Sunday, October 4, 2026

ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ

ਭੀਖੀ, 16 ਮਾਰਚ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ।ਜਿਸ ਵਿੱਚ ਏ.ਐਸ.ਆਈ ਮਾਨਸਾ ਸੁਰੇਸ਼ ਕੁਮਾਰ ਮੌਜ਼ੂਦ ਰਹੇ।ਉਨ੍ਹਾਂ ਨੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ।ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ ਜਦੋਂ ਵੀ ਸੜਕ ‘ਤੇ ਕੋਈ ਵੀ ਦੁਰਘਟਨਾ ਹੋ ਜਾਂਦੀ ਹੈ ਤਾਂ ਅਸੀਂ ਕਿਸੇ ਦੀ ਜਾਨ ਕਿਵੇਂ ਬਚਾ ਸਕਦੇ ਹਾਂ।ਇਸ ਦੌਰਾਨ ਬੱਚਿਆਂ ਨੂੰ ਸੀ.ਪੀ.ਆਰ ਅਤੇ ਫਸਟ ਏਡ ਬਾਰੇ ਵੀ ਦੱਸਿਆ ਗਿਆ।ਇਸ ਸਮੇਂ ਸਕੂਲ ਦੇ ਚੇਅਰਮੈਨ ਰਿਸ਼ਵ ਸਿੰਗਲਾ, ਪ੍ਰਿੰਸੀਪਲ ਕਿਰਨ ਰਤਨ ਨਾਲ ਟਰੈਫਿਕ ਪੁਲਿਸ ਦੇ ਹੌਲਦਾਰ ਗੁਰਦੀਪ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ ਮਜ਼ੂਦ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …