ਭੀਖੀ, 27 ਫਰਵਰੀ (ਕਮਲ ਜ਼ਿੰਦਲ) – ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਨ ਲਈ ਗਿਆਨਵਾਨ ਹੋਣਾ ਬਹੁਤ ਜਰੂਰੀ ਹੁੰਦਾ ਹੈ।ਜੋ ਵੀ ਅਸੀਂ ਪੜ੍ਹਦੇ ਹਾਂ ਉਸ ਦਾ
ਮਤਲਬ ਆਪਣੇ ਗਿਆਨ ਵਿੱਚ ਵਾਧਾ ਕਰਨਾ ਹੁੰਦਾ ਹੈ।ਇਹ ਕੰਮ ਅਧਿਆਪਕ ਤੇ ਮਾਪੇ ਰਲ-ਮਿਲ ਕੇ ਕਰ ਸਕਦੇ ਹਨ।ਰਿਸ਼ਵ ਸਿੰਗਲਾ ਨੇ ਇਹ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਚਾਹੀਦਾ ਹੈ ਅਸੀਂ ਸ਼ੁਰੂ ਤੋਂ ਹੀ ਬੱਚਿਆਂ ਵੱਲ ਥੋੜਾ-ਥੋੜਾ ਧਿਆਨ ਜਰੂਰ ਦੇਈਏ, ਤਾਂ ਕਿ ਪੇਪਰਾਂ ਦੇ ਦਿਨਾਂ ਤੱਕ ਆਉਂਦਿਆਂ ਉਹ ਵਧੀਆ ਤਰੀਕੇ ਨਾਲ ਤਣਾਅ ਤੋਂ ਮੁਕਤ ਹੋ ਕੇ ਤਿਆਰੀ ਕਰ ਕੇ ਉਹ ਕਾਮਯਾਬੀ ਹਾਸਲ ਕਰ ਸਕਣ।ਲੇਕਿਨ ਚੰਗੀ ਸਿੱਖਿਆ ਦਾ ਮਾਪਦੰਡ ਸਿਰਫ ਚੰਗੇ ਅੰਕ ਹਾਸਿਲ ਕਰਨਾ ਹੀ ਨਹੀਂ ਬਲਕਿ ਉਸ ਨੂੰ ਚੰਗੀ ਤਰ੍ਹਾਂ ਨਾਲ ਪਰਖਣ, ਪ੍ਰੈਕਟੀਕਲ ਵਿਧੀ ਨਾਲ ਸੋਚਣ, ਨਿੱਜੀ ਜ਼ਿੰਦਗੀ ਨਾਲ ਜੋੜਨਾ ਹੈ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media