Tuesday, March 24, 2026

ਕੈਬਨਿਟ ਮੰਤਰੀ ਨਿੱਜ਼ਰ ਨੇ ਮੂਲ ਅਨਾਜ ਦੀ ਪੈਦਾਵਾਰ ‘ਤੇ ਦਿੱਤਾ ਜ਼ੋਰ

ਈਟ ਰਾਈਟ ਮਿਲੇਟ ਮੇਲੇ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 22 ਜਨਵਰੀ (ਸੁਖਬੀਰ ਸਿੰਘ) – ਫੂਡਜ਼ ਐਂਡ ਡਰੱਗ ਐਡਮਿਨਸਟਰੇਸ਼ਨ ਪੰਜਾਬ (ਐਫ.ਡੀ.ਏ) ਵਲੋਂ ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਕੰਪਨੀ ਬਾਗ ਵਿਖੇ ਕਰਵਾਏ ਗਏ ਈਟ ਰਾਈਟ ਮਿਲੇਟ ਦਾ ਉਦਘਾਟਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜ਼ਰ ਨੇ ਕੀਤਾ।ਸਮਾਗਮ ਵਿੱਚ ਹਾਜ਼ਰ ਕਿਸਾਨਾਂ, ਖੁਰਾਕ ਮਾਹਰਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੂਲ ਅਨਾਜ ਦੀ ਪੈਦਾਵਾਰ ਕਰਨ ‘ਤੇ ਜ਼ੋਰ ਦਿੱਤਾ।
ਡਾ. ਨਿੱਜ਼ਰ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਆਪਣੀ ਧਰਤੀ ਨੂੰ ਜ਼ਹਿਰ ਕੋਲੋਂ ਬਚਾਉਣ ਲਈ ਸਾਨੂੰ ਕੁਦਰਤੀ ਖੇਤੀ ਕਰਨੀ ਚਾਹੀਦੀ ਹੈ।ਮੋਟੇ ਅਨਾਜ ਵਿੱਚ ਮੁੱਖ ਤੌਰ ‘ਤੇ ਆਉਂਦੇ ਬਾਜ਼ਰਾ, ਕੰਗਣੀ, ਕੋਦਰਾ, ਜਵਾਰ, ਕੁੱਟਕੀ, ਸਾਂਵਾਂ, ਅਤੇ ਰਾਗੀ ਆਦਿ ਨੂੰ ਬਿਲਕੁਲ ਹੀ ਅਸੀਂ ਭੁੱਲ ਗਏ ਹਾਂ, ਜਦਿਕ ਸਾਡੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਇਨਾਂ ਦਾ ਸੇਵਨ ਬਹੁਤ ਜ਼ਰੂਰੀ ਹੈ।ਮੋਟੇ ਅਨਾਜ ਦੀ ਪੈਦਾਵਾਰ ਕਰਨ ਨਾਲ ਜਿਥੇ ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਦਵਾਈਆਂ ਵੀ ਘੱਟ ਵਰਤਣੀਆਂ ਪੈਂਦੀਆਂ ਹਨ।ਜਿਸ ਨਾਲ ਸਾਡੀ ਮਿੱਟੀ ਦੀ ਉਪਜਾਊ ਬਣੀ ਰਹਿੰਦੀ ਹੈ।ਡਾ. ਨਿੱਜ਼ਰ ਨੇ ਕਿਹਾ ਕਿ ਪੋਸ਼ਕ ਤੱਤਾਂ ਨਾਲ ਭਰਪੂਰ ਮੋਟੇ ਅਨਾਜ ਦੇ ਫਾਇਦੇ ਬਾਰੇ ਜਾਗਰੂਕਤਾ ਲਹਿਰ ਚਲਾਈ ਗਈ।ਉਨਾਂ ਕਿਹਾ ਕਿ ਸਰਕਾਰ ਵੀ ਇਨਾਂ ਦੀ ਮਦਦ ਕਰੇਗੀ।
ਡਾ. ਨਿੱਜ਼ਰ ਨੇ ਕਿਹਾ ਕਿ ਕਿਸੇ ਸਮੇਂ ਮੋਟਾ ਅਨਾਜ ਸਾਡੀ ਖੁਰਾਕ ਦਾ ਅਹਿਮ ਹਿੱਸਾ ਹੁੰਦੀ ਸੀ।ਪਰ ਸਾਡੀ ਰਹਿਣ ਸਹਿਣ ਵਿਚ ਆਏ ਵੱਡੇ ਬਦਲਾਅ ਕਾਰਨ ਇਹ ਸਾਡੀ ਥਾਲੀ ਵਿਚੋਂ ਗਾਇਬ ਹੋ ਗਿਆ ਹੈ।ਇਸ ਲਈ ਅਸੀਂ ਕਈ ਭਿਆਨਕ ਬਿਮਾਰੀਆਂ ਨਾਲ ਭੁਗਤ ਰਹੇ ਹਾਂ।
ਉਨਾਂ ਕਿਹਾ ਕਿ ਅਸੀਂ ਕਣਕ ਅਤੇ ਝੋਨੇ ਦੀ ਜਿਆਦਾ ਵਰਤੋਂ ਕਰਕੇ ਖੁਦ ਬਿਮਾਰੀਆਂ ਨੂੰ ਸੱਦਾ ਦਿੱਤਾ ਹੈ ਅਤੇ ਸਾਨੂੰ ਮੁੜ ਆਪਣਾ ਮੂਲ ਅਨਾਜ ਵੱਲ ਮੁੜਨਾ ਪਵੇਗਾ।ਉਨਾਂ ਦੱਸਿਆ ਕਿ ਕਣਕ ਵਿੱਚ ਗਲੂਟਨ ਦੀ ਜਿਆਦਾ ਮਾਤਰਾ ਹੋਣ ਕਰਕੇ ਅਸੀਂ ਬਿਮਾਰ ਹੋ ਰਹੇ ਹਾਂ ਅਤੇ ਕੈਮਿਕਲਾਂ ਦੀ ਵਰਤੋਂ ਕਰਕੇ ਆਪਣੀ ਮਿੱਟੀ ਵੀ ਖਰਾਬ ਕਰ ਰਹੇ ਹਾਂ।
ਡਾ. ਨਿੱਜ਼ਰ ਨੇ ਮੇਲੇ ਵਿੱਚ ਕੁੱਦਰਤੀ ਖੇਤੀ ਅਤੇ ਮੋਟੇ ਅਨਾਜ ਦੇ ਪ੍ਰਚਾਰ ਹਿੱਤ ਲੱਗੇ ਹੋਏ ਸਟਾਲਾਂ ਨੂੰ ਬੜੀ ਗਹੁ ਨਾਲ ਵੇਖਿਆ ਅਤੇ ਮੇਲੇ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ।ਡਾ. ਨਿੱਜ਼ਰ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਡਾ. ਨਿੱਜ਼ਰ ਨੇ ਵੀ ਸ਼ਮਾ ਰੋਸ਼ਨ ਕਰਕੇ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਆ।
ਇਸ ਮੇਲੇ ਵਿੱਚ ਫੂਡ ਅਤੇ ਡਰੱਗ ਕਮਿਸ਼ਨਰ ਪੰਜਾਬ ਡਾ. ਅਭਿਨਵ ਤ੍ਰਿਖਾ, ਸਹਾਇਕ ਫੂਡ ਕਮਿਸ਼ਨਰ ਰਾਜਿੰਦਰ ਸਿੰਘ, ਫੂਡ ਸੇਫਟੀ ਅਫਸ਼ਰਾਂ ਸਤਨਾਮ ਸਿੰਘ, ਕਮਲਜੀਤ ਕੌਰ, ਕਰਨ ਸਚਦੇਵਾ, ਸੁਰਜੀਤ ਆਨੰਦ, ਡਾ. ਰਾਕੇਸ਼ ਸ਼ਰਮਾ, ਓ.ਐਸ.ਡੀ ਮਨਪ੍ਰੀਤ ਸਿੰਘ, ਪੀ.ਏ ਮਨਿੰਦਰਪਾਲ ਸਿੰਘ ਤੇ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …