ਅਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਐਨਰਜ਼ੀ ਡਿਵਲਪਮੇਂਟ ਏਜੇਂਸੀ (ਪੇਡਾ) ਵਲੋਂ ਐਨਰਜ਼ੀ ਕੰਜ਼ਰਵੇਸ਼ਨ ਵੀਕ ਦੇ ਹੇਠ ਵਜੋਂ ਕਰਵਾਈ ਜਾ
ਰਹੀ ਸੂਬਾ ਪੱਧਰੀ ਵਰਕਸ਼ਾਪ ਲੜੀ ਸ਼ੁਕਰਵਾਰ ਨੂੰ ਗੁਰੁ ਨਾਨਕ ਦੇਵ ਯੁਨੀਵਰਸਿਟੀ (ਜੀ.ਐਨ.ਡੀ.ਯੂ) ਵਿਖੇ ਕਪੈਸਟੀ ਬਿਲਡਿੰਗ ਟ੍ਰੇਨਿੰਗ ਵਰਕਸ਼ਾਪ ਦੇ ਨਾਲ ਮੁਕੰਮਲ ਹੋ ਗਈ।ਪੇਡਾ ਦੇ ਮੈਨੇਜਰ ਮੰਨੀ ਖੰਨਾ ਨੇ ਦੱਸਿਆ ਕਿ ਯੁਵਾ ਸ਼ਕਤੀ ਬਦਲਾਅ ਲਿਆਉਣ ਵਿੱਚ ਵੱਡੀ ਭੂਮਿਕਾ ਅਦਾ ਕਰਦੇ ਹਨ।ਪੂਰੇ ਹਫਤੇ ਦੌਰਾਨ ਸੁਬੇ ਦੇ ਕਾਲਜ ਅਤੇ ਯੂਨੀਵਰਸਿਟੀ ਪੱਧਰ ਦੇ ਨੌਜਵਾਨਾਂ ਦੇ ਲਈ ਇਹ ਵਰਕਸ਼ਾਪ ਪਟਿਆਲਾ, ਜਲੰਧਰ, ਲੁਧਿਆਣਾ, ਮੋਹਾਲੀ ਅਤੇ ਅੰਤ ਵਿਚ ਅੰਮ੍ਰਿਤਸਰ ੱਿਵਚ ਨਿਰਧਾਰਿਤ ਕੀਤੀ ਗਈ ਸੀ।
ਵਰਕਸ਼ਾਪ ਦਾ ਸੰਚਾਲਨ ਮੋਨਾਰਕ ਡਿਜ਼ਾਇਨ ਸਟੂਡਿਉ ਦੇ ਆਰਕੀਟੈਕਟ ਅਮਿਤ ਕੁਮਾਰ ਸ਼ਰਮਾ ਨੇ ਕੀਤਾ ਜਿਨ੍ਹਾਂ ਨੇ ਊਰਜਾ ਦੱਖਤਾ ਦੇ ਵੱੱਖ ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ।ਇਸ ਵਿੱਚ ਉਨ੍ਹਾਂ ਨੇ ਬਿਜਲੀ ਦੇ ਉਪਕਰਣਾਂ ਵਿੱਚ ਵਾਟਰ ਪੰਪਾਂ ਦੀ ਸਟਾਰ ਲੈਬਲਿੰਗ, ਉਨਾਂ੍ਹ ਦੇ ਆਪਰੇਸ਼ਨ ਅਤੇ ਮੈਨਟੇਨੇਂਸ, ਪ੍ਰਭਾਵੀ ਲਾਇਟਾਂ ਤੇ ਏਅਰ ਕੰਡੀਸ਼ਨਿੰਗ ਦੀ ਊਰਜਾ ਦੱਖਤਾ, ਸਮਾਰਟ ਮੀਟਰਿੰਗ ਆਦਿ ਤੇ ਪ੍ਰਕਾਸ਼ ਪਾਇਆ।ਇੰਜੀਨਿਅਰ ਸੁਦੀਪ ਟੋਕੀ ਨੇ ਐਨਰਜੀ ਕੰਜਰਵੇਸ਼ਨ ਥਰੂ ਸਮਾਰਟ ਐਪਲਾਇੰਸਿਸ ਐਂਡ ਬਿਲਡਿੰਗ ਆਟੋਮੇਸ਼ਨ’ ਦੇ ਵਿਸ਼ਾ ਰਾਹੀਂ ਭਵਨ ਨਿਰਮਾਣ ਵਿੱਚ ਨਵੀਆਂ ਤਕਨੀਕਾਂ ਦੇ ਉਪਯੋਗ ਸੁਝਾਏ, ਜਦਕਿ ਵਿਸ਼ੇਸ਼ ਰੁਪ ਤੋਂ ਸੱਦੇ ਗਏ ਇੰਡੀਅਨ ਇੰਸੀਚਿਊਟ ਆਫ ਆਰਕੀਟੈਕਟ, ਕਪੂਰਥਲਾ ਚੈਪਟਰ ਦੇ ਆਰਕੀਟੇਕਟ ਨਾਗੇਂਦਰ ਨਰਾਇਣ ਨੇ ਕੈਂਪਸ ਵਿੱਚ ਗ੍ਰੀਨ ਪ੍ਰੈਕਟਿਸਸ ਰਾਹੀਂ ਬਿਜਲੀ ਕਟੌਤੀ ‘ਤੇ ਵਿਸਥਾਰਪੂਰਕ ਚਰਚਾ ਕੀਤੀ।ਜੀ.ਐਨ.ਡੀ.ਯੂ ਦੇ ਡਾ. ਰਵਲ ਔਲਖ ਅਤੇ ਅੰਜੂ ਭਾਟੀਆ ਨੇ ਵੀ ਸਬੰਧਤ ਵਿਸ਼ਾ ‘ਤੇ ਆਪਣੇ ਵਿਚਾਰ ਪੇਸ਼ ਕੀਤੇ।ਵਰਕਸ਼ਾਪ ਕਾਰਡੀਨੇਟਰ ਖੂਸ਼ਬੂ ਨੇ ਆਖਿਰ ਵਿਚ ਸਾਰੇ ਪ੍ਰਤੀਨਿਧੀਆਂ ਤੇ ਮਾਹਿਰਾਂ ਦਾ ਧੰਨਵਾਦ ਕੀਤਾ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media