ਅੰਮ੍ਰਿਤਸਰ, 18 ਅਪ੍ਰੈਲ (ਸੁਖਬੀਰ ਸਿੰਘ) – ਵਿਸਵ ਵਿਰਾਸਤ ਦਿਵਸ ਵਿਭਾਗ ਪੰਜਾਬ ਵਲੋਂ ਅੰਮ੍ਰਿਤਸਰ ਵਿਖੇ ਇਕ ਹੈਰੀਟੇਜ਼ ਵਾਕ ਦਾ ਆਯੋਜਨ ਕੀਤਾ ਗਿਆ, ਜੋ
ਕਿ ਪਾਰਟੀਸ਼ਨ ਮਿਊਜੀਅਮ ਤੋ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਵਿੱਚ ਕੱਢੀ ਗਈ।ਜਿਸ ਦਾ ਮੁੱਖ ਉਦੇਸ਼ ਲੋਕਾਂ ਨੂੰ ਵਿਰਾਸਤ ਨਾਲ ਜਾਣੂ ਕਰਵਾਉਣਾ ਸੀ।ਇਸ ਹੈਰੀਟੇਜ਼ ਵਾਕ ਵਿੱਚ ਵਿਚ ਬਹੁਤ ਸਾਰੇ ਸਕੂਲੀ ਬੱਚਿਆਂ, ਵਿਦੇਸ਼ੀ ਮਹਿਮਾਨਾਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਵਲੋਂ ਵਿਸ਼ੇਸ਼ ਤੌਰ ‘ਤੇ ਹਿੱਸਾ ਲਿਆ ਗਿਆ।ਜਿਲ੍ਹਾ ਪ੍ਰਸਾਸ਼ਨ ਵਲੋਂ ਵਰੁਣ ਕੁਮਾਰ ਪੀ.ਸੀ.ਐਸ ਫੀਲਡ ਅਧਿਕਾਰੀ ਮੁੱਖ ਮੰਤਰੀ ਪੰਜਾਬ ਵਲੋਂ ਸ਼ਿਰਕਤ ਕੀਤੀ ਗਈ।ਜਿਨ੍ਹਾਂ ਨੇ ਇਸ ਹੈਰੀਟੇਜ਼ ਵਾਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਾਕ ਨਾਲ ਬੱਚਿਆਂ ਨੂੰ ਆਪਣੀ ਵਿਰਾਸਤ ਬਾਰੇ ਪਤਾ ਲੱਗਦਾ ਹੈ।ਉਨਾਂ੍ਹ ਜ਼ਿਲਾ੍ਹ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਆਪਣੀ ਵਿਰਾਸਤ ਤੋਂ ਜਾਣੂ ਕਰਵਾਉਣ ਅਤੇ ਉਨ੍ਹਾਂ ਨੂੰ ਜਲ੍ਹਿਆਂਵਾਲਾ ਬਾਗ, ਪਾਰਟੀਸ਼ਨ ਮਿਊਜੀਅਮ ਜ਼ਰੂਰ ਲੈ ਕੇ ਜਾਣ ਤਾਂ ਜੋ ਉਨਾਂ੍ਹ ਨੂੰ ਆਪਣੀ ਅਮੀਰ ਵਿਰਾਸਤ ਦਾ ਪਤਾ ਲੱਗ ਸਕੇ।
ਇਸ ਤੋਂ ਇਲਾਵਾ ਵਿਸ਼ਵ ਵਿਰਾਸਤ ਦਿਵਸ ਨੂੰ ਮਨਾਉਂਦੇ ਹੋਏ ਸਕੂਲੀ ਬੱਚਿਆਂ ਦੇ ਸ੍ਰੀ ਦਰਬਾਰ ਸਾਹਿਬ ਪਲਾਜ਼ਾ, ਕਿਲਾ ਗੋਬਿੰਦਗੜ੍ਹ ਅਤੇ ਟਾਊਨ ਹਾਲ ਸਥਿਤ ਪਾਰਟੀਸ਼ਨ ਮਿਊਜੀਅਮ ਵਿੱਚ ਡਰਾਇੰਗ ਕੰਪੀਟੀਸ਼ਨ ਕਰਵਾਏ ਗਏ।ਬੱਚਿਆਂ ਨੂੰ ਰਿਫਰੈਸਮੈਂਟ ਦਿੱਤੀ ਗਈ ਅਤੇ ਜੇਤੂ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ।ਇਸ ਮੌਕੇ ਸੈਰ ਸਪਾਟਾ ਵਿਭਾਗ ਅਧਿਕਾਰੀ ਸ਼੍ਰੀਮਤੀ ਮਨਦੀਪ ਕੌਰ, ਸੁਖਵਿੰਦਰ ਸਿੰਘ ਹੈਰੀਟੇਜ਼ ਸਟਰੀਟ ਦੇ ਇੰਚਾਰਜ਼ ਨਵਦੀਪ ਅਤੇ ਸ਼੍ਰੀਮਤੀ ਗੁਰਵਿੰਦਰ ਕੌਰ ਹੈਰੀਟੇਜ਼ ਵਾਕ ਗਾਈਡ ਅਤੇ ਰਾਜਵਿੰਦਰ ਕੌਰ ਟਰਿਸਟ ਅਧਿਕਾਰੀ ਹਾਜ਼ਰ ਸਨ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media