Saturday, July 27, 2024

ਖ਼ਾਲਸਾ ਕਾਲਜ ਇੰਜਨੀਅਰਿੰਗ ਵਿਖੇ ‘8ਵੀਂ ਸਾਲਾਨਾ ਐਥਲੈਟਿਕ ਮੀਟ’ ਕਰਵਾਈ ਗਈ

ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਵਿਦਿਆਰਥੀਆਂ ’ਚ ਖੇਡ ਭਾਵਨਾ ਪੈਦਾ ਕਰਨ ਅਤੇ ਉਨ੍ਹਾਂ ਦੇ ਸਰੀਰਕ ਅਤੇ ਸਮਾਜਿਕ ਹੁਨਰ ਨੂੰ ਨਿਖਾਰਨ ਦੇ ਮਕਸਦ ਤਹਿਤ ‘8ਵੀਂ ਸਾਲਾਨਾ ਐਥਲੈਟਿਕ ਮੀਟ’ ਦਾ ਆਯੋਜਨ ਕੀਤਾ ਗਿਆ।ਕਾਲਜ ਡਾਇਰੈਕਟਰ ਡਾ: ਮੰਜੂ ਬਾਲਾ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਉਪਰੰਤ ਡਾ. ਮੰਜ਼ੂ ਬਾਲਾ ਵਲੋਂ ਸ਼ਮ੍ਹਾ ਰੌਸ਼ਨ ਕਰਨ ਦੀ ਰਸਮ ਅਦਾ ਕਰਨ ਦੇ ਬਾਅਦ ਝੰਡਾ ਲਹਿਰਾਇਆ ਗਿਆ।
ਵਿਦਿਆਰਥੀਆਂ ਵਲੋਂ ਰੰਗਾਰੰਗ ਮਾਰਚ ਪਾਸਟ ਕੀਤਾ ਗਿਆ ਅਤੇ ਬਾਅਦ ’ਚ ਸਹੁੰ ਚੁੱਕ ਸਮਾਗਮ ਹੋਇਆ।ਜਿਸ ਵਿੱਚ ਉਨ੍ਹਾਂ ਨੇ ਸੱਚੀ ਖੇਡ ਭਾਵਨਾ ਨੂੰ ਬਰਕਰਾਰ ਰੱਖਣ ਦਾ ਪ੍ਰਣ ਲਿਆ।ਡਾ. ਮੰਜੂ ਬਾਲਾ ਨੇ ਕਿਹਾ ਕਿ ਖੇਡਾਂ ਇਕ ਅਜਿਹਾ ਖੇਤਰ ਹੈ ਜੋ ਸਾਨੂੰ ਲਗਨ, ਧੀਰਜ ਅਤੇ ਸੰਪੂਰਨ ਚਰਿੱਤਰ ਬਾਰੇ ਸਿਖਾਉਂਦਾ ਹੈ।ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਇਕ ਸੱਚੇ ਅਥਲੀਟ ਕੋਲ ਇਕ ਮਜ਼ਬੂਤ ਸਰੀਰ ਅਤੇ ਇਕ ਚੰਗੀ ਆਤਮਾ ਹੁੰਦੀ ਹੈ।ਉਨ੍ਹਾਂ ਨੇ ਖੇਡ ਜਿੱਤਣ ਜਾਂ ਹਾਰਨ ਨਾਲੋਂ ਭਾਗੀਦਾਰੀ ਨੂੰ ਜ਼ਿਆਦਾ ਮਹੱਤਵ ਦਿੱਤਾ।
ਇਸ ਮੀਟ ’ਚ 600 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ ਅਤੇ ਇਸ ਈਵੈਂਟ ’ਚ ਵੱਖ-ਵੱਖ ਵਰਗਾਂ ਲਈ 100 ਮੀਟਰ, 200 ਮੀਟਰ ਅਤੇ 400 ਮੀਟਰ, ਲੰਬੀ ਛਾਲ, ਸ਼ਾਟ-ਪੁੱਟ ਅਤੇ ਟੱਗ ਆਫ਼ ਵਾਰ ਵਰਗੀਆਂ ਕਈ ਦੌੜਾਂ ਸ਼ਾਮਿਲ ਸਨ।ਲੜਕੀਆਂ ’ਚੋਂ ਮੌਸਮ ਕੁਮਾਰੀ (ਸੀ.ਐਸ.ਈ-ਦੂਜਾ ਸਮੈਸਟਰ) ਨੂੰ ਸਰਵੋਤਮ ਅਥਲੀਟ ਅਤੇ ਲੜਕਿਆਂ ’ਚੋਂ ਰਾਜ ਕਮਲ (ਬੀ.ਸੀ.ਏ ਦੂਜਾ ਸਮੈਸਟਰ) ਨੂੰ ਸਰਵੋਤਮ ਅਥਲੀਟ ਐਲਾਨਿਆ ਗਿਆ। ਜਦ ਕਿ ਸ਼ਤਰੰਜ ਟੂਰਨਾਮੈਂਟ ਮਹੇਸ਼ ਰੈਨਾ (ਸੀ.ਐਸ.ਈ ਚੌਥਾ ਸਮੈਸਟਾਰ) ਦੁਆਰਾ ਜਿੱਤਿਆ ਗਿਆ ਸੀ।ਲੜਕੀਆਂ ’ਚ ਪੈਰਾਮੈਡੀਕਲ ਸਾਇੰਸਜ਼ ਵਿਭਾਗ ਵਲੋਂ ਟੱਗ ਆਫ਼ ਵਾਰ ਅਤੇ ਲੜਕਿਆਂ ’ਚ ਇੰਜੀਨੀਅਰਿੰਗ ਵਿੰਗ ਦੇ ਵਿਦਿਆਰਥੀਆਂ ਨੇ ਜਿੱਤ ਪ੍ਰਾਪਤ ਕੀਤੀ।ਡਾ. ਮੰਜ਼ੂ ਬਾਲਾ ਨੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਟਰਾਫੀਆਂ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾ: ਮਹਿੰਦਰ ਸੰਗੀਤਾ, ਡਾ: ਜੁਗਰਾਜ ਸਿੰਘ, ਡਾ: ਸੰਦੀਪ ਦੇਵਗਨ, ਡਾ: ਸਿਆਲ, ਇੰਜ਼. ਕਰਨਬੀਰ ਸਿੰਘ, ਡਾ. ਰਿਪਿਨ ਕੋਹਲੀ ਅਤੇ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ।

 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …