Sunday, December 22, 2024

ਇੰਜ. ਜਗਦੀਪ ਸਿੰਘ ਗੁੱਜਰਾਂ ਦਾ ਕੀਤਾ ਸਨਮਾਨ

ਸੰਗਰੂਰ, 16 ਅਪ੍ਰੈਲ (ਜਗਸੀਰ ਲੋਂਗੋਵਾਲ)- ਸਥਾਨਕ ਗੁਰਦੁਆਰਾ ਸ੍ਰੀ ਬੈਰਸੀਆਣਾ ਸਾਹਿਬ ਵਿਖੇ ਹੋਏ ਸਮਾਗਮ ਦੌਰਾਨ ਪੰਜਾਬੀ ਸਭਿਆਚਾਰਕ ਸੱਥ ਪੰਜਾਬ ਦੇ ਪ੍ਰਧਾਨ ਭਾਨ ਸਿੰਘ ਜੱਸੀ ਦੀ ਅਗਵਾਈ ਹੇਠ ਸਮਾਜਿਕ ਅਲਾਮਤਾਂ ਖਿਲਾਫ਼ ਸੰਘਰਸ਼ ਕਰਨ ਵਾਲੇ ਤੇ ਨਸ਼ਿਆਂ ਵਿਰੁਧ ਲੋਕ ਲਹਿਰ ਦੇ ਬਾਨੀ ਤੇ ਰਾਹ ਦਸੇਰੇ ਇੰਜ. ਜਗਦੀਪ ਸਿੰਘ ਗੁੱਜਰਾਂ ਦਾ ਸਨਮਾਨ ਕੀਤਾ ਗਿਆ।ਇਸ ਤੋਂ ਪਹਿਲਾਂ ਭਾਈ ਬਹਾਦਰ ਸਿੰਘ ਖਾਲਸਾ ਦੇ ਜਥੇ ਵਲੋਂ ਸੰਗਤਾਂ ਨੂੰ ਸ਼ਬਦ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ।ਸਾਬਕਾ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਚੇਅਰਮੈਨ ਹਰਪ੍ਰੀਤ ਸਿੰਘ ਪੀਤੂ, ਪ੍ਰਧਾਨ ਅਵਤਾਰ ਸਿੰਘ ਈਲਵਾਲ, ਪ੍ਰਧਾਨ ਅਵਤਾਰ ਸਿੰਘ ਸ਼ੇਰਗਿੱਲ ਦਵਿੰਦਰ ਸਿੰਘ ਪਿਸ਼ੌਰ ਨੇ ਕਿਹਾ ਕਿ ਇੰਜ. ਗੁੱਜਰਾਂ ਆਪਣੀ ਜਥੇਬੰਦੀ ਦੇ ਹਿੱਤਾਂ ਲਈ ਸੰਘਰਸ਼ਸ਼ੀਲ ਹੋ ਕੇ, ਭ੍ਰਿਸ਼ਟਾਚਾਰ ਨਸ਼ਿਆਂ ਅਤੇ ਹੋਰ ਸਮਾਜਿਕ ਅਲਾਮਤਾਂ ਵਿਰੁੱਧ ਚੇਤਨਾ ਲਹਿਰ ਪੈਦਾ ਕਰ ਰਹੇ ਹਨ।ਸਭਿਆਚਾਰਕ ਸੱਥ ਵਲੋਂ ਇੰਜ. ਭਾਨ ਸਿੰਘ ਜੱਸੀ ਪੇਧਨੀ ਦੀ ਟੀਮ ਵਲੋਂ ਇੰਜ. ਗੁੱਜਰਾਂ ਤੇ ਹਮਸਫ਼ਰ ਬਲਜੀਤ ਕੌਰ ਦਾ ਲੋਈ ਅਤੇ ਚਿੱਤਰ ਨਾਲ ਸਨਮਾਨ ਕੀਤਾ ਗਿਆ।ਮਾਤਾ ਸੁਰਜੀਤ ਕੌਰ, ਕਮਾਂਡੈਂਟ ਗੁਰਲਵਦੀਪ ਸਿੰਘ, ਵਿਗਿਆਨੀ ਸਾਈਨ ਕਮਲ ਅਤੇ ਕੌਰ ਇਬਾਦਤ ਵੀ ਸਨਮਾਨੇ ਗਏ।
ਇਸ ਸਮੇਂ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਸੀਨੀਅਰ ਕਾਂਗਰਸੀ ਆਗੂ ਸਤਨਾਮ ਸਿੰਘ ਸੱਤਾ, ਨਾਇਬ ਤਹਿਸੀਲਦਾਰ ਅਵਤਾਰ ਸਿੰਘ ਰੰਧਾਵਾ, ਡਿਪਟੀ ਡੀ.ਓ ਤਰਸੇਮ ਬਾਵਾ, ਅਵਤਾਰ ਸਿੰਘ ਸ਼ੇਰ ਗਿੱਲ ਪ੍ਰਧਾਨ ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ ਪੰਜਾਬ, ਇੰਜ. ਰਘਵੀਰ ਸਿੰਘ ਐਸ.ਡੀ.ਓ ਨਦਾਮਪੁਰ, ਇੰਜ. ਰਜਨੀਸ਼ ਕੁਮਾਰ ਐਸ.ਡੀ.ਓ ਦਿਹਾਤੀ ਦਿੜ੍ਹਬਾ, ਇੰਜ. ਦਰਸ਼ਨ ਸਿੰਘ ਐਸ.ਡੀ.ਓ ਸ਼ਾਇਰੀ ਦਿੜ੍ਹਬਾ, ਇੰਜੀਨੀਅਰ ਸੁਖਵਿੰਦਰ ਕੁਮਾਰ ਏ.ਈ, ਸਬ ਇੰਸਪੈਕਟਰ ਅਰਵਿੰਦਰ ਸਿੰਘ, ਇੰਸਪੈਕਟਰ ਹਰਦਿਆਲ ਦਾਸ, ਇੰਜ. ਸੁਖਰਾਜ ਸਿੰਘ ਮਾਨ, ਇੰਜ. ਬਲਵਿੰਦਰ ਸਿੰਘ ਜਖੇਪਲ, ਪ੍ਰਧਾਨ ਜਸਵਿੰਦਰ ਸਿੰਘ ਜੱਸਾ ਪਸ਼ੌਰ, ਸਰਦਾਰ ਸੁਰਜੀਤ ਸਿੰਘ ਜੀਤ ਚੰਡੀਗੜ ਵਾਲੇ, ਡਾਕਟਰ ਸੁਰਜੀਤ ਸਿੰਘ ਪੰਨਵਾਂ, ਇੰਜਨੀਅਰ ਪਰਦੀਪ ਸਿੰਘ ਜੇਈ, ਸਰਦਾਰ ਬਲਦੇਵ ਸਿੰਘ ਰੱਲਾ, ਸਰਦਾਰ ਕੇਵਲ ਸਿੰਘ ਜਲਾਣ, ਰਾਜ ਕੁਮਾਰ ਗਰਗ ਸੀਨੀਅਰ ਅਸਿਸਟੈਂਟ, ਬਿਕਰਮਜੀਤ ਸਿੰਘ ਵਿੱਕੀ, ਮਾਸਟਰ ਚਰਨਜੀਤ ਸਿੰਘ ਕੌਹਰੀਆਂ, ਮਾਸਟਰ ਰਾਮ ਸਿੰਘ ਤੋਕੀ ਪੱਤਰਕਾਰ ਸੁਖਵਿੰਦਰ ਸਿੰਘ ਵਿਰਕ, ਪੱਤਰਕਾਰ ਹਰਮੇਸ਼ ਸਿੰਘ ਮੇਸ਼ੀ, ਪੱਤਰਕਾਰ ਸੰਜੀਵ ਕੁਮਾਰ ਬਾਂਸਲ, ਪੱਤਰਕਾਰ ਰਣਜੀਤ ਸਿੰਘ ਪੇਦਨੀ ਆਦਿ ਮੌਜ਼ੂਦ ਸਨ।ਸਟੇਜ ਦਾ ਸੰਚਾਲਨ ਇੰਜ. ਦਵਿੰਦਰ ਸਿੰਘ ਪਸ਼ੌਰ ਜਰਨਲ ਸਕੱਤਰ ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਨੇ ਕੀਤਾ।

 

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …