
ਥੋਬਾ, 13 ਦਸੰਬਰ (ਸੁਰਿੰਦਰਪਾਲ ਸਿੰਘ) – ਲੋਕ ਪਰਿਵਰਤਨ ਸਹਾਰਾ ਸੁਸਾਇਟੀ ਵੱਲੋਂ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਨੂੰ ਸੰਬੋਧਨ ਕਰਦਿਆ ਮੈਡਮ ਦਵਿੰਦਰਜੀਤ ਕੌਰ ਨੇ ਕਿਹਾ ਕਿ 1943 ਨੂੰ ਵੱਖ-ਵੱਖ ਦੇਸ਼ਾਂ ਦੇ ਨੁਮਾਇੰਦਿਆ ਦੀ ਇੱਕ ਕਾਨਫਰੰਸ ਹੋਈ ਜਿਸ ਤੋਂ ਬਾਅਦ 24 ਅਕਤੂਬਰ 1945 ਨੂੰ ਯੂ.ਐਨ. ਚਾਰਟਰ ਤਿਆਰ ਹੋਇਆ ਅਤੇ 18 ਮੈਂਬਰੀ ਕਮਿਸ਼ਨ ਤਿਆਰ ਕਰਕੇ ਮਨੁੱਖੀ ਅਧਿਕਾਰ ਐਲਾਨਨਾਮਾ 10 ਦਸੰਬਰ 1948 ਨੂੰ ਲਾਗੂ ਕੀਤਾ ਗਿਆ ਜਿਸ ਵਿੱਚ ਮਨੁੱਖੀ ਅਜਾਦੀ ਨੂੰ ਹਰ ਹਾਲ ‘ਚ ਕਾਇਮ ਰੱਖਿਆ ਜਾਣਾ ਮੂਲ ਅਧਾਰ ਸੀ। ਉਨ੍ਹਾ ਕਿਹਾ ਕਿ 66 ਸਾਲ ਬੀਤ ਜਾਣ ਦੇ ਬਾਵਜੂਦ ਅਜੇ ਕਿੰਨੇ ਦੇਸ਼ ਹਨ ਜਿਨ੍ਹਾਂ ਨੇ ਇਸ ਤੇ ਅਮਲ ਕੀਤਾ ਹੈ।ਅਮੀਰ ਗਰੀਬ ਨੂੰ ਦਬਾਉਣ ਦੇ ਰਾਹ ਤੁਰਿਆ ਹੋਇਆ ਹੈ ਰਿਸ਼ਵਤ ਖੋਰੀ ਤੇ ਭ੍ਰਿਸ਼ਟਾਚਾਰ ਵੱਡੇ ਪੱਧਰ ਤੇ ਫੈਲ ਰਿਹਾ ਹੈ ਅਤੇ ਮਨੁੱਖ ਨੂੰ ਹੇਠਲੇ ਦਰਜੇ ਤੇ ਰੱਖਿਆ ਜਾ ਰਿਹਾ ਹੈ।
ਉੱਘੇ ਪੱਤਰਕਾਰ ਤੇ ਸਮਾਜ ਸੇਵੀ ਸੁਰਿੰਦਰਪਾਲ ਸਿੰਘ ਤਾਲਬਪੁਰਾ ਨੇ ਕਿਹਾ ਕਿ ਅਗਰ ਅਸੀ ਸਾਰੇ ਪਰਿਵਰਤਨ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਮਨੁੱਖੀ ਹੱਕਾਂ, ਜਾਨਵਰਾਂ ਦੇ ਅਧਿਕਾਰਾਂ ਤੇ ਡਾਕੇ ਮਾਰਨਾ ਬੰਦ ਕਰਨਾ ਹੋਵੇਗਾ। ਉਨ੍ਹਾਂ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪਾਣੀ ਸੋਮਿਆ ਨੂੰ ਦੂਸ਼ਿਤ ਕਰਨ, ਹਵਾ ਨੂੰ ਪ੍ਰਦੂਸ਼ਤ, ਧਰਤੀ ਤੋਂ ਦਰਖਤਾਂ ਦੀ ਬੇਲੋੜੀ ਕਟਾਈ, ਸੜ੍ਹਕੀ ਧਰਨਿਆਂ ਦੌਰਾਨ ਆਮ ਜਨਤਾ ਦੀਆਂ ਮੁਸ਼ਕਲਾਂ, ਸੁਰੱਖਿਆ ਬਲਾ, ਪੁਲਿਸ, ਫੌਜ ਆਦਿ ਰਾਹੀ ਮਨੁੱਖਤਾ ਦੇ ਹੁੰਦੇ ਘਾਣ ਨੂੰ ਖਤਮ ਕਰਨ ਲਈ ਜਾਗਰੂਕ ਹੋਣਾ ਜਰੂਰੀ ਹੈ। ਦੇਸ਼ ਅਤੇ ਸਮਾਜ ਵਿੱਚ ਇਸ ਤਰ੍ਹਾਂ ਦੇ ਜਾਗਰੂਕਤਾਂ ਕੈਂਪਾਂ ਨਾਲ ਹੀ ਮਨੁੱਖੀ ਅਧਿਕਾਰ ਦੀ ਰੱਖਿਆਂ ਹੋ ਸਕਦੀ ਹੈ। ਸਾਨੂੰ ਸਾਰਿਆਂ ਨੂੰ ਪਿੰਡਾਂ ਅਤੇ ਸ਼ਹਿਰਾ ਵਿੱਚੋਂ ਚੰਗੇ ਨਾਗਰਿਕਾਂ ਦੀ ਚੋਣ ਕਰਕੇ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਹਨ ਜੋ ਬਿਨ੍ਹਾਂ ਕਿਸੇ ਭੇਦ ਭਾਵ ਅਤੇ ਬਗੈਰ ਲਾਲਚ ਦੇ ਕੰਮ ਕਰਨ ਅਤੇ ਲੋਕਾਂ ਨੂੰ ਚੰਗੇ ਰਸਤੇ ਤੇ ਚੱਲਣ ਲਈ ਪ੍ਰੇਰਿਤ ਕਰਨ। ਇਸ ਮੌਕੇ ਸਰਪੰਚ ਜਸਵੰਤ ਸਿੰਘ, ਯੂਥ ਆਗੂ ਸੰਜੀਵ ਕੁਮਾਰ ਪੱਛੀਆ, ਜੰਗ ਸਿੰਘ, ਹਰਪਾਲ ਸਿੰਘ, ਸਵਰਨ ਸਿੰਘ, ਰਘਬੀਰ ਸਿੰਘ, ਹਰਪ੍ਰੀਤ ਕੌਰ, ਮਨਜੀਤ ਕੌਰ, ਰਤਿੰਦਰ ਕੌਰ, ਬਲਵਿੰਦਰ ਕੌਰ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media