ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਗੁ: ਸੱਚਖੰਡ ਈਸ਼ਰ ਦਰਬਾਰ ਜੁਰਾਸੀ ਪਿਹੋਵਾ ਹਰਿਆਣਾ ਵਿਖੇ ਸੰਤ ਬਾਬਾ ਮਾਨ ਸਿੰਘ ਪਿਹੋਵੇ ਵਾਲਿਆਂ ਦੀ
ਅੰਤਿਮ ਅਰਦਾਸ ਦੇ ਗੁਰਮਤਿ ਸਮਾਗਮ ਦੌਰਾਨ ਸ਼੍ਰੋਮਣੀ ਪੰਥ ਅਕਾਲੀ ਬੁੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਮੁੱਚੇ ਨਿਹੰਗ ਸਿੰਘ ਦਲਪੰਥਾਂ ਵਲੋਂ ਸਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਬਾਬਾ ਮਾਨ ਸਿੰਘ ਜੀ ਦਾ ਘਾਟਾ ਪੂਰਿਆ ਜਾਣਾ ਅਸੰਭਵ ਹੈ।ਉਨ੍ਹਾਂ ਈਸ਼ਰ ਦਰਬਾਰ ਦੇ ਸਮੁੱਚੇ ਬਿਹੰਗਮ ਸੰਤ ਮਹਾਂਪੁਰਸ਼ਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਏਕਤਾ ਵਿੱਚ ਬਲ ਹੈ।ਜਿਵੇਂ ਸੰਤ ਬਾਬਾ ਮਾਨ ਸਿੰਘ ਜੀ ਗੁਰੂ ਖਾਲਸਾ ਪੰਥ, ਗੁਰੂ ਗ੍ਰੰਥ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹੇ ਹਨ, ਉਵੇਂ ਹੀ ਈਸ਼ਰ ਦਰਬਾਰ ਦੇ ਸਾਰੇ ਸੰਤ ਪੁਰਸ਼ ਸਮਰਪਿਤ ਭਾਵਨਾ ਨਾਲ ਸੇਵਾ ਵਿੱਚ ਰਹਿਣ।
ਉਨ੍ਹਾਂ ਕਿਹਾ ਓਡੀਸਾ `ਚ 2000 ‘ਚ ਇਕ ਭਿਆਨਕ ਤੂਫ਼ਾਨ ਆਇਆ ਸੀ ਤਾਂ ਉਜੜ ਗਏ ਲੱਖਾਂ ਲੋਕਾਂ ਲਈ ਬਾਬਾ ਮਾਨ ਸਿੰਘ ਨੇ ਤਿੰਨ ਮਹੀਨੇ ਪੀੜਤਾਂ ਲਈ ਲੰਗਰ ਚਲਾਇਆ ਸੀ।ਇਹ ਪਹਿਲੀ ਵਾਰ ਸੀ ਕਿ ਸਾਰੇ ਭਾਰਤ `ਚ ਲੰਗਰ ਦੀ ਚਰਚਾ ਹੋਈ ਤੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਉਚੇਚੇ ਤੌਰ ‘ਤੇ ਬਾਬਾ ਜੀ ਦਾ ਧੰਨਵਾਦ ਕਰਨ ਹਰਿਆਣਾ ਆਏ ਸਨ।ਏਸੇ ਤਰ੍ਹਾਂ ਸੰਨ 2002 ਵਿੱਚ ਗੁਜਰਾਤ `ਚ ਆਏ ਭੁਚਾਲ ਸਮੇਂ ਵੀ ਬਾਬਾ ਮਾਨ ਸਿੰਘ ਨੇ ਲਗਾ ਕੇ ਸਾਰੇ ਗੁਜਰਾਤੀਆਂ ਨੂੰ ਹੈਰਾਨ ਕਰ ਦਿੱਤਾ ਸੀ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media