ਅੰਮ੍ਰਿਤਸਰ, 28 ਜਨਵਰੀ (ਜਗਦੀਪ ਸਿੰਘ ਸੱਗੂ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਅੰਮ੍ਰਿਤਸਰ ਅਤੇ ਪਿੰਗਲਵਾੜਾ ਸੋਸਾਇਟੀ ਆਫ
ਓਨਟਾਰੀਓ ਦੇ ਸਾਂਝੇ ਸਹਿਯੋਗ ਨਾਲ ਚੱਲਦੇ ਭਗਤ ਪੂਰਨ ਸਿੰਘ ਆਦਰਸ਼ ਸੀ: ਸੈ: ਸਕੂਲ, ਭਗਤ ਪੂਰਨ ਸਿੰਘ ਸਕੂਲ ਫਾਰ ਡੈਫ, ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਅਤੇ ਭਗਤ ਪੂਰਨ ਸਿੰਘ ਇੰਸਟੀਚਿਊਟ ਫਾਰ ਸਪੈਸ਼ਲ ਨੀਡਜ਼ ਮਾਨਾਂਵਾਲਾ ਦੇ ਵਿਦਿਆਰਥੀਆਂ ਵੱਲੋਂ ਮਾਨਾਂਵਾਲਾ ਬ੍ਰਾਂਚ ਵਿਖੇ ਮਿਲ ਕੇ ਦੇਸ਼ ਦਾ 74ਵਾਂ ਗਣਤੰਤਰ ਦਿਵਸ ਮਨਾਇਆ ਗਿਆ।
ਮੁੱਖ ਮਹਿਮਾਨ ਵਜੋਂ ਪਹੁੰਚੇ ਡਾ: ਅਰਵਿੰਦਰਪਾਲ ਸਿੰਘ ਡੀਨ ਸ੍ਰੀ ਗੁਰੁ ਰਾਮਦਾਸ ਯੂਨੀਵਰਸਿਟੀ ਹੈਲਥ ਸਾਇੰਸਜ਼ ਅੰਮ੍ਰਿਤਸਰ ਨੇ ਅਸਮਾਨ ਵਿੱਚ ਰੰਗ ਬਿਰੰਗੇ ਗੁਬਾਰੇ ਛੱਡਣ ਉਪਰੰਤ ਝੰਡਾ ਲਹਿਰਾਉਣ ਤੋਂ ਬਾਅਦ ਮਾਰਚ ਪਾਸਟ ਕਰ ਰਹੇ ਵਿਦਿਆਰਥੀਆਂ ਤੋਂ ਸਲਾਮੀ ਲਈ।ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਭਾਵਾਂ ਨਾਲ ਭਰਿਆ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।ਵੱਖ-ਵੱਖ ਖੇਡਾਂ ਅਤੇ ਹੋਰ ਅਕਾਦਮਿਕ ਗਤੀਵਿਧੀਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਬੱਚਿਆਂ ਵੱਲੋਂ ਯੋਗਾ ਕਰਤਬ ਵੀ ਕਰਕੇ ਦਿਖਾਏ ਗਏ।ਇਸ ਮੌਕੇ ਡਾ: ਇੰਦਰਜੀਤ ਕੌਰ, ਪ੍ਰਧਾਨ ਪਿੰਗਲਵਾੜਾ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਬੱਚਿਆਂ ਨੂੰ ਵਧਾਈ ਦਿੱਤੀ ਗਈ।ਅੰਤ ਵਿਚ ਬੱਚਿਆਂ ਵੱਲੋਂ ਗਿੱਧੇ ਦੇ ਧਮਾਕੇਦਾਰ ਪ੍ਰੋਗਰਾਮ ਨਾਲ ਸਮਾਪਤ ਹੋਇਆ।
ਇਸ ਮੌਕੇ ਡਾ: ਜਗਦੀਪਕ ਸਿੰਘ ਮੀਤ ਪ੍ਰਧਾਨ, ਮੁਖਤਾਰ ਸਿੰਘ ਗੁਰਾਇਆ ਆਨਰੇਰੀ ਸੈਕੇਟਰੀ, ਰਾਜਬੀਰ ਸਿੰਘ ਟਰੱਸਟੀ ਮੈਂਬਰ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸ਼ਕ, ਜੈ ਸਿੰਘ ਪ੍ਰਸ਼ਾਸ਼ਕ ਮਾਨਾਂਵਾਲਾ, ਗੁਰਦੀਪ ਸਿੰਘ ਕੰਗ ਮੈਂਬਰ ਪਿੰਗਲਵਾੜਾ ਓਨਟਾਰੀਓ ਕਮੇਟੀ, ਡਾ: ਸ਼ਾਮ ਸੁੰਦਰ ਦੀਪਤੀ, ਮਿਸਜ਼ ਦੀਪਤੀ, ਡਾ: ਇੰਦਰਜੀਤ ਕੌਰ ਰੇਨੂੰ, ਸ੍ਰੀਮਤੀ ਹਰਦੀਪ ਕੌਰ ਬਾਵਾ, ਡਾ: ਨਿਰਮਲ ਸਿੰਘ, ਆਰ.ਪੀ. ਸਿੰਘ, ਪਰਮਿੰਦਰ ਸਿੰਘ ਭੱਟੀ, ਮਿਸਜ਼ ਸੁਰਿੰਦਰ ਭੱਟੀ, ਜਸਬੀਰ ਸਿੰਘ ਗਿੱਲ, ਬਖਸ਼ੀਸ਼ ਸਿੰਘ, ਤਿਲਕ ਰਾਜ, ਯੋਗੇਸ਼ ਸੂਰੀ, ਰਾਮ ਕ੍ਰਿਪਾਲ ਮਿਸ਼ਰਾ, ਗੁਰਿੰਦਰ ਸਿੰਘ ਪ੍ਰਿਟਵੈਲ, ਰਵਿੰਦਰ ਸਿੰਘ, ਪ੍ਰਦੀਪ ਰਾਓ ਐਸ.ਬੀ.ਆਈ ਬੈਂਕ ਮੂੰਬਈ, ਸ੍ਰੀ ਗੁਰੂੁ ਹਰਗੋਬਿੰਦ ਪਬਲਿਕ ਸਕੂਲ ਨਡਾਲਾ ਦੇ ਵਿਦਿਆਰਥੀ ਅਤੇ ਸਟਾਫ ਮੈਂਬਰ, ਵੱਖ-ਵੱਖ ਵਾਰਡਾਂ ਅਤੇ ਵਿਭਾਗਾਂ ਦੇ ਇੰਚਾਰਜ ਅਤੇ ਮਾਨਾਂਵਾਲਾ ਦੀਆਂ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਅਤੇ ਵਿਦਿਆਰਥੀ ਹਾਜ਼ਰ ਸਨ।
ਇਸ ਮੌਕੇ ਬੱਚਿਆਂ ਅਤੇ ਮਹਿਮਾਨਾਂ ਨੂੰ ਫਲ ਫਰੂਟ ਅਤੇ ਮਿਠਾਈ ਵੰਡੀ ਗਈ।
Punjab Post Daily Online Newspaper & Print Media