ਭੀਖੀ, 20 ਜਨਵਰੀ (ਕਮਲ ਜ਼ਿੰਦਲ) – ਪਿਛਲੇ ਲੰਬੇ ਸਮੇਂ ਤੋਂ ਕੌਮੀਅਤ, ਧਾਰਮਿਕ, ਸਮਾਜਿਕ, ਅਤੇ ਸਰਬ ਰੋਗ ਕਾ ਅਉਖਧੁ ਨਾਮ ਗੁਰਮਤਿ ਸਮਾਗਮ, ਬੱਚਿਆਂ
ਨੂੰ ਗੁਰਬਾਣੀ ਗੁਰ ਇਤਿਹਾਸ, ਸਿੱਖ ਇਤਿਹਾਸ ਨਾਲ ਜੋੜਨ ਲਈ ਵਿਰਸਾ ਸੰਭਾਲ ਸੋਸਾਇਟੀ ਭੀਖੀ ਦੁਆਰਾ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਉਪਰਾਲੇ ਕੀਤਾ ਜਾ ਰਹੇ ਹਨ। ਇਸੇ ਲੜੀ ਤਹਿਤ ਗੁਰੂ ਤੇਗ ਬਹਾਦਰ ਕਲੋਨੀ ਭੀਖੀ ਵਿਖੇ ਇਕ ਵਿਸ਼ਾਲ ਸਮਾਗਮ ਕਰਵਾਇਆ ਗਿਆ।ਸਮਾਗਮ ਵਿੱਚ ਬੱਚਿਆਂ ਨੂੰ ਗੁਰ ਇਤਿਹਾਸ, ਲੰਬੇ ਕੇਸ, ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ।ਸੰਗਤਾਂ ਨੂੰ ਸੰਬੋਧਨ ਕਰਦਿਆਂ ਬਾਬਾ ਹਰਜਿੰਦਰ ਸਿੰਘ ਖਾਲਸਾ ਮੁਖੀ ਵਿਰਸਾ ਸੰਭਾਲ ਸੁਸਾਇਟੀ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ।ਸੁਸਾਇਟੀ ਵਲੋਂ ਨੌਜਵਾਨ ਪੀੜ੍ਹੀ ਨੂੰ ਗੁਰ-ਇਤਿਹਾਸ ਨਾਲ ਜੋੜਣਾ, ਕੇਸ ਰੱਖਣੇ, ਦਸਤਾਰ ਸਜਾਉਣੀ ਅਤੇ ਨਿਮਰਤਾ ਭਾਵਨਾ ਰੱਖਣੀ ਸਿਖਾਈ ਜਾਂਦੀ ਹੈ।ਉਨ੍ਹਾਂ ਕਿ ਸੋਸਾਇਟੀ ਦੁਆਰਾ ਇਹ ਮੁਕਾਬਲੇ ਲਗਾਤਾਰ ਕਰਵਾਏ ਜਾਣਗੇ ਉਨ੍ਹਾਂ ਕਿਹਾ ਕਿ ਲੋਕ ਜਿਆਦਾ ਤੋਂ ਜਿਆਦਾ ਇਨ੍ਹਾਂ ਮੁਕਾਬਲਿਆਂ ਵਿੱਚ ਬੱਚਿਆਂ ਨੂੰ ਹਿੱਸਾ ਦਿਵਾਉਣ ਤਾਂ ਕਿ ਉਨ੍ਹਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ।ਇਹ ਹੀ ਸਾਡੀ ਸੋਸਾਇਟੀ ਦਾ ਮੁੱਖ ਮਕਸਦ ਹੈ।ਮੁਕਾਬਲਿਆਂ ਵਿੱਚ ਅਵਲ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰ ਉਹਨਾਂ ਦਾ ਹੌਂਸਲਾ ਵਧਾਇਆ ਗਿਆ।ਸਮਾਗਮ ਦੌਰਾਨ 100 ਕਰੀਬ ਲੋਕਾਂ ਨੇ ਅੰਮ੍ਰਿਤ ਦੀ ਦਾਤ ਵੀ ਪ੍ਰਾਪਾਤ ਕੀਤੀ।
ਇਸ ਮੌਕੇ ਗੁਰਦੀਪ ਸਿੰਘ, ਜੀਵਨ ਸਿੰਘ, ਗੁਰਵਿੰਦਰ ਸਿੰਘ, ਸੁਖਦੇਵ ਸਿੰਘ ਮਿਸਰੇ ਕਾ, ਅੰਮ੍ਰਿਤਪਾਲ ਸਿੰਘ ਵੜੈਚ, ਹਰਦੀਪ ਸਿੰਘ, ਬਿੰਦਰ ਸਿੰਘ, ਅਮਰੀਕ ਸਿੰਘ ਵੈਦਮਾਨ, ਜੱਗਾ ਸਿੰਘ ਭਗਤ, ਕਾਲਾ ਸਿੰਘ, ਡਾ. ਧਰਮਪਾਲ ਸਿੰਘ ਸਮਾਓ, ਮਾਇਕਲ ਭੀਖੀ, ਭਿੰਦਰ ਸਿੰਘ ਜਵਾਹਰਕੇ, ਗ੍ਰੰਥੀ ਸੰਦੀਪ ਸਿੰਘ, ਗੁਰਦੀਪ ਸਿੰਘ ਖਿਆਲਾ ਕਲਾਂ, ਬਿੱਟੂ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਮੌਜ਼ੂਦ ਸਨ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media