ਸੰਗਰੂਰ, 4 ਅਪ੍ਰੈਲ (ਜਗਸੀਰ ਲੌਂਗੋਵਾਲ) – ਸੱਤਿਆ ਭਾਰਤੀ ਸਕੂਲ ਭੰਮਾਂਬੱਦੀ, ਕਾਂਝਲੀ ਅਤੇ ਫਤਹਿਗੜ੍ਹ ਛੰਨਾ ਵਿਖੇ ਡਿਜ਼ੀਟਲ ਕਲਾਸ ਰੂਮਜ਼ (ਕਮਰਿਆਂ) ਦਾ
ਉਦਘਾਟਨ ਸਰਪੰਚ ਅਮਨਦੀਪ ਕੌਰ, ਪਾਲਾ ਸਿੰਘ ਮੈਂਬਰ ਪੰਚਾਇਤ ਭੰਮਾਂਬੱਦੀ, ਸਰਪੰਚ ਗੁਰਜੰਟ ਸਿੰਘ ਕਾਂਝਲੀ ਅਤੇ ਸਰਪੰਚ ਰਾਜਵਿੰਦਰ ਕੌਰ ਫ਼ਤਹਿਗੜ੍ਹ ਛੰਨਾ ਦੁਆਰਾ ਕੀਤਾ ਗਿਆ।ਭਾਰਤੀ ਫਾਊਂਡੇਸ਼ਨ ਦੇ ਕਲੱਸਟਰ ਕੋਆਰਡੀਨੇਟਰ ਡਾ. ਗੁਰਪਾਲ ਸਿੰਘ ਨੇ ਦੱਸਿਆ ਕਿ ਇਹਨਾਂ ਡਿਜ਼ੀਟਲ ਕਲਾਸ ਰੂਮਜ਼ ਨੂੰ ਅਤਿ ਆਧੁਨਿਕ ਸਹੂਲਤਾਂ ਜਿਵੇਂ ਵੱਡੇ ਅਕਾਰ ਦੇ ਸਮਾਰਟ ਟੀ.ਵੀ, ਵੱਡੇ ਸਪੀਕਰ, ਲੈਪਟਾਪ, ਮੋਬਾਇਲ ਅਤੇ ਇੰਟਰਨੈਟ ਆਦਿ ਉਪਲੱਬਧ ਕਰਵਾ ਕੇ ਤਿਆਰ ਕਰਵਾਇਆ ਗਿਆ ਹੈ।ਇਹਨਾਂ ਆਧੁਨਿਕ ਸਹੂਲਤਾਂ ਰਾਹੀਂ ਬੱਚਿਆਂ ਦੀ ਪੜ੍ਹਾਈ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ।ਵਿਦਿਆਰਥੀਆਂ ਦੇ ਗਿਆਨ ਨੂੰ ਪਰਪੱਕ ਕਰਨ ਲਈ ਸਿੱਖਣ ਦੇ ਸਾਰੇ ਤਰੀਕੇ ਦੇਖ-ਸੁਣ ਕੇ ਸਿੱਖਣ ਅਤੇ ਅਭਿਆਸ ਕਰਕੇ ਸਿੱਖਣ ਦੇ ਢੰਗ ਅਮਲ ਵਿੱਚ ਲਿਆਂਦੇ ਜਾਣਗੇ।ਉਹਨਾਂ ਦੱਸਿਆ ਕਿ ਸੱਤਿਆ ਭਾਰਤੀ ਸਕੂਲ ਬੱਚਿਆਂ ਨੂੰ ਆਧੁਨਿਕ ਢੰਗ ਤਰੀਕਿਆਂ ਨਾਲ ਮੁਫ਼ਤ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media