ਸੰਗਰੂਰ, 4 ਅਪ੍ਰੈਲ (ਜਗਸੀਰ ਲੌਂਗੋਵਾਲ) – ਸਹਾਰਾ ਫਾਊਂਡੇਸ਼ਨ ਦੇ ਨਵੇਂ ਨਿਯੁੱਕਤ ਹੋਏ ਸਕੱਤਰ ਵਰਿੰਦਰਜੀਤ ਸਿੰਘ ਬਜਾਜ, ਸਰਪ੍ਰਸਤ ਪ੍ਰੋ. ਚਰਨਜੀਤ ਸਿੰਘ
ਉਡਾਰੀ ਅਤੇ ਚੇਅਰਮੈਨ ਸਰਬਜੀਤ ਸਿੰਘ ਰੇਖੀ, ਸੀਨੀਅਰ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਗੋਲਡੀ ਅਤੇ ਸਮੂਹ ਮੈਂਬਰ ਗੁਰਦੁਆਰਾ ਸ੍ਰੀ ਸੰਤਪੁਰਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ।ਮੁੱਖ ਗ੍ਰੰਥੀ ਰਾਮ ਸਿੰਘ ਵਲੋਂ ਸਹਾਰਾ ਫਾਊਂਡੇਸ਼ਨ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਅਤੇ ਕਮੇਟੀ ਵਲੋਂ ਵਰਿੰਦਰਜੀਤ ਸਿੰਘ ਬਜਾਜ ਨੂੰ ਸਕੱਤਰ ਨਿਯੁੱਕਤ ਹੋਣ ‘ਤੇ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਨੂੰ ਸਿਰੋਪਾਓ ਭੇਂਟ ਕੀਤਾ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਤਿੰਦਰਪਾਲ ਸਿੰਘ ਹੈਪੀ, ਮੋਹਨ ਸਿੰਘ, ਅਮਨਦੀਪ ਸਿੰਘ ਐਡਵੋਕੇਟ, ਮਹਿੰਦਰਪਾਲ ਸਿੰਘ, ਸੰਜੈ ਕੁਮਾਰ, ਲਾਈਫ ਗਾਰਡ ਇੰਸਟੀਚਿਊਟ ਦੇ ਚੇਅਰਮੈਨ ਡਾ. ਸੁਖਵਿੰਦਰ ਸਿੰਘ ਗਿੱਲ ਅਤੇ ਸਹਾਰਾ ਮੈਂਬਰ ਅਸ਼ੋਕ ਸ਼ਰਮਾ, ਡਾ. ਦਿਨੇਸ਼ ਗਰੋਵਰ, ਡਾ. ਸ਼ਮਿੰਦਰ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਸੁਭਾਸ਼ ਕਰਾੜੀਆ, ਸ੍ਰੀਮਤੀ ਕਾਮਿਨੀ ਜੈਨ, ਹਰਸਿਮਰਨ ਕੌਰ, ਮਹਿੰਦਰ ਕੁਮਾਰ, ਦੀਪਕ ਜੈਨ, ਗੁਰਤੇਜ ਖੇਤਲਾ, ਨਰਿੰਦਰ ਸਿੰਘ ਬੱਬੂ, ਅਭੀਨੰਦਨ ਚੌਹਾਨ, ਰਕੇਸ਼ ਕੁਮਾਰ, ਜਸਪ੍ਰੀਤ ਸਿੰਘ ਗਿੱਲ ਤੋਂ ਇਲਾਵਾ ਹੋਰ ਵੀ ਮੈਂਬਰ ਮੌਜ਼ੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media