ਸੰਗਰੂਰ, 16 ਅਪ੍ਰੈਲ (ਜਗਸੀਰ ਲੋਂਗੋਵਾਲ)- ਭਾਰਤੀ ਸੰਵਿਧਾਨ ਦੇ ਨਿਰਮਾਤਾ, ਮਹਾਨ ਸਿਆਸਤਦਾਨ ਅਤੇ ਉਘੇ ਸਮਾਜ ਸੁਧਾਰਕ ਭਾਰਤ ਰਤਨ ਡਾ. ਭੀਮ ਰਾਓ
ਅੰਬੇਡਕਰ ਜੀ ਦਾ 132ਵਾਂ ਜਨਮ ਦਿਹਾੜਾ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਸੁਨਾਮ ਵਲੋਂ ਨੇੜਲੇ ਪਿੰਡ ਝਾੜੋਂ ਵਿਖੇ ਮਨਾਇਆ ਗਿਆ।ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪੰਹੁਚੇ ਜਿਲ੍ਹਾ ਸੰਗਰੂੂਰ ਦੇ ਮੀਤ ਪ੍ਰਧਾਨ ਡਾ. ਹਰਬੰਸ ਸਿੰਘ ਲੋਂਗੋਵਾਲ, ਹਲਕਾ ਇੰਚਾਰਜ਼ ਪਵਿੱਤਰ ਸਿੰਘ, ਹਲਕਾ ਪ੍ਰਧਾਨ ਸ਼ੇਰ ਸਿੰਘ ਝਾੜੋਂ ਦੀ ਅਗਵਾਈ ਵਿੱਚ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ।ਆਗੂਆਂ ਨੇ ਆਪਣੇ ਸੰਬੋਧਨ ਵਿੱਚ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਭੇਂਟ ਕੀਤੀਆਂ।
ਇਸ ਮੌਕੇ ਗੁਰਚਰਨ ਸਿੰਘ ਲੋਹਾਖੇੜਾ , ਬਲੋਰ ਸਿੰਘ ਝਾੜੋਂ, ਕਸ਼ਮੀਰਾ ਸਿੰਘ ਲੌਂਗੋਵਾਲ, ਨਾਹਰ ਸਿੰਘ ਬਹਾਦਰਪੁਰ, ਦਰਸ਼ਨ ਸਿੰਘ ਦੁੱਗਾ, ਜਸਵੰਤ ਸਿੰਘ ਫੌਜੀ, ਹਰਦੀਪ ਸਿੰਘ ਫੌਜੀ ਸ਼ਾਹਪੁਰ, ਦਰਵਾਰਾ ਸਿੰਘ ਫੋਜੀ ਕਮੋਮਾਜ਼ਰਾ, ਤਰਸੇਮ ਸਿੰਘ ਸੁਨਾਮ, ਗੋਬਿੰਦ ਦਾਸ, ਹਰਬੰਸ ਸਿੰਘ ਝਾੜੋਂ, ਤਰਸੇਮ ਸਿੰਘ ਕਿਲ੍ਹਾ ਭਰੀਆਂ ਅਤੇ ਸੁਖਦੇਵ ਸਿੰਘ ਚੀਮਾ ਮੰਡੀ ਆਦਿ ਵੀ ਮੌਜ਼ੂਦ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media