ਅੰਮ੍ਰਿਤਸਰ, 15 ਫਰਵਰੀ (ਸੁਖਬੀਰ ਸਿੰਘ) – ਮੈਡੀਕਲ ਸਿੱਖਿਆ ਯੂਨਿਟ, ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵੱਲੋਂ ਨੈਸ਼ਨਲ ਮੈਡੀਕਲ ਕਮਿਸ਼ਨ ਦੀ
ਅਗਵਾਈ ਹੇਠ ਮੈਡੀਕਲ ਅਧਿਆਪਕਾਂ ਨੂੰ ਆਧੁਨਿਕ ਮੈਡੀਕਲ ਸਿੱਖਿਆ ਤਕਨਾਲੋਜੀ ਬਾਰੇ ਜਾਗਰੂਕ ਕਰਨ ਲਈ 3 ਦਿਨਾਂ ਫੈਕਲਟੀ ਵਿਕਾਸ ਪ੍ਰੋਗਰਾਮ ਕਰਵਾਇਆ ਗਿਆ।ਵਰਕਸ਼ਾਪ ਦਾ ਉਦਘਾਟਨ ਡਾ: ਵੀਨਾ ਚਤਰਥ, ਡਾਇਰੈਕਟਰ ਪ੍ਰਿੰਸੀਪਲ ਅਤੇ ਡਾ. ਜੇ.ਪੀ ਅਤਰੀ ਵਾਈਸ ਪ੍ਰਿੰਸੀਪਲ ਨੇ ਕੀਤਾ।ਮੈਡੀਕਲ ਕਾਲਜ ਅੰਮ੍ਰਿਤਸਰ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਦੇ 30 ਮੈਡੀਕਲ ਅਧਿਆਪਕਾਂ ਨੂੰ ਮਾਹਿਰਾਂ ਵਲੋਂ ਸਿਖਲਾਈ ਦਿੱਤੀ ਗਈ।ਡਾ: ਲਵੀਨਾ ਓਬਰਾਏ ਐਮ.ਈ.ਯੂ ਕੋਆਰਡੀਨੇਟਰ ਨੇ ਦੱਸਿਆ ਕਿ ਹੁਣ ਤੱਕ ਜੀ.ਐਮ.ਸੀ ਅੰਮ੍ਰਿਤਸਰ ਦੀ ਮੈਡੀਕਲ ਸਿੱਖਿਆ ਯੂਨਿਟ ਵਲੋਂ 100 ਤੋਂ ਵੱਧ ਮੈਡੀਕਲ ਅਧਿਆਪਕਾਂ ਨੂੰ ਐਨ.ਐਮ.ਸੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਇਹ ਮੁਹਿੰਮ ਨਿਰੰਤਰ ਜਾਰੀ ਰਹੇਗੀ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media