ਅੰਮ੍ਰਿਤਸਰ, 12 ਮਾਰਚ (ਦੀਪ ਦਵਿੰਦਰ ਸਿੰਘ) – ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਮੰਚ ਰੰਗਮੰਚ ਅੰਮ੍ਰਿਤਸਰ ਵਲੋਂ ਨਾਰਥ ਜੋਨ ਕਲਚਰ ਸੈਂਟਰ
ਪਟਿਆਲਾ, ਸਭਿਆਚਾਰਕ ਮਾਮਲੇ ਵਿਭਾਗ ਭਾਰਤ ਸਰਕਾਰ ਅਮਨਦੀਪ ਹਸਪਤਾਲ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੇ 20ਵੇਂ ਰਾਸ਼ਟਰੀ ਰੰਗਮੰਚ ਉਸਤਵ 2023 ਦੇ ਅਠਵੇਂ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਥੀਏਟਰ ਅਤੇ ਟੈਲੀਵਿਜਨ ਵਿਭਾਗ ਦੀ ਟੀਮ ਵਲੋਂ ਦਵਿੰਦਰ ਦਮਨ ਦਾ ਲਿਖਿਆ ਤੇ ਨਿਰਦੇਸ਼ਤ ਕੀਤਾ ਨਾਟਕ ‘ਵਾਰਿਸ ਸ਼ਾਹ-ਸੁਖਨ ਦਾ ਵਾਰਿਸ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਮੰਚਣ ਕੀਤਾ ਗਿਆ।
ਨਾਟਕ, ਨਾਟਕਕਾਰ ਅਤੇ ਨਿਰਦੇਸ਼ਕ ਬਾਰੇ : ਨਾਟਕ ‘ਵਾਰਿਸ ਸ਼ਾਹ ਸੁੱਖਾਂ ਦਾ ਵਾਰਿਸ’ ਬਾਕੀ ਰਵਾਇਤੀ ਨਾਟਕਾਂ ਨਾਲੋਂ ਵੱਖਰਾ ਹੈ।ਭਾਵੇਂ ਇਸ ਦੇ ਪਾਤਰ, ਸਮਾਂ-ਅਵਧੀ ਅਤੇ ਇਸ ਦੇ ਸਥਾਨ ਦੀ ਧਾਰਨਾ ਪੂਰੀ ਤਰ੍ਹਾਂ ਕਲਪਨਾਤਮਕ ਹੈ ਪਰ ਇਸ ਦਾ ਵਿਸ਼ਾ-ਵਸਤੂ ਨਾਮਵਰ ਵਿਦਵਾਨਾਂ ਅਤੇ ਸੰਸਥਾਵਾਂ ਦੁਆਰਾ ਕੀਤੀਆਂ ਪ੍ਰਮਾਣਿਕ ਖੋਜਾਂ ਤੋਂ ਇਕੱਤਰ ਕੀਤਾ ਗਿਆ ਹੈ।ਇਸ ਤਰ੍ਹਾਂ ਦਾ ਚਰਿੱਤਰ ਅਤੇ ਪਛਾਣ ਉਸ ਤੋਂ ਵੱਖਰੀ ਹੈ, ਜੋ ਅਸਲ ਵਿੱਚ ਵਾਪਰੀ ਹੋਣੀ ਚਾਹੀਦੀ ਹੈ।ਦਵਿੰਦਰ ਦਮਨ ਇੱਕ ਪ੍ਰਸਿੱਧ ਪੰਜਾਬੀ ਨਾਟਕਕਾਰ, ਨਿਰਦੇਸ਼ਕ ਅਤੇ ਅਦਾਕਾਰ ਹੈ।ਉਹ ਪਿਛਲੇ 45 ਸਾਲਾਂ ਤੋਂ ਭਾਰਤ, ਕੈਨੇਡਾ ਅਤੇ ਅਮਰੀਕਾ ਵਿੱਚ ਪੰਜਾਬੀ ਥੀਏਟਰ, ਟੈਲੀਵਿਜ਼ਨ ਅਤੇ ਸਿਨੇਮਾ ਦੇ ਖੇਤਰ ਵਿੱਚ ਸਰਗਰਮ ਹੈ।
ਇਸ ਨਾਟਕ ਦੇ ਪਾਤਰ ਗੁਰਮੀਤ ਸਿੰਘ, ਬਲਵੰਤ ਸਿੰਘ, ਅਮ੍ਰਿਤਪਾਲ ਸਿੰਘ, ਮਨਪ੍ਰੀਤ ਕੌਰ, ਸੰਦੀਪ ਸ਼ਰਮਾ, ਸਿਮਰਨਜੀਤ ਕੌਰ, ਜਸਵੀਰ ਸਿੰਘ, ਅਰਸ਼ਦੀਪ ਕੌਰ, ਪ੍ਰਭਪਾਲ ਸਿੰਘ, ਰੇਸ਼ਮ ਸਿੰਘ, ਰਾਜਦੀਪ ਸਿੰਘ, ਕੇਵਲ ਸਿੰਘ, ਕੰਨਵਰਦੀਪ ਸਿੰਘ, ਗੁਰਪ੍ਰੀਤ ਸਿੰਘ, ਧਰਮਪਾਲ, ਲਕਸ਼ਮੀ ਆਦਿ ਕਲਾਕਾਰਾਂ ਨੇ ਪ੍ਰਭਾਵਸ਼ਾਲੀ ਅਦਾਕਾਰੀ ਪੇਸ਼ ਕੀਤੀ। ਇਸ ਨਾਟਕ ਦਾ ਸੰਗੀਤ ਰਵਿੰਦਰ ਕੁਮਾਰ, ਕੋਮਲਪ੍ਰੀਤ ਸਿੰਘ ਨੇ ਦਿੱਤਾ।ਰੋਸ਼ਨੀ ਦਾ ਪ੍ਰਭਾਵ ਹਰਮੀਤ ਸਿੰਘ ਵਲੋਂ ਦਿੱਤਾ ਗਿਆ।
ਇਸ ਮੌਕੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਡਾ. ਸਤਨਾਮ ਸਿੰਘ ਨਿੱਝਰ, ਜਸਪਾਲ ਕੌਰ ਦਿਓਲ, ਡਾ. ਲੱਖਾ ਲਹਿਰੀ, ਅਦਾਕਾਰਾ ਅਨੀਤਾ ਦੇਵਗਨ, ਅਰਵਿੰਦਰ ਸਿੰਘ ਚਮਕ, ਗਾਇਕ ਹਰਿੰਦਰ ਸੋਹਲ, ਵਿਪਨ ਧਵਨ, ਗੁਲਸ਼ਨ ਸੱਗੀ, ਗੁਰਤੇਜ ਮਾਨ ਆਦਿ ਸਮੇਤ ਵੱਡੀ ਗਿਣਤੀ ‘ਚ ਦਰਸ਼ਕ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media