Saturday, October 17, 2026

ਸਰਵਹਿੱਤਕਾਰੀ ਵਿੱਦਿਆ ਮੰਦਰ ‘ਚ ਲਗਾਇਆ ਸਿਹਤ ਜਾਂਚ ਕੈਂਪ

ਸੰਗਰੂਰ, 20 ਫਰਵਰੀ (ਕਮਲ ਜ਼ਿੰਦਲ) – ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ ਭੀਖੀ ਵਿਖੇ ਸਿਹਤ ਲਗਾਏ ਗਏ ਸਿਹਤ ਕੈਂਪ ਦੌਰਾਨ ਲੜਕੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ।ਡਾ. ਅਮਰਿੰਦ ਸ਼ਾਰਦਾ (ਏ.ਐਚ.ਓ) ਅਤੇ ਡਾ. ਹਰਪ੍ਰੀਤ ਕੌਰ (ਸੀ.ਐਚ.ਓ) ਨੇ ਲੜਕੀਆਂ ਦੀ ਸਿਹਤ ਅਤੇ ਛੋਟੇ ਬੱਚਿਆਂ ਦੇ ਨੱਕ, ਕੰਨ ਅਤੇ ਗਲੇ ਦੇ ਨਾਲ-ਨਾਲ ਹੀਮੋਗਲੋਬਿਨ ਦੀ ਜਾਂਚ ਕੀਤੀ ਗਈ।ਛੇਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਦੀਆਂ ਲੜਕੀਆਂ ਨੂੰ ਮਾਸਿਕ ਧਰਮ ਸੰਬੰਧੀ ਜਾਣਕਾਰੀ ਦਿੱਤੀ ਗਈ।ਇਸ ਸਮੇਂ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਸੰਬੰਧੀ ਉਪਾਅ ਵੀ ਦੱਸੇ ਗਏ।ਡਾਕਟਰੀ ਟੀਮ ਨੇ ਦੱਸਿਆ ਕਿ ਇਸ ਸਮੇਂ ਆਪਣੀ ਸਾਫ-ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ਤਾਂ ਜੋ ਕਿਸੇ ਪ੍ਰਕਾਰ ਦਾ ਕੋਈ ਸੰਕਰਮਣ ਪੈਦਾ ਨਾ ਹੋ ਸਕੇ ਅਤੇ ਬਿਮਾਰੀਆਂ ਤੋਂ ਬਚਿਆ ਜਾ ਸਕੇ । ਏ.ਐਚ.ਓ ਨੇ ਮਾਪਿਆਂ ਨੂੰ ਵੀ ਸੰਦੇਸ਼ ਦਿੱਤਾ ਕਿ ਉਹ ਆਪਣੇ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣ ਅਤੇ ਸਮੇਂ-ਸਮੇਂ ਤੇ ਚੈਕਅੱਪ ਕਰਵਾਉਂਦੇ ਰਹਿਣ।ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਡਾਕਟਰੀ ਟੀਮ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿਹਤ ਇੱਕ ਵਡਮੁੱਲਾ ਖਜ਼ਾਨਾ ਹੈ।ਚੰਗੀ ਸਿਹਤ ਲਈ ਪੌਸ਼ਟਿਕ ਭੋਜਨ, ਕਸਰਤ, ਸਮੇਂ ਸਮੇਂ ਤੇ ਖਾਣਾ ਅਤੇ ਸੌਣਾ ਆਦਿ ਬਹੁਤ ਜ਼ਰੂਰੀ ਹੈ ।
ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਤੇਜਿੰਦਰਪਾਲ ਜਿੰਦਲ, ਸੀਨੀਅਰ ਮੀਤ ਪ੍ਰਧਾਨ ਬ੍ਰਿਜ ਲਾਲ, ਮੀਤ ਪ੍ਰਧਾਨ ਪ੍ਰਸ਼ੋਤਮ ਕੁਮਾਰ, ਮੈਨੇਜਰ ਅੰਮ੍ਰਿਤ ਲਾਲ, ਮੈਂਬਰ ਮਨੋਜ ਕੁਮਾਰ, ਅਸ਼ੋਕ ਜੈਨ, ਮੱਖਣ ਲਾਲ, ਰਕੇਸ਼ ਕੁਮਾਰ ਹਾਜ਼ਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …