ਅੰਮ੍ਰਿਤਸਰ ਪੁੱਜਣ ਤੇ ਜਿਲਾ ਸਾਇੰਸ ਸੁਪਰਵਾਈਜਰ ਸੁਦੀਪ ਕੌਰ ਤੇ ਪ੍ਰਿੰ. ਸ਼ਿਸ਼ੂਪਾਲ ਨੇ ਕੀਤਾ ਸਵਾਗਤ
ਛੇਹਰਟਾ, 13 ਦਸੰਬਰ (ਕੁਲਦੀਪ ਸਿੰਘ ਨੋਬਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਸਾ ਬਜਾਰ ਨੇ ਭੱਧਲ ਕਾਲਜ ਰੋਪੜ ਵਿਖੇ ਆਯੋਜਿਤ 43ਵੀਂ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਪੂਰੇ ਰਾਜ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਨਾਂ ਕੇਵਲ ਸਕੂਲ ਅਤੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ ਬਲਕਿ ਅੰਮ੍ਰਿਤਸਰ ਜਿਲੇ ਤੇ ਆਪਣੇ ਮਾਂ ਬਾਪ ਦਾ ਨਾਂ ਵੀ ਚਮਕਾਇਆ ਹੈ।ਇਸ ਚਾਰ ਰੋਜਾ ਵਿਗਿਆਨ ਪ੍ਰਦਰਸ਼ਨੀ ਵਿਚ ਪੂਰੇ ਪੰਜਾਬ ਦੇ ਲਗਭਗ 350 ਵਿਗਿਆਨ ਮਾਡਲਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ।ਲੈਕਚਰਾਰ ਕਮਿਸਟਰੀ ਕਮਲ ਕੁਮਾਰ ਤੇ ਗਿਆਰਵੀਂ ਦੀ ਵਿਦਿਆਰਥਣ ਈਸ਼ਾ ਨੰਦਾ ਵਲੋਂ ਪਦਰਸ਼ਿਤ ਕੀਤਾ ਗਿਆ ਪੈਪਕੋਲ ਫਿਊਲ ਬਾਇਓਪਲਾਸਟਿਕ ਅਤੇ ਬੀਐਮਡੀ ਮਸ਼ੀਨ ਪੂਰੀ ਪ੍ਰਦਰਸ਼ਨੀ ਵਿਚ ਖਿੱਚ ਦਾ ਕੇਂਦਰ ਰਹੇ।ਇਸ ਪ੍ਰਦਰਸ਼ਨੀ ਦੇ ਮੁੱਖ ਮਹਿਮਾਨ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਲੈਕਚਰਾਰ ਕਮਲ ਅਤੇ ਵਿਦਿਆਰਥਣ ਨੂੰ ਜੇਤੂ ਇਨਾਮ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਅਤੇ ਨੈਸ਼ਨਲ ਪੱਧਰ ਤੇ ਹੋਣ ਵਾਲੇ ਮੁਕਾਬਲੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਅੰਮ੍ਰਿਤਸਰ ਪੁੱਜਣ ਤੇ ਲੈਕਚਰਾਰ ਕਮਲ ਤੇ ਵਿਦਿਆਰਥਣ ਈਸ਼ਾ ਨੰਦਾ ਜਿਲਾ ਸਾਇੰਸ ਸੁਪਰਵਾਈਜਰ ਮੈਡਮ ਸੁਦੀਪ ਕੌਰ ਤੇ ਪ੍ਰਿੰਸੀਪਲ ਸ਼ਿਸ਼ੂਪਾਲ ਨੇ ਇਸ ਉਪਲਬਧੀ ਤੇ ਖੁਸ਼ੀ ਜਾਹਿਰ ਕੀਤੀ ਤੇ ਵਿਸ਼ੇਸ਼ ਤੋਰ ਤੇ ਇੰਨਾਂ ਨੂੰ ਸਨਮਾਨਤ ਵੀ ਕੀਤਾ।ਉਨਾਂ ਦੱਸਿਆਂ ਕਿ ਪਿਛਲੇ ਸਾਲ ਵੀ ਲੈਕਚਰਾਰ ਕਮਲ ਕੁਮਾਰ ਵਲੋਂ ਲਿਜਾਇਆਂ ਗਿਆ ਨੈਨੋਟੈਕਨੋਲੋਜੀ ਅਧਾਰਿਤ ਵਿਗਿਆਨ ਮਾਡਲ ਨੈਸ਼ਨਲ ਪੱਧਰ ਤੇ ਵੀ ਜੇਤੂ ਰਿਹਾ ਸੀ। ਇਸ ਮੋਕੇ ਡੀਈਓ ਸਤਿੰਦਰਬੀਰ ਸਿੰਘ ਨੇ ਵੀ ਲੈਕਚਰਾਰ ਤੇ ਵਿਦਿਆਰਥਣ ਦੀ ਇਸ ਪ੍ਰਾਪਤੀ ਤੇ ਖੂਸ਼ੀ ਜਾਹਿਰ ਕੀਤੀ ਅਤੇ ਨੈਸ਼ਨਲ ਪੱਧਰੀ ਮੁਕਾਬਲੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ।