Monday, April 13, 2026

ਪਿੰਡ ਬਟੜਿਆਣਾ ਵਿਖੇ ਸੱਭਿਆਚਾਰਕ ਮੇਲਾ ਕਰਵਾਇਆ

ਗਾਇਕ ਜੋੜੀ ਸੁਲੇਖ ਦਰਦੀ ਲੋਂਗੋਵਾਲੀਆ ਤੇ ਗਾਇਕਾ ਜੋਤੀ ਕੋਹਿਨੂਰ ਕੀਲੇ ਸਰੋਤੇ

ਸੰਗਰੂਰ, 30 ਮਾਰਚ (ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਬਟੜਿਆਣਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੱਭਿਆਚਾਰਕ ਮੇਲਾ ਕਰਵਾਇਆ ਗਿਆ।ਮੇਲੇ ਦੇ ਮੁੱਖ ਪ੍ਰਬੰਧਕ ਬਾਬਾ ਨਿਰਮਲ ਸਹੋਤਾ ਨੇ ਦੱਸਿਆ ਕਿ ਭਗਵਾਨ ਬਾਲਮੀਕਿ ਜੀ ਮੰਦਿਰ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੱਭਿਆਚਾਰਕ ਮੇਲੇ ‘ਚ ਬਤੌਰ ਸਟੇਜ਼ ਸੈਕਟਰੀ ਸੇਵਾ ਨਿਭਾਉਣ ਵਾਲੇ ਜਰਨੈਲ ਸੱਗੂ ਵਲੋਂ ਵੱਖ-ਵੱਖ ਕਲਾਕਾਰਾਂ ਨੂੰ ਸਟੇਜ਼ ‘ਤੇ ਬੁਲਾ ਕੇ ਸਰੋਤਿਆਂ ਦੇ ਰੂਬਰੂ ਕੀਤਾ ਗਿਆ।ਗਾਇਕ ਅਵਤਾਰ ਚਮਕ, ਰਣਜੀਤ ਸਿੱਧੂ ਸੁਨਾਮ, ਹਰਜੀਤ ਜੋਗਾ, ਜਿੰਮੀ ਗਿੱਲ, ਭੰਗੂ ਫਲੇੜੇ ਵਾਲਾ, ਗੁਰਜੀਤ ਕਾਕਾ, ਨਿੱਕਾ ਬਡਰੁੱਖਾਂ ਅਤੇ ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।ਮੇਲੇ ਨੂੰ ਚਾਰ ਚੰਨ ਲਾਉਣ ਵਾਲੀ ਗਾਇਕ ਜੋੜੀ ਸੁਲੇਖ ਦਰਦੀ ਲੋਂਗੋਵਾਲੀਆ ਅਤੇ ਜੋਤੀ ਕੋਹਿਨੂਰ ਨੇ ਆਪਣੇ ਸਦਾਬਹਾਰ ਗੀਤ ਬਾਬਾ ਪੈਰੀ ਪੈਣੀ ਹਾਂ, ਜੇਠ ਨੇ ਘੜਾ ਚੁਕਾਇਆ ਅਤੇ ਤਿੰਨ ਬੰਦਿਆਂ ਦੀ ਸੀਟ ਸੁਣਾ ਕੇ ਜਿਥੇ ਬੱਲੇ ਬੱਲੇ ਕਰਵਾਈ, ਉਥੇ ਹੀ ਗਾਇਕ ਜੋੜੀ ਸੁਲੇਖ ਦਰਦੀ ਲੋਂਗੋਵਾਲੀਆ ਅਤੇ ਜੋਤੀ ਕੋਹਿਨੂਰ ਦਰਸ਼ਕਾਂ ਦੀ ਪਹਿਲੀ ਪਸੰਦ ਬਣੇ।ਅੰਤ ‘ਚ ਭਗਵਾਨ ਬਾਲਮੀਕਿ ਮਹਾਰਾਜ ਜੀ ਮੰਦਿਰ ਕਮੇਟੀ ਦੇ ਮੁੱਖ ਪ੍ਰਬੰਧਕ ਬਾਬਾ ਨਿਰਮਲ ਸਹੋਤਾ ਵਲੋਂ ਆਏ ਕਲਾਕਾਰਾਂ ਅਤੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …