Saturday, October 10, 2026

ਅਕਾਲ ਅਕੈਡਮੀ ਦੇ ਵਿਦਿਆਰਥੀਆਂ ਨੇ ਪੁਸ਼ਪਾ ਗੁੁਜ਼ਰਾਲ ਸਾਇੰਸ ਸਿਟੀ ਦਾ ਲਾਇਆ ਟੂਰ

ਸੰਗਰੂਰ, 12 ਅਪ੍ਰੈਲ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਢੋਟੀਆਂ ਵਲੋਂ ਨਵੇਂ ਵਿੱਦਿਅਕ ਵਰ੍ਹੇ ਦੀ ਆਰੰਭਤਾ ‘ਤੇ ਪੁਸ਼ਪਾ ਗੁੁਜ਼ਰਾਲ ਸਾਇੰਸ ਸਿਟੀ ਵਿਖੇ ਨੌਵੀ ਤੋ ਬਾਰਵ੍ਹੀ ਜਮਾਤ ਦੇ ਬੱਚਿਆਂ ਦਾ ਵਿੱਦਿਅਕ ਟੂਰ ਲਿਜਾਇਆ ਗਿਆ।9 ਅਪ੍ਰੈਲ ਨੂੰ ਪ੍ਰਿੰਸੀਪਲ ਸ੍ਰੀਮਤੀ ਰਮਨਦੀਪ ਕੌਰ ਵਲੋਂ ਹਰੀ ਝੰਡੀ ਦਿਖਾ ਕੇ ਵਿਦਿਆਰਥੀਆਂ ਨੂੰ ਰਵਾਨਾ ਕੀਤਾ ਗਿਆ।ਟੂਰ ਦੌਰਾਨ ਬੱਚਿਆਂ ਨੇ ਕਿਤਾਬੀ ਗਿਆਨ ਨੂੰ ਪ੍ਰੈਕਟੀਕਲ ਨਾਲ ਜੋੜ ਕੇ ਬਹੁਤ ਵਧੀਆ ਜਾਣਕਾਰੀ ਪ੍ਰਾਪਤ ਕੀਤੀ ਤੇ ਆਨੰਦ ਮਾਣਿਆ।ਇਹ ਵਿੱਦਿਅਕ ਟੂਰ ਬੱਚਿਆਂ ਦੀ ਪੜਾਈ ਲਈ ਬਹੁਤ ਹੀ ਲਾਹੇਵੰਦ ਰਿਹਾ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …