ਸੰਗਰੂਰ, 11 ਅਪ੍ਰੈਲ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਜ਼ੋਨ ਸੰਗਰੂਰ-ਬਰਨਾਲਾ ਦੇ ਹੋਏ ਡੈਲੀਗੇਟ ਚੋਣ ਅਜਲਾਸ ਵਿੱਚ ਮਾਸਟਰ
ਪਰਮਵੇਦ ਦੁਬਾਰਾ ਸਰਬਸੰਮਤੀ ਨਾਲ ਦੋ ਸਾਲਾਂ (2023-25) ਲਈ ਜਥੇਬੰਦਕ ਮੁਖੀ ਬਣਾਏ ਗਏ ਹਨ।ਉਨ੍ਹਾਂ ਕਿਹਾ ਕਿ ਉਹ ਤਰਕਸ਼ੀਲ ਲਹਿਰ ਦੇ ਪ੍ਰਚਾਰ ਪ੍ਰਸਾਰ ਹਿਤ, ਲੋਕਾਂ ਨੂੰ ਜਾਗਰੂਕ ਕਰਨ ਲਈ ਪੂਰਾ ਸਮਾਂ ਤੇ ਸੁਹਿਰਦ, ਤਨਦੇਹੀ ਨਾਲ ਯਤਨ ਕਰਦੇ ਰਹਿਣਗੇ।ਪਿਛਲੇ ਦੋ ਸਾਲਾਂ ਦੀ ਕਾਰਗੁਜ਼ਾਰੀ ਬਾਰੇ ਉਨ੍ਹਾਂ ਕਿਹਾ ਕਿ ਲੋਕਾਂ ਦੀ ਸੋਚ ਨੂੰ ਵਿਗਿਆਨਕ ਲੀਹ ‘ਤੇ ਤੋਰਨ ਲਈ ਬਹੁਤ ਯਤਨ ਕੀਤੇ, ਜੋ ਇਸੇ ਤਰ੍ਹਾਂ ਜਾਰੀ ਰਹਿਣਗੇ। ਵਿਗਿਆਨਕ ਚੇਤਨਾ ਦੇ ਨਾਲ-ਨਾਲ ਨੈਤਿਕ ਕਦਰਾਂ ਕੀਮਤਾਂ ਤੇ ਭਾਈਚਾਰਕ ਸਾਂਝ ਪ੍ਰਤੀ ਵੀ ਯਤਨਸ਼ੀਲ ਹਨ।ਉਨਾਂ ਕਿਹਾ ਕਿ ਵਿਗਿਆਨਕ ਚੇਤਨਾ ਨਾਲ ਹੀ ਅੰਧਵਿਸ਼ਵਾਸ਼ਾਂ ਤੇ ਅਗਿਆਨਤਾ ਖਤਮ ਕੀਤੀ ਜਾ ਸਕਦੀ।ਉਨ੍ਹਾਂ ਅੱਗੇ ਕਿਹਾ ਜ਼ੋਨ ਦੀ ਪੰਜ਼ ਮੈਂਬਰੀ ਟੀਮ ਹੈ।ਜਿਸ ਵਿੱਚ ਸੀਤਾ ਰਾਮ ਸੰਗਰੂਰ ਮੀਡੀਆ ਮੁਖੀ, ਨਾਇਬ ਸਿੰਘ ਦਿੜ੍ਹਬਾ ਮਾਨਸਿਕ ਸਿਹਤ ਮਸ਼ਵਰਾ ਵਿਭਾਗ ਮੁਖੀ, ਰਜਿੰਦਰ ਰਾਜੂ ਧੂਰੀ ਸੱਭਿਆਚਾਰਕ ਵਿਭਾਗ ਮੁਖੀ ਤੇ ਸੋਹਣ ਸਿੰਘ ਮਾਝੀ ਵਿੱਤ ਵਿਭਾਗ ਦੇ ਮੁਖੀ ਸ਼ਾਮਲ ਹਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media