ਅੰਮ੍ਰਿਤਸਰ, 5 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – 27ਵੀਂ ਸੀਨੀਅਰ ਮਹਿਲਾ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਦੇ 6ੇ ਪੂਲ ਮੈਚਾਂ ਵਿਚੋਂ ਇੱਕ ਦੇ ਲੀਗ ਮੈਚ
ਗੁਰੂ ਨਾਨਕ ਦੇਵ ਯੂਨੀਵਰਸਿਟੀ ਫੁੱਟਬਾਲ ਗਰਾਊਂਡ ਵਿੱਚ ਕਰਵਾਏ ਗਏ।ਅੰਤਿਮ ਦਿਨ ਦੇ ਮੁਕਾਬਲੇ ਵਿੱਚ ਫਾਈਨਲ ਅੰਕਾਂ ਅਨੁਸਾਰ ਹਰਿਆਣਾ ਫੁੱਟਬਾਲ ਟੀਮ 7 ਅੰਕਾਂ ਨਾਲ ਪਹਿਲੇ, ਪੰਜਾਬ ਫੁੱਟਬਾਲ ਟੀਮ 5 ਅੰਕਾਂ ਨਾਲ ਦੂਜੇ ਅਤੇ ਸਿੱਕਮ ਦੀ ਟੀਮ 5 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ।ਹਰਿਆਣਾ ਅਤੇ ਪੰਜਾਬ ਦੀਆਂ ਫੁੱਟਬਾਲ ਟੀਮਾਂ ਨੇ ਆਲ ਇੰਡੀਆ ਫੁੱਟਬਾਲ ਲੀਗ ਲਈ ਕੁਆਲੀਫਾਈ ਵੀ ਕੀਤਾ।
ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਅਤੇ ਸ੍ਰੀਮਤੀ ਹਰਪ੍ਰੀਤ ਕੌਰ ਨੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਟੀਮਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਮੈਡਲ, ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।ਗੁਰਦੇਵ ਸਿੰਘ, ਅਰਜੁਨ ਐਵਾਰਡੀ, ਵਿਜੇ ਬਾਲੀ ਸੰਯੁਕਤ ਸਕੱਤਰ, ਅੰਮ੍ਰਿਤਪਾਲ ਸਿੰਘ, ਦਲਜੀਤ ਸਿੰਘ ਜ਼ਿਲਾ ਫੁੱਟਬਾਲ ਕੋਚ, ਹਰਜੀਤ ਸਿੰਘ ਪ੍ਰਧਾਨ ਡੀ.ਐਫ.ਏ ਫਿਰੋਜ਼ਪੁਰ ਵੀ ਹਾਜ਼ਰ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media