Friday, May 30, 2025
Breaking News

ਸਥਾਈ ਆਰਥਿਕ ਵਿਕਾਸ ਲਈ ਸਮਾਜਿਕ ਤੇ ਵਾਤਾਵਰਣ ਚੁਣੌਤੀਆਂ ਬਾਰੇ ਰਾਸ਼ਟਰੀ ਸੈਮੀਨਾਰ

ਉਸਾਰੂ ਅਭਿਆਸ ਅਪਨਾਉਣ ਦੀ ਲੋੜ – ਵਾਈਸ ਚਾਂਸਲਰ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਯੂਨੀਵਰਸਿਟੀ ਸਕੂਲ ਆਫ ਫਾਈਨੈਂਸ਼ੀਅਲ ਸਟੱਡੀਜ਼ ਵਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਦੇ ਸਹਿਯੋਗ ਨਾਲ “ਸਥਾਈ ਆਰਥਿਕ ਵਿਕਾਸ ਲਈ ਸਮਾਜਿਕ ਅਤੇ ਵਾਤਾਵਰਣ ਸੰਬੰਧੀ ਚੁਣੌਤੀਆਂ ਬਾਰੇ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕੀਤੀ ਅਤੇ ਡਾ. ਆਦਰਸ਼ ਪਾਲ ਵਿਗ ਵਿਸ਼ੇਸ਼ ਮਹਿਮਾਨ ਸਨ।
ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਮਨਜੀਤ ਸਿੰਘ ਨੇ ਉਦਘਾਟਨੀ ਸੈਸ਼ਨ ਮੌਕੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਵਧਦੀ ਆਬਾਦੀ ਨੇ ਉਪਲਬਧ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਹੈ, ਉਸ ਹਿਸਾਬ ਨਾਲ ਇਸ ਸਬੰਧੀ ਸਥਾਈ ਹੱਲ ਤੇ ਵਿਕਾਸ ਹਿੱਤ ਵੱਧ ਤੋਂ ਵੱਧ ਖੋਜ਼ ਕਾਰਜ਼ ਆਰੰਭੇ ਜਾਣੇ ਚਾਹੀਦੇ ਹਨ ਅਤੇ ਇਸ ਸਬੰਧੀ ਗਿਆਨ ਸਿਰਜਣਾ ਸਮੇਂ ਦੀ ਮੁੱਖ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਇਸ ਕਿਸਮ ਦੇ ਸੈਮੀਨਾਰ ਰੋਜ਼ਾਨਾ ਜੀਵਨ ਵਿੱਚ ਨਵੇਂ ਨੈਤਿਕ ਅਤੇ ਗੁਣਾਤਮਕ ਮੁੱਲਾਂ ਦਾ ਅਭਿਆਸ ਚਲਾਉਣ ਵਿਚ ਸਹਾਈ ਹੁੰਦੇ ਹਨ।ਉਨ੍ਹਾਂ ਭਾਰਤੀ ਕਾਰਪੋਰੇਟ ਸੈਕਟਰ ਵੱਲੋਂ ਸਥਾਈ ਅਨੁਕੂਲਿਤ ਪਰਿਵਰਤਨਾਂ ਲਈ ਕੀਤੇ ਅਭਿਆਸਾਂ ਦਾ ਵੇਰਵਾਂ ਦਿੰਦਿਆਂ ਇੰਫੋਸਿਸ, ਆਈਟੀਸੀ, ਨਾਈਕੀ, ਆਦਿ ਵਰਗੀਆਂ ਕੰਪਨੀਆਂ ਦੇ ਹਵਾਲੇ ਨਾਲ ਦੱਸਿਆ ਕਿ ਵਧੇਰੇ ਟਿਕਾਊ ਬਣਨ ਲਈ ਆਪਣੇ ਰੋਜ਼ਾਨਾ ਕੰਮ ਦੇ ਅਭਿਆਸਾਂ ਦੀ ਪਰਿਵਰਤਨਸ਼ੀਲਤਾ ਜ਼ਰੂਰੀ ਹੈ।
ਡਾ. ਆਦਰਸ਼ ਪਾਲ ਵਿੱਗ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਰੇੇ ਭਰੇ ਕੈਂਪਸ ਸੱਭਿਆਚਾਰ ਦੀ ਸ਼ਲਾਘਾ ਕਰਦਿਆਂ ਕੈਂਪਸ ਨੂੰ ਹਰਿਆ ਭਰਿਆ ਅਤੇ ਵਾਤਾਵਰਣ ਪੱਖੀ ਬਣਾਉਣ ਲਈ ਵਾਈਸ ਚਾਂਸਲਰ ਦੇ ਯਤਨਾਂ ਦੀ ਸ਼ਲਾਘਾ ਕੀਤੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਸੈਮੀਨਾਰ ਦੇ ਵਿਸ਼ੇ ਦੀ ਸ਼ਲਾਘਾ ਕਰਦਿਆਂ ਸਥਿਰਤਾ ਨੂੰ ਸਮੇਂ ਦੀ ਲੋੜ ਦੱਸਿਆ।ਉਨ੍ਹਾਂ ਕਿਹਾ ਕਿ ਸਥਾਈ ਵਿਕਾਸ ਲਈ ਨਵੇਂ ਉਸਾਰੂ ਅਭਿਆਸ ਚਲਾਉਣ ਦੀ ਲੋੜ ਹੈ।ਯੂਨੀਵਰਸਿਟੀ ਦੇ ਕੈਂਪਸ ਵਿੱਚ ਸਥਿਰਤਾ ਦੇ ਸਬੰਧ ਵਿੱਚ 47000 ਰੁੱਖ ਲਗਾਉਣ, ਆਵਾਜਾਈ ਦੇ ਸਾਧਨ ਵਜੋਂ ਈ-ਵਾਹਨਾਂ ਦੀ ਵਰਤੋਂ, ਸੂਰਜੀ ਊਰਜਾ ਦੀ ਵਰਤੋਂ ਕਰਕੇ ਰਹਿੰਦ-ਖੂੰਹਦ ਦੀ ਰੀਸਾਈਕਲਿੰਗ ਆਦਿ ਦੇ ਸਬੰਧ ਵਿੱਚ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਦੇ ਹਵਾਲੇ ਨਾਲ ਇਕ ਟਿਕਾਊ ਵਾਤਾਵਰਣ ਲਈ ਸਮਾਜ ਵਿੱਚ ਕੀਤੇ ਵਾਲੇ ਕਾਰਜ਼ਾਂ ਲਈ ਪ੍ਰੇਰਿਤ ਕੀਤਾ।ਉਨ੍ਹਾਂ ਦੱਸਿਆ ਕਿ ਨੈਕ ਰੈਂਕਿੰਗ ਵਿੱਚ ਸਭ ਤੋਂ ਮਹੱਤਵਪੂਰਨ ਮਾਪਦੰਡ ਜਿਸ ਵਿੱਚ ਯੂਨੀਵਰਸਿਟੀ ਨੇ ਚਾਰ ਵਿਚੋਂ 3.85 ਅੰਕ ਪ੍ਰਾਪਤ ਕਰਨ ਲਈ ਪਿਛਲੇ ਸਾਰੇ ਰਿਕਾਰਡਾਂ ਨੂੰ ਪਿੱਛੇ ਛੱਡ ਦਿੱਤਾ ਹੈ।
ਸੈਮੀਨਾਰ ਦੇ ਸੰਚਾਲਕ ਡਾ. ਹਰਸੰਦਲਦੀਪ ਕੌਰ ਨੇ ਵਿਦਵਾਨਾਂ ਅਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਯੂਨੀਵਰਸਿਟੀ ਨੂੰ ਨਵੀਆਂ ਉਚਾਈਆਂ `ਤੇ ਲਿਜਾਣ ਲਈ ਵਾਈਸ ਚਾਂਸਲਰ ਦੀ ਪ੍ਰਮੁੱਖ ਭੂਮਿਕਾ `ਤੇ ਜ਼ੋਰ ਦਿੱਤਾ।ਉਨ੍ਹਾਂ ਯੂਨੀਵਰਸਿਟੀ ਸਕੂਲ ਆਫ ਫਾਈਨੈਂਸ਼ੀਅਲ ਸਟੱਡੀਜ਼ ਦੇ ਵਿਕਾਸ ਅਤੇ ਪ੍ਰਾਪਤੀਆਂ ਬਾਰੇ ਸੰਖੇਪ ਵਿੱਚ ਦੱਸਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਦਾ ਸਭ ਤੋਂ ਵੱਡਾ ਵਿਭਾਗ ਹੈ।ਜਿਸ ਵਿੱਚ ਬਾਰਾਂ ਸੋਂ ਤੋਂ ਵੱਧ ਵਿਦਿਆਰਥੀ ਅਤੇ ਸੱਠ ਤੋਂ ਵੱਧ ਖੋਜ ਵਿਦਵਾਨ ਹਨ।
ਸੈਮੀਨਾਰ ਦੀ ਡਾਇਰੈਕਟਰ ਡਾ. ਅਪਰਨਾ ਭਾਟੀਆ ਨੇ ਸੈਮੀਨਾਰ ਦੇ ਵਿਸ਼ੇ ਅਤੇ ਉਪ-ਵਿਸ਼ਿਆਂ ਬਾਰੇ ਦੱਸਦਿਆਂ ਵਾਤਾਵਰਣ ਦੇ ਵਿਗਾੜ, ਕੁਪੋਸ਼ਣ, ਬਾਲ ਮੌਤ ਦਰ ਆਦਿ ਬਾਰੇ ਕੁਝ ਚਿੰਤਾਜਨਕ ਤੱਥ ਅਤੇ ਅੰਕੜੇ ਪੇਸ਼ ਕੀਤੇ।ਇਸ ਸਕੂਲ ਦੇ ਮੁਖੀ ਡਾ. ਸੰਗੀਤਾ ਅਰੋੜਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਤਕਨੀਕੀ ਸੈਸ਼ਨਾਂ ਬਾਰੇ ਜਾਣਕਾਰੀ ਦਿੱਤੀ।

 

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …