ਅੰਮ੍ਰਿਤਸਰ, 28 ਜਨਵਰੀ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਵਿਖੇ ਜ਼ਿਲ੍ਹਾ ਚੋਣ ਦਫਤਰ ਅੰਮ੍ਰਿਤਸਰ ਦੇ ਸਹਿਯੋਗ ਨਾਲ 13ਵਾਂ ਰਾਸ਼ਟਰੀ ਮਤਦਾਤਾ ਦਿਵਸ ਮਨਾਇਆ ਗਿਆ।ਜਿਸ ਦਾ ਉਦੇਸ਼ ਨੌਜਵਾਨ ਮਤਦਾਤਾਵਾਂ ਨੂੰ ਮਤਦਾਨ ਪ੍ਰਕਿਰਿਆ ‘ਚ ਹਿੱਸਾ ਲੈਣ ਲਈ ਉਤਸਾਹਿਤ ਕਰਨਾ ਸੀ।ਹਰਪ੍ਰੀਤ ਸਿੰਘ (ਆਈ.ਏ.ਐਸ), ਐਸ.ਡੀ.ਐਮ ਅੰਮ੍ਰਿਤਸਰ-2 ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ‘ਚ ਕਿਹਾ ਕਿ ਬੀ.ਬੀ.ਕੇ ਡੀ.ਏ.ਵੀ ਕਾਲਜ ਰਾਸ਼ਟਰ ਪ੍ਰਤੀ ਆਪਣੀ ਡਿਊਟੀ ਸਮਝਦਾ ਹੈ ਅਤੇ ਦੇਸ਼ ਭਗਤੀ ਦੀ ਭਾਵਨਾ ਵਜੋਂ ਕਾਲਜ ਹਰ ਸਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਦਿਨ ਮਨਾਉਂਦਾ ਹੈ।ਉਹਨਾਂ ਨੇ ਕਿਹਾ ਕਿ ਵੋਟ ਪਾਉਣਾ ਹਰ ਇਕ ਨਾਗਰਿਕ ਦੇ ਅਧਿਕਾਰ ਦੇ ਨਾਲ-ਨਾਲ ਜ਼ਿੰਮੇਵਾਰੀ ਵੀ ਹੈ।ਐਸ.ਡੀ.ਐਮ ਹਰਪ੍ਰੀਤ ਸਿੰਘ ਨੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਕਾਲਜ ਕੈਂਪਸ ‘ਚ ਵੋਟਰ ਰਜਿਸਟ੍ਰੇਸ਼ਨ ਕੈਂਪ ਆਯੋਜਿਤ ਕਰਕੇ 140 ਤੋਂ ਜਿਆਦਾ ਨਵੇਂ ਵੋਟਰ ਬਨਾਉਣ ਲਈ ਸਨਮਾਨਿਤ ਕੀਤਾ।ਫਰਵਰੀ 2022 ‘ਚ ਪੰਜਾਬ ਵਿਚ ਹੋਏ ਮਤਦਾਨ ‘ਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਹੋਰ ਅਧਿਕਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਪ੍ਰਾਜੈਕਟ ‘ਸਨਮਾਨ’ ‘ਤੇ ਇਕ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ, ਜਿਸ ਦਾ ਸ਼ੁਭਆਰੰਭ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਪੰਜਾਬ ‘ਚ ਹੋਏ ਮਤਦਾਨ ਮੌਕੇ ਕੀਤਾ ਸੀ।ਅਜ਼ਾਦ ਭਗਤ ਸਿੰਘ ਵਿਰਾਸਤ ਮੰਚ ਦੇ ਕਲਾਕਾਰਾਂ ਦੁਆਰਾ ਸਹੀ ਉਮੀਦਵਾਰ ਦੀ ਚੋਣ ‘ਚ ਵੋਟਿੰਗ ਦੀ ਭੂਮਿਕਾ ਅਤੇ ਵੋਟਰਾਂ ਦੀ ਸ਼ਕਤੀ ‘ਤੇ ਅਧਾਰਿਤ ਇਕ ਨਾਟਕ ਪੇਸ਼ ਕੀਤਾ ਗਿਆ।ਸ਼ੁਭਨੀਤ ਕੌਰ ਬੀ.ਏ (ਸਮੈਸਟਰ ਪੰਜਵਾਂ) ਨੇ ‘ਮਾਈ ਵੋਟ ਮਾਈ ਪਾਵਰ’ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕੀਤੇ।ਪ੍ਰੋਗਰਾਮ ਦੇ ਅੰਤ ‘ਚ ਸਭ ਨੇ ਆਪਣੀ ਵੋਟ ਇਮਾਨਦਾਰੀ ਨਾਲ ਪਾਉਣ ਦੀ ਸਹੁੰ ਚੁੱਕੀ।
ਚੇਅਰਮੈਨ ਸਥਾਨਕ ਪ੍ਰਬੰਧਕ ਕਮੇਟੀ ਸੁਦਰਸ਼ਨ ਕਪੂਰ, ਮਨਕੰਵਲ ਚਾਹਲ ਆਈ.ਏ.ਐਸ, ਐਸ.ਡੀ.ਐਮ, ਅੰਮ੍ਰਿਤਸਰ-1, ਰਾਜੇਸ਼ ਕੁਮਾਰ, ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ), ਸ਼ੇਰਜੰਗ ਸਿੰਘ ਡੀ.ਪੀ.ਆਰ.ਓ, ਅਰਸ਼ਦੀਪ ਸਿੰਘ ਲੁਬਾਣਾ ਆਰ.ਟੀ.ਆਈ, ਰਜਿੰਦਰ ਕੁਮਾਰ ਚੋਣ ਕਾਨੂੰਗੋ ਸਹਿਤ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਮੈਂਬਰ ਅਤੇ ਕਾਲਜ ਦੇ ਫੈਕਲਟੀ ਮੈਂਬਰ ਵੀ ਮੌਜ਼ੂਦ ਸਨ।
Check Also
ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ
ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …