Friday, February 27, 2026

ਲੋਂਗੋਵਾਲ ‘ਚ ਨਵੀਂ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦਾ ਗਠਨ

ਸੰਗਰੂਰ, 11 ਫਰਵਰੀ (ਜਗਸੀਰ ਲੌਂਗੋਵਾਲ) – ਉਗਰਾਹਾਂ ਧੜੇ ਤੋਂ ਵੱਖ ਹੋਏ ਜਿਲ੍ਹਾ ਸੰਗਰੂਰ, ਪਟਿਆਲਾ ਤੇ ਮਾਲੇਰਕੋਟਲਾ ਦੇ ਹਜ਼਼ਾਰਾਂ ਕਿਸਾਨਾਂ-ਮਜ਼ਦੂਰਾਂ ਨੌਜਵਾਨਾਂ ਅਤੇ ਕਿਸਾਨ ਬੀਬੀਆਂ ਦਾ ਅੱਜ ਭਾਰੀ ਇਕੱਠ ਲੋਂਗੋਵਾਲ ਦੀ ਅਨਾਜ਼ ਮੰਡੀ ਵਿਖੇ ਹੋਇਆ।ਇਸ ਵਿਸ਼ਾਲ ਇਕੱਠ ਦੇ ਅਸਮਾਨ ਗੁੰਜ਼ਾਊ ਲੋਕ ਪੱਖੀ ਨਾਅਰਿਆਂ ਦੌਰਾਨ ਨਵੀਂ ਕਿਸਾਨ ਯੂਨੀਅਨ ਦਾ ਗਠਨ ਕੀਤਾ ਗਿਆ।ਕਾਰਜ਼ਕਾਰਣੀ ਕਮੇਟੀ ਦੇ ਮੈਂਬਰਾਂ ਵਿੱਚ ਜਸਵਿੰਦਰ ਸਿੰਘ ਲੌਂਗੋਵਾਲ, ਮਨਜੀਤ ਸਿੰਘ ਨਿਆਲ, ਗੁਰਮੇਲ ਸਿੰਘ ਮਹੌਲੀ, ਗੁਰਦੇਵ ਸਿੰਘ ਗੱਜੂਮਾਜਰਾ, ਕਰਨੈਲ ਸਿੰਘ, ਦਿਲਬਾਗ ਸਿੰਘ ਹਰੀਗੜ ਤੋਂ ਇਲਾਵਾ ਭੈਣ ਗੁਰਪ੍ਰੀਤ ਕੌਰ ਬਰਾਸ਼, ਦਵਿੰਦਰ ਕੌਰ ਹਰਦਾਸਪੁਰ ਅਤੇ ਬਲਜੀਤ ਕੌਰ ਕਿਲਾ ਭਰੀਆਂ ਨੂੰ ਸ਼ਾਮਲ ਕੀਤਾ ਗਿਆ।ਕਮੇਟੀ ਦੀ ਅਗਵਾਈ ਵਿੱਚ ਕਿਸਾਨ ਯੂਨੀਅਨ ਦਾ ਨਵਾਂ ਨਾਮ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਰੱਖਿਆ ਗਿਆ।ਯੂਨੀਅਨ ਦਾ ਨਵਾਂ ਝੰਡਾ, ਬੈਜ਼ ਅਤੇ ਸੋਸ਼ਲ ਮੀਡੀਆ ਪੇਜ਼ ਵੀ ਲਾਂਚ ਕੀਤਾ ਗਿਆ।ਬੁਲਾਰਿਆਂ ਨੇ ਕਿਹਾ ਕਿ ਇਹ ਯੂਨੀਅਨ ਕਿਸਾਨਾਂ ਦੀ ਮੰਗ ‘ਤੇ ਕਿਸਾਨਾਂ ਵਲੋਂ ਕਿਸਾਨਾਂ ਲਈ ਹੀ ਹੋਂਦ ਵਿਚ ਲਿਆਂਦੀ ਗਈ ਹੈ।ਜਸਵਿੰਦਰ ਸਿੰਘ ਲੌਂਗੋਵਾਲ ਅਤੇ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਸਰਕਾਰ ਦੀਆਂ ਕਾਰਪੋਰੇਟ ਨੀਤੀਆਂ ਅਤੇ ਲੋਕ ਵਿਰੋਧੀ ਫੈਸਲਿਆਂ ਖਿਲਾਫ਼ ਸੰਘਰਸ਼ ਜਾਰੀ ਰਹੇਗਾ ਅਤੇ ਭਰਾਤਰੀ ਜਥੇਬੰਦੀਆਂ ਨਾਲ ਲੋਕ ਪੱਖੀ ਫੈਸਲੇ, ਬੇਗਰਜ਼ ਬਿਨਾਂ ਸ਼ਰਤ ਹਮਾਇਤ ਕਰਨ ਅਤੇ ਸਾਂਝੇ ਸੰਘਰਸ਼ ਵੱਲ ਪਹਿਲਕਦਮੀ ਕਰਦੇ ਰਹਾਂਗੇ।ਕਿਸਾਨ ਆਗੂਆਂ ਦਿਲਬਾਗ ਸਿੰਘ ਹਰੀਗੜ੍ਹ, ਗੁਰਮੇਲ ਸਿੰਘ ਮਹੌਲੀ ਨੇ ਕਿਹਾ ਕਿ ਮਿਹਨਤਕਸ਼ ਲੋਕਾਂ ਦੀ ਹੱਡ ਨਿਚੋੜ ਰਹੀਆਂ ਸਰਕਾਰੀ ਨੀਤੀਆਂ ਖਿਲਾਫ ਪਿੰਡ-ਪਿੰਡ ਜਾ ਕੇ ਪੰਜਾਬ ਅੰਦਰ ਕਿਸਾਨਾਂ ਨੂੰ ਲਾਮਬੰਦ ਕਰਨ ਅਤੇ ਸੰਘਰਸ਼ ਅੰਦਰ ਸ਼ਾਮਲ ਕਰਨ ਲਈ ਜਨਤਕ ਮੁਹਿੰਮ ਆਰੰਭੀ ਜਾਵੇਗੀ।ਭੈਣ ਗੁਰਪ੍ਰੀਤ ਕੌਰ ਬਰਾਸ ਅਤੇ ਦਵਿੰਦਰ ਕੌਰ ਹਰਦਾਸਪੁਰ ਤੋਂ ਇਲਾਵਾ ਬਲਜੀਤ ਕੌਰ ਕਿਲਾ ਭਰੀਆਂ ਨੇ ਕਿਹਾ ਕਿ ਉਹ ਕਿਸਾਨ ਬੀਬੀਆਂ ਨੂੰ ਲਾਮਬੰਦ ਕਰਨ ਲਈ ਪਿੰਡ-ਪਿੰਡ ਕਿਸਾਨ ਔਰਤਾਂ ਦੇ ਵਿੰਗ ਸਥਾਪਤ ਕਰਨ ਲਈ ਪਹਿਲ ਕਰਨਗੀਆਂ।ਅੱਜ ਦੇ ਬੁਲਾਰਿਆਂ ‘ਚ ਗੁਰਦੇਵ ਸਿੰਘ ਗੱਜਮਾਜਰਾ ਅਤੇ ਕਰਨੈਲ ਸਿੰਘ ਲੰਗ ਨੇ ਵੀ ਆਪਣੀ ਹਾਜ਼ਰੀ ਲਗਵਾਈ।
ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਸਦਰਪੁਰਾ, ਹੈਪੀ ਸਿੰਘ ਨਮੋਲ, ਲੀਲਾ ਸਿੰਘ ਚੋਟੀਆਂ, ਮੱਖਣ ਸਿੰਘ ਪਾਪੜਾ, ਬਲਜੀਤ ਸਿੰਘ ਬੱਲਰਾ, ਵਿੰਦਰ ਸਿੰਘ ਦਿੜ੍ਹਬਾ, ਬਿਕਰਜੀਤ ਸਿੰਘ ਕੌਹਰੀ, ਗੁਰਮੇਲ ਸਿੰਘ ਕੈਂਪਰ, ਹਰਦੇਵ ਸਿੰਘ ਕੁਲਾਰਾਂ, ਜਸਵੰਤ ਸਿੰਘ, ਸਦਰਪੁਰਾ, ਕੁਲਵਿੰਦਰ ਸਿੰਘ ਸੋਨੀ, ਅਮਰ ਸਿੰਘ, ਮਨਜੀਤ ਸਿੰਘ ਗਿੱਲ, ਕਰਨੈਲ ਸਿੰਘ ਜੱਸੇਕਾ, ਸੁਰਜੀਤ ਸਿੰਘ ਭਪਨਾ, ਖੜਕ ਸਿੰਘ ਸਰੂਪ ਸਿੰਘ ਕਿਲ੍ਹਾ ਭਰੀਆਂ, ਬਾਬਾ ਗੁਰਬਚਨ ਸਿੰਘ, ਪਰਮਿੰਦਰ ਸਿੰਘ ਘਰਾਚੋਂ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …