ਭੀਖੀ, 30 ਮਾਰਚ (ਕਮਲ ਜ਼ਿੰਦਲ) – ਵਿੱਦਿਆ ਭਾਰਤੀ ਦੀ ਪ੍ਰਾਂਤਕ ਇਕਾਈ ਸਰਵਹਿੱਤਕਾਰੀ ਸਿੱਖਿਆ ਸੰਮਤੀ ਜਲੰਧਰ ਵਲੋਂ ਪੂਰੇ ਪੰਜਾਬ ਵਿੱਚ 124 ਸਕੂਲ
ਚਲਾਏ ਜਾ ਰਹੇ ਹਨ।ਜਿਨ੍ਹਾਂ ਵਿਚੋਂ 22 ਸਕੂਲ ਸੀ.ਬੀ.ਐਸ.ਈ ਬੋਰਡ ਵਲੋਂ ਮਾਨਤਾ ਪ੍ਰਾਪਤ ਹਨ।ਇਹਨਾਂ 22 ਸਕੂਲਾਂ ਦੀ 8ਵੀਂ ਜਮਾਤ ਦੀ ਪ੍ਰੀਖਿਆ ਪੰਜਾਬ ਪੱਧਰ ‘ਤੇ ਮਾਰਚ ਦੇ ਮਹੀਨੇ ‘ਚ ਸਰਵਹਿੱਤਕਾਰੀ ਸਿੱਖਿਆ ਬੋਰਡ ਵਲੋਂ ਲਈ ਗਈ ਸੀ ਅਤੇ ਸਰਵਹਿੱਤਕਾਰੀ ਸਿੱਖਿਆ ਬੋਰਡ ਵਲੋਂ ਹੀ ਇਸ ਦਾ ਮੁਲਿਆਂਕਣ ਵੀ ਕੀਤਾ ਗਿਆ।30 ਮਾਰਚ 2023 ਨੂੰ ਅੱਜ ਸਰਵਹਿੱਤਕਾਰੀ ਸਿੱਖਿਆ ਸੰਮਤੀ ਜਲੰਧਰ (ਪੰਜਾਬ) ਵਲੋਂ ਅੱਠਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ।ਬੜੇ ਫਖ਼ਰ ਦੀ ਗੱਲ ਹੈ ਕਿ ਵੱਡੇ-2 ਸ਼ਹਿਰਾਂ ਦੇ ਸਕੂਲਾਂ ਨੂੰ ਪਛਾੜ ਕੇ ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ ਭੀਖੀ ਦਾ ਨਤੀਜਾ ਸ਼ਾਨਦਾਰ ਰਿਹਾ।ਜਿਕਰਯੋਗ ਹੈ ਕਿ ਸੀ.ਬੀ.ਐਸ.ਈ ਭੀਖੀ ਦੇ ਬੱਚਿਆਂ ਨੇ ਪੂਰੇ ਪੰਜਾਬ ਵਿਚੋਂ ਪਹਿਲੀਆਂ 6 ਪੁਜ਼ੀਸ਼ਨਾਂ ਹਾਸਲ ਕਰਕੇ ਬੁਲੰਦੀਆਂ ਨੂੰ ਛੂਹਿਆ ਹੈ।
ਪੂਰੇ ਪੰਜਾਬ ਦੇ 10 ਟਾਪ ਬੱਚਿਆਂ ਵਿਚੋਂ 7 ਸੱਤ ਬੱਚਿਆਂ ਅਨੰਨਿਆ 99.5 ਫੀਸਦ ਨੰਬਰਾਂ ਨਾਲ ਪਹਿਲਾ, ਹੇਜ਼ਲ 99.25 ਫੀਸਦ ਨੰਬਰਾਂ ਨਾਲ ਦੂਸਰਾ, ਜਸਨੂਰ ਸ਼ਰਮਾ ਨੇ 98.75 ਨਾਲ ਤੀਸਰਾ, ਕ੍ਰਿਸ਼ਟੀ ਅਗਰਵਾਲ ਨੇ 98.5 ਨਾਲ ਚੌਥਾ, ਰੌਕਸ਼ੀ ਨੇ 98.25 ਨਾਲ ਪੰਜਵਾਂ, ਜਸਮੀਤ ਕੌਰ ਨੇ 97.875 ਨਾਲ ਛੇਵਾਂ ਅਤੇ ਪ੍ਰਿਆਂਸ਼ ਸਿੰਗਲਾ ਨੇ 97.12 ਫੀਸਦ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।18 ਬੱਚਿਆਂ ਨੇ 90 ਫੀਸਦ ਤੋਂ ਉਪਰ ਅੰਕ ਪ੍ਰਾਪਤ ਕੀਤੇ ਹਨ।ਸਰਵਹਿੱਤਕਾਰੀ ਸਿੱਖਿਆ ਸੰਮਤੀ ਦੇ ਸੰਗਠਨ ਮੰਤਰੀ ਰਾਜਿੰਦਰ, ਮਹਾਂ ਮੰਤਰੀ ਡਾ. ਨਵਦੀਪ ਸ਼ੇਖਰ ਨੇ ਸਕੂਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ, ਸਮੂਹ ਸਕੂਲ ਪ੍ਰਬੰਧਕ ਕਮੇਟੀ ਮੈਂਬਰਾਂ ਵਲੋਂ ਅੱਵਲ ਦਰਜ਼ੇ ‘ਤੇ ਰਹਿਣ ਵਾਲੇ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media