ਸੰਗਰੂਰ, 6 ਐਪਰਲ (ਜਗਸੀਰ ਲੌਂਗੋਵਾਲ) – ਹਰ ਇਨਸਾਨ ‘ਚ ਕੋਈ ਨਾ ਕੋਈ ਕਲਾ ਜਰੂਰ ਛੁਪੀ ਹੁੰਦੀ ਹੈ।ਜਦੋਂ ਉਹ ਕਿਸੇ ਨੂੰ ਕਲਾਕਾਰੀ ਕਰਦੇ ਹੋਏ ਵੇਖਦਾ ਹੈ ਤਾਂ
ਉਸ ਦੇ ਅੰਦਰਲੀ ਕਲਾ ਵੀ ਜਾਗ ਉਠਦੀ ਹੈ।ਇਸੇ ਤਰ੍ਹਾਂ ਦੀ ਇੱਕ ਸ਼ਖਸ਼ੀਅਤ ਦਾ ਨਾਮ ਹੈ ਪੂਨਮ ਸ਼ਰਮਾ।ਸੰਗੀਤ ਇੰਡਸਟਰੀ ਵਿੱਚ ਬਹੁਤ ਸਾਰੀਆਂ ਔਰਤਾਂ ਨੇ ਆਪਣੀ ਕਾਬਲੀਅਤ ਦੇ ਸਹਾਰੇ ਸੰਗੀਤ ਖੇਤਰ ਵਿੱਚ ਨਾਮਣਾ ਖੱਟਿਆ ਹੈ।ਇਨ੍ਹਾਂ ਮਹਾਨ ਔਰਤਾਂ ਨੇ ਗਾਇਕੀ ਦੇ ਮੈਦਾਨ ਵਿੱਚ ਬਹੁਤ ਵੱਡੀਆਂ ਮੱਲਾਂ ਮਾਰਦੇ ਹੋਏ ਦੇਸ਼ ਵਿਦੇਸ਼ ਵਿੱਚ ਮਾਣ ਸਨਮਾਨ ਹਾਸਲ ਕੀਤੇ ਹਨ।ਇਹਨਾਂ ਮਹਾਨ ਔਰਤਾਂ ਤੋਂ ਪ੍ਰਭਾਵਿਤ ਹੋ ਕੇ ਪੂਨਮ ਸ਼ਰਮਾ ਵੀ ਫਿਲਮਾਂ ਰਾਹੀਂ ਦਰਸ਼ਕਾਂ ਦੇ ਰੂਬਰੂ ਹੋਣ ਲਈ ਲਗਨ ਅਤੇ ਦ੍ਰਿੜ ਇਰਾਦੇ ਨਾਲ ਫਿਲਮ ਇੰਡਸਟਰੀ ਵਿੱਚ ਆਉਣ ਲਈ ਹਰ ਪੱਖੋਂ ਤਿਆਰ ਹੈ।ਪੂਨਮ ਸ਼ਰਮਾ ਬਚਪਨ ਤੋਂ ਫਿਲਮੀ ਹੀਰੋਇਨਾਂ ਅਤੇ ਗਾਇਕਾਵਾਂ ਤੋ ਪ੍ਰਭਾਵਿਤ ਹੋ ਕੇ ਆਪ ਵੀ ਅਦਾਕਾਰੀ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ।ਪੜ੍ਹਾਈ ਦੇ ਨਾਲ-ਨਾਲ ਅਦਾਕਾਰੀ ਦੇ ਗੁਣ ਸਿੱਖਣ ਲਈ ਸਖਤ ਮਿਹਨਤ ਕਰਦੇ ਹੋਏ ਫਿਲਮੀ ਦੁਨੀਆਂ ਵਿੱਚ ਪੈਰ ਜਮਾਉਣ ਲਈ ਕਾਲਜ ਦੇ ਸਮੇਂ ਦੋਰਾਨ ਵੱਖ ਵੱਖ ਪ੍ਰੋਗਰਾਮਾਂ ਵਿੱਚ ਸ਼ਾਮਲ ਹੁੰਦੇ ਹੋਏ ਉਸ ਨੇ ਬਹੁਤ ਸਾਰੇ ਮਾਣ ਸਨਮਾਨ ਹਾਸਿਲ ਕੀਤੇ।ਸੰਨ 2022 ਦੇ ਸਮੇਂ ਦੋਰਾਨ ਪੂਨਮ ਸ਼ਰਮਾ ਨੇ ਮਿਸ ਇੰਡੀਆ ਮੁਟਿਆਰ ਦਾ ਖਿਤਾਬ ਜਿੱਤ ਕੇ ਦੇਸ਼ ਵਿਦੇਸ਼ ਵਿੱਚ ਨਾਮਣਾ ਖੱਟਿਆ।ਉਹ ਚੰਡੀਗੜ੍ਹ ਦੀ ਬ੍ਰਾਂਡ ਅੰਬੈਸਡਰ ਚੁਣੀ ਗਈ।ਇਸ ਸਫਲਤਾ ਤੋਂ ਬਾਅਦ ਪੂਨਮ ਸ਼ਰਮਾ ਨੇ ਆਪਣੇ ਕਦਮ ਕਲਾਕਾਰਾਂ ਦੇ ਗਾਏ ਹੋਏ ਗੀਤਾਂ ਵਿੱਚ ਬਤੌਰ ਅਦਾਕਾਰਾ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ।ਇੰਟਰਨੈਸ਼ਨਲ ਲੋਕ ਗਾਇਕ ਗੁਰਬਖਸ਼ ਸ਼ੌਕੀ, ਨੂਰਾ ਸਿਸਟਰ, ਗਾਇਕ ਪਰਵਜ਼ ਆਲਮ ਅਤੇ ਹੋਰ ਵੀ ਬਹੁਤ ਸਾਰੇ ਨਾਮਵਰ ਕਲਾਕਾਰਾਂ ਦੇ ਆਉਣ ਵਾਲੇ ਨਵੇਂ ਗੀਤਾਂ ਵਿੱਚ ਪੂਨਮ ਸ਼ਰਮਾ ਨਜ਼ਰ ਆਵੇਗੀ।
ਮਿਸ ਇੰਡੀਆ ਮੁਟਿਆਰ ਦਾ ਖਿਤਾਬ ਵਿਜੇਤਾ ਪੂਨਮ ਸ਼ਰਮਾ ਨੇ ਦੱਸਿਆ ਕਿ ਕੁੱਝ ਫਿਲਮਾਂ ਦੀ ਗੱਲਬਾਤ ਵੀ ਚੱਲ ਰਹੀ ਹੈ।ਉਹ ਬਹੁਤ ਜਲਦੀ ਫਿਲਮਾਂ ਅਤੇ ਵੱਖ ਵੱਖ ਕਲਾਕਾਰਾਂ ਦੇ ਗਾਏ ਹੋਏ ਗੀਤਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਦਿਖਾਉਣ ਲਈ ਤਿਆਰ ਹੈ।ਪੂਨਮ ਸ਼ਰਮਾ ਨੇ ਦੱਸਿਆ ਕਿ ਵੀਡੀਓ ਡਾਇਰੈਕਟਰ ਆਰ, ਵੀਰ ਅਤੇ ਮਸ਼ਹੂਰ ਗਾਇਕ ਗੁਰਬਖਸ਼ ਸ਼ੌਕੀ ਵਲੋਂ ਸਮੇਂ ਸਮੇਂ ‘ਤੇ ਉਸ ਨੁੰ ਸਹਿਯੋਗ ਮਿਲ ਰਿਹਾ ਹੈ।
Punjab Post Daily Online Newspaper & Print Media