਧੂ ਦਾ ਫੁੱਲਾਂ ਦੇ ਗੁਲਦਸਤੇ ਅਤੇ ਦਸ਼ਾਲਾ ਦੇ ਕੇ ਸਵਾਗਤ ਕੀਤਾ।ਇਸ ਮੀਟਿੰਗ ਵਿੱਚ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਹਰਵਿੰਦਰ ਸਿੰਘ ਸੰਧੂ ਨੇ ਹਾਜ਼ਰ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਸਮੂਹ ਮੰਡਲ ਪ੍ਰਧਾਨਾਂ ਤੋਂ ਉਨ੍ਹਾਂ ਦੇ ਜਥੇਬੰਦਕ ਢਾਂਚੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲੈਣ ਉਪਰੰਤ ਬੂਥ ਪੱਧਰ `ਤੇ ਰਹਿ ਗਈਆਂ ਕਮੀਆਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਹਦਾਇਤ ਵੀ ਕੀਤੀ ਉਨ੍ਹਾਂ ਅਹੁਦੇਦਾਰਾਂ ਨਾਲ ਜਥੇਬੰਦੀ ਦਾ ਵਿਸਥਾਰ ਕਰਨ ਅਤੇ ਪੂਰੀ ਤਰ੍ਹਾਂ ਸਰਗਰਮ ਕਰਨ ਲਈ ਵਿਚਾਰ-ਵਟਾਂਦਰਾ ਵੀ ਕੀਤਾ।ਉਨ੍ਹਾਂ ਕਿਹਾ ਕਿ ਇਸ ਵਾਰ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਅੰਮ੍ਰਿਤਸਰ ਦੀਆਂ ਸਾਰੀਆਂ ਨਿਗਮ ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ।ਪਾਰਟੀ ਵਲੋਂ ਸਰਗਰਮ ਅਤੇ ਚੋਣ ਲੜਨ ਦੇ ਇੱਛੁਕ ਸਾਰੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਹਲਕਿਆਂ ਤੋਂ ਫੀਡ ਬੈਕ ਲੈ ਕੇ ਚੋਣ ਲੜਨ ਦਾ ਮੌਕਾ ਦਿੱਤਾ ਜਾਵੇਗਾ।
ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਮੌਜ਼ੂਦਾ ਸਿਆਸੀ ਹਾਲਾਤ ਭਾਰਤੀ ਜਨਤਾ ਪਾਰਟੀ ਲਈ ਬਹੁਤ ਹੀ ਅਨੁਕੂਲ ਹਨ।ਉਨ੍ਹਾਂ ਸਾਰਿਆਂ ਨੂੰ ਸੱਦਾ ਦਿੱਤਾ ਕਿ ਉਹ ਆਪੋ-ਆਪਣੇ ਇਲਾਕੇ ਦੇ ਲੋਕਾਂ ਨੂੰ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਪੰਜਾਬ ਵਿਰੋਧੀ ਸੋਚ ਅਤੇ ਲੋਕ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਉਣ।
ਇਸ ਮੌਕੇ ਐਸ.ਪੀ ਕੇਵਲ ਕੁਮਾਰ, ਕੌਂਸਲਰ ਅਰਵਿੰਦ ਸ਼ਰਮਾ, ਸੀਨੀਅਰ ਭਾਜਪਾ ਆਗੂ ਕੁਲਦੀਪ ਰਾਜ, ਛੇਹਰਟਾ ਮੰਡਲ ਪ੍ਰਧਾਨ ਅਸ਼ਵਨੀ ਬਾਬਾ, ਕੋਟ ਖਾਲਸਾ ਮੰਡਲ ਦੇ ਪ੍ਰਧਾਨ ਰਮੇਸ਼ ਪੱਪੂ, ਪੁਤਲੀਘਰ ਮੰਡਲ ਪ੍ਰਧਾਨ ਸ਼ਿਵ ਕੁਮਾਰ ਸ਼ਰਮਾ, ਜਨਰਲ ਸੈਕਟਰੀ ਸੂਰਜ ਮਦਾਨ, ਤਰੁਣ ਅਰੋੜਾ, ਗੋਰਾ ਰੰਧਾਵਾ, ਸੰਨੀ, ਅਜੇ ਕੁਮਾਰ, ਰਮਨ ਸ਼ਰਮਾ, ਸੁਸ਼ੀਲ ਸ਼ਰਮਾ, ਸ਼ਿਆਮ ਲਾਲ, ਜਗਜੀਤ ਗਿੱਲ ਆਦਿ ਹਾਜ਼ਰ ਸਨ। (www.punjabpost.in)

 

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …