Monday, April 6, 2026

ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵਲੋਂ ਸੱਭਿਆਚਾਰਕ ਤੇ ਸਨਮਾਨ ਸਮਾਰੋਹ ਦਾ ਆਯੋਜਨ

ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ਨਾਲ ਮਿਲਦੀ ਹੈ ਮਾਨਸਿਕ ਸੰਤੁਸ਼ਟੀ – ਰਾਜ ਕੁਮਾਰ ਅਰੋੜਾ

ਸੰਗਰੂਰ, 28 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਜ਼ਿਲ੍ਹਾ ਪੈਨਸ਼ਨਰਜ ਭਵਨ, ਤਹਿਸੀਲ ਕੰਪਲੈਕਸ ਵਿਖੇ ਸਮਾਜ ਸੇਵਾ, ਲੋਕ ਭਲਾਈ, ਬਜ਼ੁਰਗਾਂ ਅਤੇ ਪੈਨਸ਼ਨਰਾਂ ਦੇ ਸਤਿਕਾਰ ਨੂੰ ਸਮਰਪਿਤ ਉੱਘੀ ਸਮਾਜ ਸੇਵਾ ਸੰਸਥਾ ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਸ਼ੇਸ਼ ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਸੰਪਨ ਹੋਇਆ।ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਸਰਪ੍ਰਸਤ ਇੰਜੀ. ਪਰਵੀਨ ਬਾਂਸਲ, ਪ੍ਰੋ. ਸੁਰੇਸ਼ ਗੁਪਤਾ, ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਵਾਈਸ ਚੇਅਰਮੈਨ ਲਾਲ ਚੰਦ ਸੈਣੀ, ਪਵਨ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖਾਲਸਾ, ਕਰਨੈਲ ਸਿੰਘ ਸੇਖੋਂ, ਡਾ. ਮਨਮੋਹਣ ਸਿੰਘ, ਕਿਸ਼ੋਰੀ ਲਾਲ, ਮੁੱਖ ਸਲਾਹਕਾਰ ਸੰਜੇ ਸ਼ਰਮਾ (ਜੁਡੀਸ਼ਰੀ), ਆਰ.ਐਲ ਪਾਂਧੀ, ਜਗਦੀਸ਼ ਕਾਲੜਾ, ਜਤਿੰਦਰ ਗੁਪਤਾ (ਬੈਂਕ), ਜਸਪਾਲ ਸ਼ਰਮਾ, ਸੱਤਦੇਵ ਸ਼ਰਮਾ, ਅਵਿਨਾਸ਼ ਸ਼ਰਮਾ (ਬ੍ਰਾਹਮਣ ਸਭਾ), ਸਮਾਜ ਸੇਵੀ ਗੋਬਿੰਦਰ ਸ਼ਰਮਾ, ਹਰੀਸ਼ ਅਰੋੜਾ (ਨਗਨ ਬਾਬਾ ਸਾਹਿਬ ਦਾਸ) ਅਤੇ ਜਨਕ ਰਾਜ ਸ਼ਰਮਾ ਸ਼ਾਮਲ ਸਨ।ਸੁਰਿੰਦਰ ਸਿੰਘ ਸੋਢੀ ਅਤੇ ਅਸ਼ੋਕ ਡੱਲਾ ਵਲੋਂ ਕੀਤੇ ਗਏ ਮੰਚ ਸੰਚਾਲਣ ਕੀਤਾ।
ਧਾਰਮਿਕ ਆਗੂ ਸੁਰਿੰਦਰਪਾਲ ਸਿੰਘ ਸਿਦਕੀ, ਬਲਦੇਵ ਸਿੰਘ ਰਤਨ, ਮਦਨ ਗੋਪਾਲ ਸਿੰਗਲਾ, ਵਿਸ਼ੇਸ਼ ਤੌਰ ‘ਤੇ ਪਹੁੰਚੇ ਦਰਸ਼ਨ ਸਿੰਘ ਦਿੜ੍ਹਬਾ, ਪੰਡਤ ਰਾਜ ਕੁਮਾਰ ਸ਼ਰਮਾ, ਸੱਤਪਾਲ ਸੁਪਰਡੈਂਟ, ਵਰਿੰਦਰ ਬਾਂਸਲ, ਜੀਵਨ ਸਿੰਘ ਮਿੱਤਲ ਵਲੋਂ ਸਮਾਜ ਸੇਵਾ ਅਤੇ ਧਾਰਮਿਕ ਕੰਮਾਂ ਵਿੱਚ ਸ਼ਮੂਲੀਅਤ ਕਰਨ ਲਈ ਐਸੋਸੀਏਸ਼ਨ ਦੀ ਸ਼ਲਾਘਾ ਕੀਤੀ ਅਤੇ ਧਾਰਮਿਕ ਤੇ ਸੱਭਿਆਚਾਰਕ ਵਿਚਾਰਾਂ ਪੇਸ਼ ਕੀਤੀਆਂ ਗਈਆਂ।ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਜ਼ਿਲ੍ਹਾ ਪ੍ਰਸਾਸ਼ਨ ਵਲੋਂ 26 ਜਨਵਰੀ ਨੂੰ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਕਰਨੈਲ ਸਿੰਘ ਸੇਖੋਂ ਅਤੇ ਰਜਿੰਦਰ ਸਿੰਘ ਚੰਗਾਲ ਦਾ ਸਮਾਜ ਸੇਵਾ ਦੇ ਕੰਮਾਂ ਲਈ ਸਨਮਾਨ ਕਰਨ ‘ਤੇ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਆਪਸੀ ਪਿਆਰ, ਏਕਤਾ ਅਤੇ ਭਾਈਚਾਰਕ ਸਾਂਝ ਲਈ ਧਾਰਮਿਕ ਸਮਾਗਮ ਅਤੇ ਪਵਿੱਤਰ ਲੋਹੜੀ ਦਾ ਪ੍ਰੋਗਰਾਮ ਕਰਕੇ ਸਮਾਜ ਨੂੰ ਸਹੀ ਸੇਧ ਦਿੱਤੀ ਹੈ।ਵਿਦਿਆਵੰਸ਼ ਸੰਸਥਾ ਦੇ ਚੇਅਰਮੈਨ ਰਵਿੰਦਰ ਸਿੰਘ ਗੁੱਡੂ ਨੇ ਸਮਾਜ ਨੂੰ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਦੀ ਜ਼ਿਲ੍ਹਾ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ।ਨੈਸ਼ਲਲ ਐਵਾਰਡੀ ਸਤਦੇਵ ਸ਼ਰਮਾ, ਮਾਸਟਰ ਰਾਮ ਸਰੂਪ ਅਲੀਸ਼ੇਰ, ਓ.ਪੀ ਅਰੋੜਾ, ਗੋਬਿੰਦਰ ਸ਼ਰਮਾ, ਬਲਦੇਵ ਕ੍ਰਿਸ਼ਨ ਗਰਗ, ਜੇ.ਕੇ ਗੁਪਤਾ, ਜਗਦੀਸ਼ ਰਾਏ ਸਿੰਗਲਾ, ਅਵਿਨਾਸ਼ ਸ਼ਰਮਾ ਨੇ ਵੀ ਐਸੋਸੀਏਸ਼ਨ ਵਲੋਂ ਕੀਤੇ ਜਾ ਰਹੇ ਅਤੇ ਕੀਤੇ ਜਾਣ ਵਾਲੇ ਸਮਾਗਮਾਂ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ।ਜਨਵਰੀ ਮਹੀਨੇ ਦੌਰਾਨ ਸੰਤ ਰਾਮ ਸ਼ਰਮਾ, ਓ.ਪੀ ਅਰੋੜਾ, ਵੈਦ ਹਾਕਮ ਸਿੰਘ, ਬਲਦੇਵ ਸਿੰਘ ਰਤਨ, ਕਰਨੈਲ ਸਿੰਘ ਸੇਖੋਂ, ਪੰਡਤ ਰਾਜ ਕੁਮਾਰ ਸ਼ਰਮਾ, ਕੰਵਲਜੀਤ ਸਿੰਘ, ਮਦਨ ਗੋਪਾਲ ਸਿੰਗਲਾ ਆਦਿ ਤੋਂ ਇਲਾਵਾ ਵਿਸ਼ੇਸ਼ ਤੌਰ ‘ਤੇ ਦਰਸ਼ਨ ਸਿੰਘ ਦਿੜ੍ਹਬਾ, ਰਜਿੰਦਰ ਸਿੰਘ ਚੰਗਾਲ, ਲਾਲ ਚੰਦ ਸੈਣੀ ਅਤੇ ਬ੍ਰਾਹਮਣ ਸਭਾ ਦੇ ਅਹੁੱਦੇਦਾਰਾਂ ਵਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਰਾਜ ਕੁਮਾਰ ਗਰਗ, ਮਾਸਟਰ ਨਰਿੰਦਰ ਕੁਮਾਰ, ਯੁਧਿਸ਼ਟਰ ਲਾਲ, ਓ.ਪੀ ਗਰੋਵਰ, ਰਜਿੰਦਰ ਗੋਇਲ, ਪਵਨਜੀਤ ਸ਼ਰਮਾ, ਹਰੀ ਚੰਦ, ਸੁਰਜੀਤ ਸਿੰਘ, ਪੀ.ਕੇ ਗਰਗ, ਐਸ.ਸੀ ਸਕਸੈਨਾ, ਗਿਰਧਾਰੀ ਲਾਲ, ਸੱਤਪਾਲ ਸਿੰਗਲਾ, ਮਾਸਟਰ ਮਦਨ ਲਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਮੈਂਬਰ ਮੌਜ਼ੂਦ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …