Monday, August 24, 2026

‘9ਵੀਂ ਰਾਸ਼ਟਰੀ ਸੋਚਨੀ ਕਾਨਫ਼ਰੰਸ’ ’ਚ ਵਿਦਿਆਰਥਣਾਂ ਵੱਲੋਂ ਗਿੱਧੇ, ਭੰਗੜੇ ਦੀ ਸ਼ਾਨਦਾਰੀ ਪੇਸ਼ਕਾਰੀ

ਪੰਜਾਬੀ ਦਰਿਆ ਦਿਲ ਤੇ ਖੁੱਲ੍ਹੇ ਸੁਭਾਅ ਦੇ ਮਾਲਕ – ਡਾ. ਵਿਜੇ ਕੁਮਾਰ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਪੰਜਾਬ ’ਚ ਪਹਿਲੀ ਵਾਰ ਕਰਵਾਈ ਜਾ ਰਹੀ ‘9ਵੀਂ ਰਾਸ਼ਟਰੀ ਸੋਚਨੀ ਕਾਨਫਰੰਸ ਮੌਕੇ ਦੇਸ਼ ਭਰ ਤੋਂ 500 ਦੇ ਕਰੀਬ ਪੁੱਜੇ ਮਾਹਿਰ ਡੈਲੀਗੇਟਾਂ ਨੂੰ ਪੰਜਾਬੀ ਵਿਰਸੇ ਅਤੇ ਲੋਕ ਨਾਚ ਦੇ ਰੁਬਰੂ ਕਰਵਾਉਣ ਦੇ ਮਕਸਦ ਤਹਿਤ ਵਿਦਿਆਰਥਣਾਂ ਵੱਲੋਂ ਗਿੱਧਾ, ਭੰਗੜਾ, ਪੰਜਾਬੀ ਗੀਤ, ਦੋਗਾਣਾ ਤੋਂ ਇਲਾਵਾ ਹਿੰਦੀ ਗੀਤ, ਸੋਲੋ ਡਾਂਸ ਆਦਿ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਵਿਦਿਆਰਥਣਾਂ ਨੇ ਪੰਜਾਬੀ ਵਿਰਾਸਤ ਦੀ ਅਨਮੋਲ ਝਲਕ ਨੂੰ ਦਰਸਾਉਂਦਿਆਂ ਵਿਚਾਰੇ ਸਾਂਝੇ ਕੀਤੇ।
ਸੋਚਨੀ ਦੀ ਪ੍ਰਧਾਨ ਡਾ. ਚੇਲਾਰਾਣੀ ਵਿਜੇ ਕੁਮਾਰ ਨੇ ਕਿਹਾ ਕਿ ਪੰਜਾਬੀਆਂ ਬਾਰੇ ਬਹੁਤ ਸੁਣਿਆ ਸੀ ਕਿ ਉਹ ਬਹੁਤ ਹੀ ਦਰਿਆਦਿਲ ਅਤੇ ਖੁੱਲ੍ਹੇ ਸੁਭਾਅ ਦੇ ਮਾਲਕ ਹੁੰਦੇ ਹਨ ਅਤੇ ਅੱਜ ਇਹ ਵੇਖ ਕੇ ਬਹੁਤ ਚੰਗਾ ਅਤੇ ਮਾਣ ਮਹਿਸੂਸ ਹੋਇਆ ਹੈ।ਉਨ੍ਹਾਂ ਕਿਹਾ ਕਿ ਸੋਚਨੀ ਦਾ ਮਕਸਦ ਕੁਦਰਤੀ ਆਫ਼ਤਾਂ, ਵਾਤਾਵਰਣ ਅਤੇ ਹੋਰ ਸਿਹਤ ਸਬੰਧੀ ਮਸਲਿਆਂ ਨੂੰ ਉਭਾਰਣਾ ਹੈ ਅਤੇ ਲੋਕਾਂ ਨੂੰ ਇਸ ਸਬੰਧੀ ਬਚਾਓ ਅਤੇ ਉਸ ਦੇ ਹੱਲ ਲਈ ਸਮੇਂ ਸਮੇਂ ’ਤੇ ਜਾਗਰੂਕ ਕਰਨਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀ ਗੁਰੂ ਨਗਰੀ ਵਜੋਂ ਜਾਣੇ ਜਾਂਦੇ ਅੰਮਿ੍ਰਤਸਰ ਸ਼ਹਿਰ ’ਚ 9ਵੀਂ ਕਾਨਫਰੰਸ ਕਰਕੇ ਬਹੁਤ ਫ਼ਖਰ ਮਹਿਸੂਸ ਕਰ ਰਹੇ ਹਨ।
ਇਸ ਮੌਕੇ ਕਾਲਜ ਪ੍ਰਿਸੀਪਲ ਡਾ. ਅਮਨਪ੍ਰੀਤ ਕੌਰ ਨੇ ਕਿਹਾ ਕਿ ਵੱਖ-ਵੱਖ ਰਾਜਾਂ ਤੋਂ ਆਏ ਵਫ਼ਦ ਨੂੰ ਕਾਨਫਰੰਸ ਮੌਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਰੁਬਰੂ ਕਰਵਾਇਆ ਗਿਆ।ਜਿਸ ਤਹਿਤ ਵਿਦਿਆਰਥਣਾਂ ਨੂੰ ਸੱਭਿਆਚਾਰਕ ਪ੍ਰੋਗਰਾਮ ਦੀ ਬਹੁਤ ਦਿਲਖਿਚਵੀਂ ਪੇਸ਼ਕਾਰੀ ਦਿੱਤੀ ਗਈ।ਉਨ੍ਹਾਂ ਕਿਹਾ ਕਿ ਅਰਸ਼ਦੀਪ, ਪ੍ਰਭਜੋਤ ਵੱਲੋਂ ਦੋਗਾਣਾ, ਬੀ.ਐਸ.ਸੀ ਚੌਥਾ ਸਾਲ ਅਤੇ ਬੀ.ਐਸ.ਸੀ ਪਹਿਲਾ ਸਾਲ ਦੀ ਟੀਮ ਵੱਲੋਂ ਭੰਗੜਾ, ਜੀ.ਐਨ.ਐਮ ਪਹਿਲਾ ਸਾਲ ਦੀ ਅਵਲੀਨ ਕੌਰ ਵੱਲੋਂ ਗੀਤ, ਬੀ.ਐਸ.ਸੀ ਚੌਥਾ ਸਾਲ ਦੀ ਅਰਸ਼ਦੀਪ ਕੌਰ ਵਲੋਂ ਸੋਲੋ (ਪੰਜਾਬੀ ਡਾਂਸ), ਸਰਿਤਾ ਨੇ ਸੋਲੋ (ਹਿੰਦੀ ਡਾਂਸ), ਜੀ.ਐਨ.ਐਮ ਪਹਿਲਾ ਸਾਲ ਦੀ ਅਵਲੀਨ ਕੌਰ ਨੇ ਗੀਤ ਅਤੇ ਕਾਲਜ ਦੀਆਂ ਹੋਰਨਾਂ ਵਿਦਿਆਰਥਣਾਂ ਨੇ ਗਿੱਧੇ ਨਾਲ ਦਰਸ਼ਕਾਂ ਤੋਂ ਖੂਬ ਵਾਹ-ਵਾਹ ਖੱਟੀ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …