ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ) – ਬਲਾਕ ਮਜੀਠਾ ਦੇ ਪਿੰਡ ਹਮਜਾ ਵਿਖੇ ਅਗੇਤੀ ਟਮਾਟਰ ਦੀ ਫਸਲ ਦਾ ਪਿਛੇਤਾ ਝੁਲਸ ਰੋਗ ਨਾਲ ਹੋਏ ਨੁਕਸਾਨ ਨੂੰ
ਦੇਖਣ ਲਈ ਡਿਪਟੀ ਡਾਇਰੈਕਟਰ ਬਾਗਬਾਨੀ ਤਜਿੰਦਰ ਸਿੰਘ ਵਲੋਂ ਦੌਰਾ ਕੀਤਾ ਗਿਆ।ਜਿਮੀਦਾਰਾਂ ਨੇ ਦੱਸਿਆ ਕਿ ਇਥੋਂ ਦੇ ਪਿੰਡ ਹਮਜਾ, ਅਠਵਾਲ, ਕੋਟਲਾ ਸੁਲਤਾਨ ਆਦਿ ਵਿੱਚ ਲਗਭੱਗ 350 ਏਕੜ ਦੇ ਕਰੀਬ ਟਮਾਟਰ ਦੀ ਫਸਲ ਦੀ ਕਾਸ਼ਤ ਕੀਤੀ ਗਈ ਹੈ ਅਤੇ ਇਸ ਵਾਰ ਫਸਲ ਉਤੇ ਪਿਛੇਤਾ ਝੁਲਸ ਰੋਗ ਆਉਣ ਕਰਕੇ ਕਾਫੀ ਨੁਕਸਾਨ ਹੋਇਆ ਹੈ।ਡਿਪਟੀ ਡਾਇਰੈਕਟਰ ਨੇ ਖੇਤਾਂ ਦਾ ਮੁਆਇਨਾ ਕਰਨ ਉਪਰੰਤ ਦੱਸਿਆ ਕਿ ਇਸ ਵਾਰ ਮੌਸਮ ਦੀ ਤਬਦੀਲੀ ਕਾਰਣ ਜ਼ਮੀਨ ਦੀ ਸਿਲ ਜਿਆਦਾ ਹੋਣ ਕਰਕੇ ਇਹ ਰੋਗ ਖੇਤ ਵਿੱਚ ਬਹੁਤ ਜਿਆਦਾ ਵਧਦਾ ਹੈ ਅਤੇ ਜਿਮੀਦਾਰਾਂ ਵਲੋਂ ਇਸ ਰੋਗ ਦੀ ਰੋਕਥਾਮ ਲਈ ਸਮੇਂ ਸਿਰ ਸਪਰੇਆਂ ਕੀਤੀਆਂ ਗਈਆ ਹਨ।ਪ੍ਰੰਤੂ ਮੌਸਮ ਅਨੁਕੂਲ ਨਾਂ ਹੋਣ ਕਰਕੇ ਦਵਾਈਆਂ ਦਾ ਪੂਰਾ ਅਸਰ ਨਹੀ ਹੋ ਰਿਹਾ।ਉਹਨਾਂ ਨੇ ਜਿਮੀਦਾਰਾਂ ਨੂੰ ਕਿਹਾ ਕਿ ਬੀਜ਼ਜ ਦੀ ਬਿਜ਼ਾਈ ਤੋਂ ਪਹਿਲਾਂ ਬੀਜ਼ ਨੂੰ ਉਲੀਨਾਸ਼ਕ ਦਵਾਈ ਨਾਲ ਸੋਧ ਕੇ ਹੀ ਬੀਜ਼ਿਆ ਜਾਵੇ।ਉਹਨਾਂ ਨੇ ਘਰੇਲੂ ਬਗੀਚੀ ਵਿੱਚ ਸਬਜ਼ੀਆਂ ਅਤੇ ਫਲਾਂ ਲਈ ਵੇਸਟ ਡੀ ਕੰਪੋਜ਼ਰ ਦੀ ਵਰਤੋਂ ਕਰਨ ਦੀ ਸਲਾਹ ਦਿਤੀ। ਉਹਨਾਂ ਵਲੋਂ ਪੀਅਰ ਅਸਟੇਟ ਵਿਖੇ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਜਿਵੇ ਕਿਰਾਏ ਤੇ ਖੇਤੀ ਮਸ਼ੀਨਰੀ ਅਤੇ ਮਿੱਟੀ, ਪਾਣੀ ਪਰਖ ਲੈਬ ਚਾਲੂ ਹੋਣ ਬਾਰੇ ਵਿਸਥਾਰ ਵਿੱਚ ਦੱਸਿਆ।
ਕਵਲਜੀਤ ਸਿੰਘ ਬਾਗਬਾਨੀ ਸਲਾਹਕਾਰ ਮਜੀਠਾ ਵਲੋਂ ਜਿਮੀਦਾਰਾਂ ਨੂੰ ਐਮ.ਆਈ.ਡੀ.ਐਚ ਅਧੀਨ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਦੱਸਿਆ ਕਿ ਨਵੇ ਬਾਗ ਲਗਾਉਣ ਤੇ 19000/- ਪ੍ਰਤੀ ਹੈਕ., ਹਾਈਬ੍ਰਿਡ ਸਬਜ਼ਜੀਆਂ ਦੀ ਕਾਸ਼ਤ ‘ਤੇ 20,000/- ਪ੍ਰਤੀ ਹੈਕ, ਫੁੱਲਾਂ ਦੀ ਕਾਸ਼ਤ ‘ਤੇ 16000/- ਪ੍ਰਤੀ ਹੈਕ. ਸ਼ੇਡ ਨੈਟ ਹਾਊਸ ਤੇ 355 ਪ੍ਰਤੀ ਸੁਕੇਅਰ ਮੀਟਰ, ਵਰਮੀਕੰਪੋਸਟ ਯੂਨਿਟ ਤੇ 50,000/-, ਮਧੂ-ਮੱਖੀ ਪਾਲਣ ‘ਤੇ 1600/- ਪ੍ਰਤੀ ਬਕਸਾ ਅਤੇ ਬਾਗਬਾਨੀ ਸੰਦਾਂ ਤੇ 40 ਫੀਸਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।ਜਿਮੀਦਾਰਾਂ ਵਲੋਂ ਮਹਿਕਮੇ ਰਾਹੀ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਜੇਕਰ ਵਾਹਗਾ ਬਾਰਡਰ ਰਾਹੀ ਵਪਾਰ ਨੂੰ ਖੋਲਿਆ ਜਾਵੇ।
Check Also
ਵਿਰਸਾ ਵਿਹਾਰ ਦੇ ਫਾਊਂਡਰ ਮੈਂਬਰ ਤੇ ਸ਼਼੍ਰੋਮਣੀ ਕਵੀ ਹੁੰਦਲ ਨੂੰ ਸਮਰਪਿਤ ਪੰਜਾਬੀ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਣ
ਅੰਮ੍ਰਿਤਸਰ, 31 ਅਕਤੂਬਰ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਮੰਚ-ਰੰਗਮੰਚ ਅੰਮ੍ਰਿਤਸਰ ਦੇ …
Punjab Post Daily Online Newspaper & Print Media