Monday, June 2, 2025
Breaking News

ਕਾਂਗਰਸ ਕਮੇਟੀ ਨੂੰ ਬੂਥ ਪੱਧਰ ‘ਤੇ ਸਰਗਰਮ ਕਰਨ ਦਾ ਸਿਲਸਿਲਾ ਸ਼ੁਰੂ – ਔਜਲਾ

Gurjeet Aujla

ਅੰਮ੍ਰਿਤਸਰ, 17 ਦਸੰਬਰ (ਸੁਖਬੀਰ ਸਿੰਘ) – ਆਲ ਇੰਡੀਆ ਕਾਂਗਰਸ ਕਮੇਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀਆਂ ਹਦਾਇਤਾਂ ‘ਤੇ ਕਾਂਗਰਸ ਕਮੇਟੀ ਨੂੰ ਬੂਥ ਪੱਧਰ ‘ਤੇ ਸਰਗਰਮ ਕਰਨ ਦਾ ਸਿਲਸਿਲਾ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ।ਅੱਜ ਉਨ੍ਹਾਂ ਵੱਲੋਂ ਨਵੇਂ ਅਹੁਦੇਦਾਰਾਂ ਨੂੰ ਨਾਲ ਲੈ ਕੇ ਸਭ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਮਜੀਠਾ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿੱਚ ਵੀ ਦਸਤਕ ਦਿੱਤੀ। ਉਨ੍ਹਾਂ ਵੱਲੋਂ ਬਲਾਕ ਮਜੀਠਾ, ਮਹਿਤਾ, ਤਰਸਿੱਕਾ ਵਿੱਚ ਬਲਾਕ ਦੇ ਅਹੁਦੇਦਾਰਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਬੂਥ ਪੱਧਰ ‘ਤੇ ਬਨਣ ਵਾਲੀਆਂ 11 ਮੈਂਬਰੀ ਕਮੇਟੀ ਦੇ ਢਾਂਚੇ ਤੋਂ ਜਾਣੂ ਕਰਵਾਇਆ।ਉਨ੍ਹਾਂ ਨੇ ਕਾਂਗਰਸੀ ਵਰਕਰਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਕਾਂਗਰਸ ਹਾਈਕਮਾਨ ਵੱਲੋਂ ਹਰੇਕ ਅਹੁਦੇਦਾਰ ਦੇ ਲਈ ਲਗਾਤਾਰ ਮੀਟਿੰਗਾਂ ਦੇ ਵਿਚ ਹਾਜ਼ਰ ਰਹਿਣਾ ਜਰੂਰੀ ਕਰ ਦਿੱਤਾ ਗਿਆ ਹੈ ਅਤੇ ਜੋ ਅਹੁਦੇਦਾਰ 3 ਮੀਟਿੰਗਾਂ ਵਿਚ ਲਗਾਤਾਰ ਗੈਰ ਹਾਜ਼ਰ ਰਹੇਗਾ, ਉਨ੍ਹਾਂ ਵਿਰੁੱਧ ਹਾਈਕਮਾਨ ਆਪਣੀ ਕਾਰਵਾਈ ਕਰ ਸਕਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬੂਥ ਪੱਧਰ ਦੀ 11 ਮੈਂਬਰੀ ਕਮੇਟੀ ਦੇ ਵਿਚੋਂ ਇਕ ਮੈਂਬਰ ਬਲਾਕ ਪੱਧਰ ਦੀ ਕਮੇਟੀ ਦੇ ਵਿਚ ਲਿਆ ਜਾਵੇਗਾ ਅਤੇ ਉਹ ਹੀ 11 ਮੈਂਬਰੀ ਬੂਥ ਪੱਧਰ ਦੀ ਕਮੇਟੀ ਦਾ ਕੋਆਰਡੀਨੇਟਰ ਹੋਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਕਮੇਟੀ ਦੇ ਵਿਚ ਉਹ ਕਾਂਗਰਸੀ ਅਹੁਦੇਦਾਰ, ਐਮ.ਐਲ.ਏ, ਸਾਬਕਾ ਐਮ.ਐਲ.ਏ ਜ਼ਿਲਾ ਪ੍ਰੀਸ਼ਦ ਦੇ ਮੈਂਬਰ, ਬਲਾਕ ਸੰਮਤੀ ਦੇ ਮੈਂਬਰ, ਸਰਪੰਚ, ਸਾਬਕਾ ਸਰਪੰਚ, ਮੈਂਬਰ ਪੰਚਾਇਤ ਅਤੇ ਸਾਬਕਾ ਮੈਂਬਰ ਪੰਚਾਇਤ ਆਦਿ ਵੀ ਸ਼ਾਮਲ ਹੋਣਗੇ ਜੋ ਜਿਨ੍ਹਾਂ ਦੀ ਉਸ ਬੂਥ ਦੇ ਵਿਚ ਵੋਟ ਹੋਵੇਗਾ।
ਉਨ੍ਹਾਂ ਨੇ ਇਸ ਸਮੇਂ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ 6 ਵਿਧਾਨ ਸਭਾ ਹਲਕਿਆਂ ਦੇ ਵਿਚ 11 ਮੈਂਬਰੀ ਵਿਚ ਬੂਥ ਕਮੇਟੀ ਮੁਕੰਮਲ ਕਰਨ ਉਪਰੰਤ ਹੀ ਅਗਲੇ ਪ੍ਰੋਗਰਾਮ ਦੀ ਰਣਨੀਤੀ ਉਲੀਕੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਮਜੀਠਾ ਅਤੇ ਜੰਡਿਆਲਾ ਗੁਰੂ ਤੋਂ ਬਾਅਦ ਅਜਨਾਲਾ ਅਤੇ ਬਾਬਾ ਬਕਾਲਾ ਦੇ ਹਲਕੇ ਵਿਚ 11 ਮੈਂਬਰੀ ਬੂਥ ਕਮੇਟੀ ਬਣਾਉਣ ਦੀ ਮੁਹਿੰਮ ਨੂੰ ਹਲਕੇ ਦੇ ਸੀਨੀਅਰ ਕਾਂਗਰਸੀਆਂ ਦੀ ਮਦਦ ਦੇ ਨਾਲ ਉਹ ਖੁਦ ਸਿਰੇ ਚੜਾਉਣਗੇ। ਮਜੀਠਾ ਵਿਚ ਮੀਟਿੰਗ ਦੌਰਾਨ ਉਨ੍ਹਾਂ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਜ਼ਿਲਾ ਦਿਹਾਤੀ ਦੇ ਉਪ ਪ੍ਰਧਾਨ ਰਮੇਸ਼ ਕੁਮਾਰ ਗੋਪਾਲਪੁਰਾ, ਸੁਖਵਿੰਦਰ ਸਿੰਘ ਢਿਲੋਂ, ਸਾਬੀ ਛੱਜਲਵੱਡੀ, ਬਲਬੀਰ ਸਿੰਘ, ਨਿਸ਼ਾਨ ਸਿੰਘ, ਸੁਖਪਾਲ ਸਿੰਘ, ਸਰਬਜੀਤ ਸਿੰਘ, ਜਸਮਿੱਤਰ ਸਿੰਘ, ਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ ਭਿੱਟੇਵੱਡ, ਜਗਦੀਪ ਸਿੰਘ, ਜਤਿੰਦਰ ਸਿੰਘ ਜੀਤੂ, ਨਰਿੰਦਰ ਸਿੰਘ, ਪ੍ਰਗਟ ਸਿੰਘ, ਬਾਵਾ ਸਿੰਘ, ਪ੍ਰੇਮ ਸਿੰਘ ਤੋਂ ਇਲਾਵਾ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।

Check Also

ਵਾਤਾਵਰਨ ਦਿਵਸ ‘ਤੇ ਮਾਪਿਆਂ ਅਤੇ ਬੱਚਿਆਂ ਨੂੰ ਵੰਡੇ ਕੱਪੜੇ ਦੇ ਬੈਗ

ਸੰਗਰੂਰ, 2 ਜੂਨ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਤਰਵਿੰਦਰ ਕੌਰ ਅਤੇ ਬੀ.ਐਨ.ਓ ਵਿਪਨ …

Leave a Reply