Saturday, December 21, 2024

ਜਾਇਦਾਦ ਟੈਕਸ ਨਾ ਭਰਨ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ- ਕਾਰਜ਼ ਸਾਧਕ ਅਫ਼ਸਰ

ਭੀਖੀ, 10 ਜਨਵਰੀ (ਕਮਲ ਜ਼ਿੰਦਲ) – ਸਥਾਨਕ ਨਗਰ ਪੰਚਾਇਤ ਦੇ ਅਮਲੇ ਵਲੋਂ ਪੁਲਿਸ ਫੋਰਸ ਦੀ ਮਦਦ ਨਾਲ ਪਿੱਛਲੇ ਸਮੇਂ ਤੋਂ ਜਾਇਦਾਦ ਕਰ ਨਾ ਅਦਾ ਕਰਨ ਵਾਲਿਆ ਖਿਲਾਫ਼ ਵਿੱਢੀ ਮੁਹਿੰਮ ਤਹਿਤ ਕਸਸ਼ਬੇ ਵਿੱਚ ਵੱਖ-ਵੱਖ ਬਿਲਡਿੰਗਾਂ ਦੀ ਤਾਲਾਬੰਦੀ ਕਰਨੀ ਆਰੰਭ ਕੀਤੀ।ਇਸ ਦਰਮਿਆਨ ਸਾਰੀਆਂ ਹੀ ਜਾਇਦਾਦ ਕਰ ਨਾ ਅਦਾ ਕਰਨ ਵਾਲੀਆਂ ਪਾਰਟੀਆਂ ਨੇ ਨਗਰ ਪੰਚਾਇਤ ਦਫ਼ਤਰ ਨਾਲ ਆਪਣੀ ਆਪਸੀ ਤਾਲਮੇਲ ਤੇ ਜਾਇਦਾਦ ਕਰ ਦੇਣਾ ਮੰਨ ਲਿਆ।ਕਾਰਜ਼ ਸਾਧਕ ਅਫ਼ਸਰ ਅਸ਼ੀਸ ਕੁਮਾਰ ਨੇ ਦੱਸਿਆ ਕਿ ਨਗਰ ਪੰਚਾਇਤ ਦਫ਼ਤਰ ਦਾ ਜਾਇਦਾਦ ਕਰ ਦਾ ਸਾਲਾਨਾ ਟੀਚਾ 27 ਲੱਖ਼ ਰੁਪੈ ਦਾ ਹੈ ਜਿਸ ਵਿਚੋਂ ਕਰੀਬ 13 ਲੱਖ਼ 50 ਹਜ਼ਾਰ ਰੁਪੈ ਪਹਿਲਾ ਹੀ ਵਸੂਲੇ ਜਾ ਚੁੱਕੇ ਹਨ ਅਤੇ ਕਰ ਨਾ ਦੇਣ ਵਾਲਿਆਂ ਖਿਲਾਫ਼ ਕਾਰਵਾਈ ਆਰੰਭੀ ਗਈ ਹੈ ਅਤੇ ਸਰਕਾਰ ਦੇ ਆਦੇਸ਼ਾਂ ਮੁਤਾਬਿਕ ਜੋ ਯੋਗ ਕਰ ਅਦਾ ਨਹੀ ਕਰੇਗਾ ਉਸ ਬਰਖਿਲਾਫ਼ ਕਾਰਵਾਈ ਕਰਦੇ ਹੋਏ ਇਮਾਰਤ ਦੀ ਤਾਲਾਬੰਦੀ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਪ੍ਰਸ਼ਾਸਨ ਦੇ ਕਾਰਵਾਈ ਨੂੰ ਅਮਲ ਵਿੱਚ ਲਿਆਉਂਦਿਆਂ ਅੱਜ ਕਈ ਇਮਾਰਤਾ ਦੀ ਤਾਲਾਬੰਦੀ ਕੀਤੀ ਗਈ, ਪਰ ਸਬੰਧਤ ਪਾਰਟੀਆਂ ਨੇ ਮੋਕੇ ‘ਤੇ ਹੀ ਜਾਇਦਾਦ ਕਰ ਅਦਾ ਕਰ ਦਿੱਤਾ।ਅੱਜ ਦੀ ਕਾਰਵਾਈ ਸਮੇਂ ਪੁਲਿਸ ਪ੍ਰਸ਼ਾਸਨ ਤੋਂ ਲੇਖ਼ਾਕਾਰ ਕੁਲਦੀਪ ਰਿਸ਼ੀ, ਸ਼ਾਖਾ ਕਲਰਕ ਕੁਲਵੰਤ ਸਿੰਘ, ਸੈਨੇਟਰੀ ਇੰਪੈਕਟਰ ਰੁਸਤਮ ਸ਼ੇਰ ਸੋਢੀ, ਰਾਮ ਸਿੰਘ ਅਕਲੀਆਂ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …