ਅੰਮ੍ਰਿਤਸਰ, 8 ਫਰਵਰੀ (ਸੁਖਬੀਰ ਸਿੰਘ) -ਪੁਲੀਸ ਕਮਿਸ਼ਨਰ ਅੰਮ੍ਰਿਤਸਰ ਜਸਕਰਨ ਸਿੰਘ ਦੀ ਯੋਗ ਅਗਵਾਈ ਅਤੇ ਏ.ਡੀ.ਸੀ.ਪੀ ਟਰੈਫਿਕ ਸ਼੍ਰੀਮਤੀ ਅਮਨਦੀਪ
ਕੌਰ ਤੇ ਏ.ਸੀ.ਪੀ ਟ੍ਰੈਫਿਕ ਰਾਜੇਸ਼ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਟ੍ਰੈਫਿਕ ਐਜੂਕੇਸ਼ਨ ਸੈਲ ਵਲੋਂ ਸ਼ਹਿਰ ਦੇ ਹੋਲੀ ਹਾਰਟ ਸਕੂਲ ਲੋਹਾਰਕਾ ਰੋਡ ਵਿਖੇ ਸਕੂਲ ਵੈਨ ਡਰਾਇਵਰਾਂ ਲਈ ਸੈਮੀਨਾਰ ਕੀਤਾ ਗਿਆ।ਇਸ ਦੌਰਾਨ ਡਰਾਈਵਰਾਂ ਨੂੰ ਰੋਂਗ ਸਾਈਡ ਡਰਾਈਵਿੰਗ ਨਾ ਕਰਨ ਅਤੇ ਚਲਾਨ ਤੋਂ ਬਚਣ ਲਈ ਸਹੀ ਜਗ੍ਹਾ ਵਾਹਨ ਪਾਰਕ ਕਰਨ ਦੀ ਹਦਾਇਤ ਕੀਤੀ ਗਈ।
ਇਸ ਮੌਕੇ ਐਸ.ਆਈ ਦਲਜੀਤ ਸਿੰਘ ਇੰਚਾਰਜ ਟ੍ਰੈਫਿਕ ਐਜੂਕਸ਼ਨ ਸੈਲ, ਏ.ਐਸ.ਆਈ ਅਰਵਿੰਦਰਪਾਲ ਸਿੰਘ, ਮੁੱਖ-ਸਿਪਾਹੀ ਸਲਵੰਤ ਸਿੰਘ ਅਤੇ ਸਕੂਲ ਦੇ ਟਰਾਂਸਪੋਰਟ ਇੰਚਾਰਜ ਮਨਜੀਤ ਸਿੰਘ ਤੋਂ ਇਲਾਵਾ ਵੈਨ ਡਰਾਈਵਰ ਸੁਰਜੀਤ ਸਿੰਘ, ਰੌਸ਼ਨ ਸਿੰਘ, ਦਲਜੀਤ ਸਿੰਘ, ਬਲਬੀਰ ਸਿੰਘ ਬੀਰਾ, ਰਾਜ ਕੁਮਾਰ ਆਦਿ 40-42 ਡਰਾਇਵਰ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media