Sunday, December 22, 2024

ਕਿਸਾਨਾਂ ਨੂੰ ਮਿਲੇਗੀ ਕਣਕ ਦੀ ਪੂਰੀ ਕੀਮਤ – ਡਿਪਟੀ ਕਮਿਸ਼ਨਰ

ਟੁੱਟੇ ਜਾਂ ਬਦਰੰਗ ਦਾਣੇ ‘ਤੇ ਖਰੀਦ ਏਜੰਸੀਆਂ ਵਲੋਂ ਕੀਤੀ ਜਾਣ ਵਾਲੀ ਕਟੌਤੀ ਦੀ ਭਰਪਾਈ ਕਰੇਗੀ ਪੰਜਾਬ ਸਰਕਾਰ

ਅੰਮ੍ਰਿਤਸਰ, 18 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਜਿਲ੍ਹੇ ਦੇ ਕਿਸਾਨਾਂ ਨੂੰ ਸਪੱਸ਼ਟ ਕੀਤਾ ਹੈ ਕਿ ਭਾਰਤੀ ਖੁਰਾਕ ਨਿਗਮ ਵਲੋਂ ਕਣਕ ਦੀ ਐਮ.ਐਸ.ਪੀ ਤੇ ਫਸਲ ਦੇ ਖਰਾਬੇ ਦੇ ਮੱਦੇਨਜ਼ਰ ਲਗਾਈ ਕੀਮਤ ਕਟੌਤੀ ਦਾ ਕਿਸਾਨਾਂ ਤੇ ਕੋਈ ਅਸਰ ਨਹੀਂ ਪਵੇਗਾ।ਉਨ੍ਹਾਂ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਲਏ ਗਏ ਫੈਸਲੇ ਅਨੁਸਾਰ ਕਣਕ ਦੇ ਬਦਰੰਗ ਜਾਂ ਸੁੰਘੜੇ ਦਾਣਿਆਂ ਕਾਰਨ ਜੋ ਵੀ ਕੀਮਤ ਦੀ ਕਟੌਤੀ ਹੋਵੇਗੀ ਉਸ ਦੀ ਭਰਪਾਈ ਪੰਜਾਬ ਸਰਕਾਰ ਵਲੋਂ ਕੀਤੀ ਜਾਵੇਗੀ।ਉਨ੍ਹਾਂ ਨੇ ਦੱਸਿਆ ਕਿ ਕਿਸਾਨ ਨੂੰ 2125 ਰੁਪਏ ਦਾ ਸਰਕਾਰ ਵਲੋਂ ਐਲਾਨਿਆ ਘੱਟੋ ਘੱਟ ਭਾਅ ਮਿਲੇਗਾ।ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਕਿਸਾਨ ਨੂੰ ਪਹਿਲਾਂ ਤੋਂ ਕੀਮਤ ਕਟੌਤੀ ਨਾਲ ਅਦਾਇਗੀ ਮਿਲ ਗਈ ਹੋਈ ਤਾਂ ਵੀ ਉਸ ਦੇ ਖਾਤੇ ਵਿੱਚ ਵੀ ਕਟੌਤੀ ਕੀਤੀ ਰਕਮ ਭੇਜ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਦਾਣਾ ਦਾਣਾ ਸਰਕਾਰ ਦੀਆਂ ਏਜੰਸੀਆਂ ਵਲੋਂ ਖਰੀਦ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …