Tuesday, March 31, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੇਵਾ ਮੁਕਤ ਅਫਸਰਾਂ ਲਈ ਵਿਦਾਇਗੀ ਪਾਰਟੀ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋਏ ਅਫਸਰਾਂ ਸ੍ਰੀਮਤੀ ਪਰਮਜੀਤ ਕੌਰ ਨਿੱਜੀ ਸਹਾਇਕ, ਸ੍ਰੀਮਤੀ ਪਰਮਿੰਦਰਜੀਤ ਕੌਰ ਸਹਾਇਕ ਲਾਇਬ੍ਰੇਰੀਅਨ, ਸ੍ਰੀਮਤੀ ਜਤਿੰਦਰ ਕੌਰ ਨਿਗਰਾਨ, ਅਸ਼ਵਨੀ ਕੁਮਾਰ ਨਿਗਰਾਨ ਅਤੇ ਸ੍ਰੀਮਤੀ ਪਲਵਿੰਦਰ ਕੌਰ ਨਿਗਰਾਨ ਦੇ ਸਨਮਾਨ ਵਿਚ ਅੱਜ ਯੂਨੀਵਰਸਿਟੀ ਗੈਸਟ ਹਾਊਸ ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ।ਜਿਸ ਪਾਰਟੀ ਵਿਚ ਡੀਨ ਵਿਦਿਅਕ ਮਾਮਲੇ ਪ੍ਰੋ. (ਡਾ.) ਸਰਬਜੋਤ ਸਿੰਘ ਬਹਿਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਡੀਨ ਵਿਦਿਅਕ ਮਾਮਲੇ ਨੇ ਸੇਵਾ ਮੁਕਤ ਹੋਏ ਅਫਸਰਾਂ ਨਾਲ ਸਰਵਿਸ ਦੌਰਾਨ ਬਿਤਾਏ ਪਲਾਂ ਨੂੰ ਯਾਦ ਕੀਤਾ ਅਤੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਇਸ ਮੁਕਾਮ ‘ਤੇ ਪਹੁੰਚਾਉਣ ਵਿੱਚ ਹਰੇਕ ਕਰਮਚਾਰੀ ਦਾ ਯੋਗਦਾਨ ਹੈ। ਸੇਵਾ ਮੁਕਤ ਹੋਏ ਅਫਸਰਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਉਪਹਾਰ ਦੇ ਕੇ ਸਨਮਾਨਿਤ ਕੀਤਾ ਗਿਆ।ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਰਜ਼ਨੀਸ਼ ਭਾਰਦਵਾਜ ਤੇ ਸਕੱਤਰ ਮਨਪ੍ਰੀਤ ਸਿੰਘ ਨੇ ਨੇ ਸੇਵਾ ਮੁਕਤ ਹੋਏ ਕਰਮਚਾਰੀਆਂ ਦੇ ਪਰਿਵਾਰ ਦੇ ਮੈਂਬਰਾਂ ਨੂੰ ‘ਜੀ ਆਇਆਂ’ ਕਿਹਾ।
ਇਸ ਮੌਕੇ ਡਾ. ਰਾਜ਼ੇਸ ਕਾਲੀਆ, ਜਗੀਰ ਸਿੰਘ ਏ.ਆਰ, ਸਰਬਜੀਤ ਸਿੰਘ, ਸੁਭਾਸ਼, ਤੀਰਥ ਸਿੰਘ, ਮਨਵਿੰਦਰ ਸਿੰਘ, ਅਮਿਤ ਅਰੋੜਾ, ਸ੍ਰੀਮਤੀ ਰੁਪਿੰਦਰ ਕੌਰ ਸਮੇਤ ਵਡੀ ਗਿਣਤੀ ‘ਚ ਯੂਨੀਵਰਸਿਟੀ ਅਫਸਰ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …