ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਅਤੇ ਸੈਰ ਸਪਾਟਾ ਵਿਭਾਗ ਵਲੋਂ ਬੀ.ਟੀ.ਟੀ.ਐਮ
(ਬੈਚਲਰ ਆਫ਼ ਟੂਰਿਜ਼ਮ ਐਂਡ ਟ੍ਰੈਵਲ) ਦੇ ਵਿਦਿਆਰਥੀਆਂ ਲਈ ਅੰਮ੍ਰਿਤਸਰ ਸਥਿਤ ਗੁਰਦੁਆਰਾ ਕੋਠਾ ਸਾਹਿਬ ਅਤੇ ਸੱਭਿਆਚਾਰਕ ਪਿੰਡ ਹਵੇਲੀ ਲਈ ਟੂਰ ਦਾ ਆਯੋਜਨ ਕੀਤਾ ਗਿਆ।
ਇਸ ਟੂਰ ਅਤੇ ਇਤਿਹਾਸਕ ਫੇਰੀ ਦਾ ਆਯੋਜਨ ਸਾਲਾਨਾ ਮੇਲਾ-ਜੋੜ ਮੇਲਾ ਮਨਾਉਣ ਲਈ ਕੀਤਾ ਗਿਆ ਸੀ ਜੋ ਕਿ ਅਥਾਹ ਵਿਸ਼ਵਾਸ਼ ਅਤੇ ਸ਼ਰਧਾ ਦੀ ਵਿਲੱਖਣ ਮਿਸਾਲ ਹੈ।ਨੌਵੇਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਜੀਵਨ ਨਾਲ ਸਬੰਧਤ ਇਸ ਅਸਥਾਨ ‘ਤੇ 17 ਦਿਨ ਠਹਿਰੇ ਗੁਰੂ ਸਾਹਿਬ ਦੀ ਇਸ ਪਿੰਡ ਦੇ ਵਾਸੀਆਂ ਨੇ ਪੂਰੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ।ਇਸੇ ਸਬੰਧ ਵਿਚ ਹੀ ਜੋੜ ਮੇਲਾ ਮਨਾਇਆ ਜਾਂਦਾ ਹੈ।ਵਿਭਾਗ ਦੇ ਪ੍ਰੋਫੈਸਰ ਇੰਚਾਰਜ ਡਾ. ਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅਜਿਹੇ ਇਤਿਹਾਸਕ ਜੋੜ ਮੇਲੇ ਸਾਡੀ ਵਿਰਾਸਤ ਹਨ ਅਤੇ ਟੂਰਿਜ਼ਮ ਦੀ ਪੜ੍ਹਾਈ ਦੇ ਵਿਵਹਾਰਕ ਗਿਆਨ ਦਾ ਅਹਿਮ ਹਿੱਸਾ ਹਨ। ਉਨ੍ਹਾਂ ਕਿਹਾ ਕਿ ਇਸ ਲੁਕੇ ਇਤਿਹਾਸਕ ਜੋੜ ਮੇਲੇ ਨੂੰ ਟੂਰਿਜ਼ਮ ਉਦਯੋਗ ਦੇ ਖਿਡਾਰੀਆਂ ਦੇ ਧਿਆਨ ਦੀ ਲੋੜ ਹੈ ਅਤੇ ਇਸ ਨੂੰ ਅੰਮ੍ਰਿਤਸਰ ਟੂਰਿਸਟ ਸਰਕਟ ਦਾ ਹਿੱਸਾ ਬਣਾਇਆ ਚਾਹੀਦਾ ਹੈ।
ਇਸ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਛੋਟੀਆਂ ਯਾਤਰਾਵਾਂ ਨੂੰ ਆਪਣੇ ਅਨੁਭਵ `ਚ ਸਮਾਉਂਦਿਆਂ ਵੱਖ-ਵੱਖ ਭੋਜਨਾਂ ਦਾ ਆਨੰਦ ਲਿਆ ਅਤੇ ਆਪਣੇ ਨਜ਼ਦੀਕੀ ਅਤੇ ਪਿਆਰਿਆਂ ਲਈ ਯਾਦਗਾਰੀ ਸਮਾਨ ਖਰੀਦਿਆ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਪਿੰਡ ਦੇ ਥੀਮ ਵਾਲੇ ਰੈਸਟੋਰੈਂਟ-ਹਵੇਲੀ ਦਾ ਦੌਰਾ ਕੀਤਾ, ਜਿਸ ਵਿੱਚ ਖਾਣੇ ਦੀਆਂ ਕਈ ਵੰਨਗੀਆਂ ਨੂੰ ਨੇੜਿਓ ਵੇਖਿਆ।ਇਹ ਰੈਸਟੋਰੈਂਟ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦੀ ਇੱਕ ਅਹਿਮ ਝਲਕ ਹੈ।
ਇਹ ਉਪਰਾਲਾ ਪ੍ਰੋਫੈਸਰ ਇੰਚਾਰਜ ਡਾ. ਮਨਦੀਪ ਕੌਰ ਦੀ ਅਗਵਾਈ ਅਤੇ ਸਹਿਯੋਗ ਹੇਠ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੀ ਗਤੀਵਿਧੀ ਅਸਲ ਵਿੱਚ ਵਿਹਾਰਕ ਐਕਸਪੋਜ਼ਰ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਦੀ ਇੱਕ ਚੰਗੀ ਪਹਿਲ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media