Monday, February 23, 2026

ਸਾਂਸ ਪ੍ਰੋਗਰਾਮ ਤਹਿਤ ਨਿਮੋਨੀਆਂ ਤੋਂ ਬਚਾਅ ਲਈ ਟ੍ਰੇਨਿੰਗ ਵਰਕਸ਼ਾਪ

ਅੰਮ੍ਰਿਤਸਰ, 10 ਜਨਵਰੀ (ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਚਰਨਜੀਤ ਸਿੰਘ ਜੀ ਦੀ ਅਗਵਾਹੀ ਹੇਠਾਂ ਅੱਜ ਅਨੈਕਸੀ ਹਾਲ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਸਾਂਸ ਪ੍ਰੋਗਰਾਮ ਤਹਿਤ ਨਿਮੋਨੀਆਂ ਤੋਂ ਬਚਾਅ ਲਈ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਸਾਂਸ ਪ੍ਰੋਗਰਾਮ ਤਹਿਤ (ਸੋਸ਼ਲ ਅਵੇਅਰਨੈਸ ਐਂਡ ਐਕਸ਼ਨ ਟੂ ਨਿਉਟ੍ਰਲਾਈਜ ਨਿਮੋਨੀਆਂ ਸਕਸੈਸਫੁਲੀ) ਵਰਕਸ਼ਾਪਾਂ ਲਗਾਉਣ ਦਾ ਮੁੱਖ ਉਦੇਸ਼ ਨਿਮੋਨੀਆਂ ਦੇ ਲੱਛਣਾਂ ਦੀ ਜਲਦ ਪਹਿਚਾਣ ਕਰਨਾਂ ਅਤੇ ਸਮੇਂ ਤੇ ਸਹੀ ਉਪਚਾਰ ਕਰਨਾਂ ਹੈ, ਤਾ ਜੋ ਨਿਮੋਨੀਆਂ ਕਾਰਣ ਹੋਣ ਵਾਲੀਆ ਮੌਤਾਂ ਦੇ ਦਰ ੁਵਿਚ ਕਮੀਂ ਲਿਆਂਦੀ ਜਾ ਸਕੇ।ਪੂਰੇ ਵਿਸਵ ਭਰ ਵਿਚ ਨਿਮੋਨੀਆਂ ਕਾਰਣ ਬਹੁਤ ਸਾਰੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਇਸੇ ਲਈ ਵਿਸ਼ਵ ਸਿਹਤ ਸੰਸਥਾ ਵਲੋਂ ਸਾਂਸ ਪ੍ਰੋਗਰਾਮ ਤਹਿਤ ਸਮੂਹ ਕਮਿਉਨਟੀ ਹੈਲਥ ਅਫਸਰ, ਸਟਾਫ ਨਰਸਾਂ, ਪੈਰਾਮੈਡੀਕਲ ਸਟਾਫ ਅਤੇ ਆਸ਼ਾ ਵਰਕਰਾਂ ਨੂੰ ਨਿਮੋਨੀਆਂ ਸੰਬਧੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਨਿਮੋਨੀਆਂ ਇਕ ਗੰਭੀਰ ਬੀਮਾਰੀ ਹੈ, ਜੋ ਕਿ ਹਰ ਸਾਲ ਪੂਰੇ ਦੇਸ਼ ਵਿਚ 5 ਸਾਲਾ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਣ ਬਣਦੀ ਹੈ।
ਡਾ. ਅਸ਼ਵਨੀ ਸਰੀਨ ਕਿਹਾ ਕਿ ਨਿਮੋਨੀਆਂ ਦੇ ਆਮ ਲੱਛਣ ਖਾਂਸੀ ਅਤੇ ਜੁਾਕਮ ਦਾ ਵਧਣਾਂ, ਤੇਜ਼ੀ ਨਾਲ ਸਾਹ ਲੈਣਾਂ, ਸਾਹ ਲੈਣ ਸਮੇਂ ਪਸਲੀਆਂ ਦਾ ਧੱਸਣਾਂ ਅਤੇ ਤਜ਼ ਬੁਖਾਰ ਹੋਣਾਂ ਹੈ। ਇਸ ਤੋਂ ਇਲਾਵਾ ਗੰਭੀਰ ਲੱਛਣਾਂ ਵਿਚ ਬੱਚੇ ਦਾ ਖਾ-ਪੀ ਨਾਂ ਸਕਣਾਂ, ਝੱਟਕੇ ਆਉਣਾਂ, ਬੱਚੇ ਦਾ ਨਿਢਾਲ ਹੋਣਾਂ ਆਦਿ ਹੈ।ਇਸ ਲਈ ਇਹਨਾਂ ਵਿਚੋਂ ਕੋਈ ਲਛੱਣ ਸਾਹਮਣੇਂ ਆਵੇ ਤਾਂ ਤੁਰੰਤ ਨਜਦੀਕੀ ਸਰਕਾਰੀ ਮਾਹਿਰ ਡਾਕਟਰਾਂ ਕੋਲੋਂ ਇਲਾਜ ਕਰਵਾਉਣਾਂ ਚਾਹੀਦਾ ਹੈ।ਜਿਲਾ੍ਹ ਟੀਕਾਕਰਣ ਅਫਸਰ ਡਾ ਕੰਵਲਜੀਤ ਸਿੰਘ ਤੇ ਕਿਹਾ ਕਿ ਨਮੂਨੀਆਂ ਤੋਂ ਬਚਾਉ ਲਈ ਬੱਚੇ ਨੂੰ ਨਿੱਘਾ ਰਖਣਾਂ, ਸਮਪੂਰਨ ਵੈਕਸੀਨੇਸ਼ਨ ਕਰਾਉਣਾਂ, ਐਕਸਕਲੁਸਿਵ ਬੈ੍ਰਸਟ ਫੀਡਿੰਗ ਕਰਵਉਣਾਂ ਅਤੇ ਨਿਮੋਨੀਆਂ ਦੇ ਲੱਛਣਾਂ ਦੀ ਪਹਿਚਣ ਹੋਣਾਂ ਬਹੁਤ ਜਰੂਰੀ ਹੈ। ਇਸ ਅਵਸਰ ਤੇ ਸਹਾਇਕ ਸਿਵਲ ਸਰਜਨ ਡਾ. ਰਜਿੰਦਰ ਪਾਲ ਕੌਰ, ਜਿਲਾ੍ਹ ਸਿਹਤ ਅਫਸਰ ਡਾ. ਜਸਪਾਲ ਸਿੰਘ, ਬੱਚਿਆਂ ਦੇ ਮਾਹਿਰ ਡਾ. ਵਿਜੈ ਕੁਮਾਰ, ਜਿਲਾ੍ਹ ਬੀ.ਸੀ.ਜੀ ਅਫਸਰ ਡਾ. ਰਾਘਵ ਗੁਪਤਾ, ਮਾਸ ਮੀਡੀਆ ਅਫਸਰ ਰਾਜ ਕੌਰ, ਡਿਪਟੀ ਐਮ.ਈ.ਆਈ.ਓ ਅਮਰਦੀਪ ਸਿੰਘ, ਮੈਡਮ ਤ੍ਰਿਪਤਾ ਅਤੇ ਸਮੂਹ ਸਟਾਫ ਹਾਜ਼ਰ ਸੀ।

 

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …