Saturday, June 14, 2025
Breaking News

ਸਰਪੰਚ ਪਾਲੀ ਕਮਲ ਵਲੋਂ ਗਾਇਕ ਗੁਰਬਖਸ਼ ਸ਼ੌਕੀ ਦੇ ਨਵੇਂ ਸਿੰਗਲ ਟਰੈਕ ਦੀ ਸ਼ੂਟਿੰਗ ਦਾ ਮਹੂਰਤ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਪੰਜਾਬੀ ਸੰਗੀਤ ਇੰਡਸਟਰੀ ‘ਚ ਸਥਾਪਤ ਗਾਇਕ ਗੁਰਬਖਸ਼ ਸ਼ੌਕੀ ਪਿੱਛਲੇ ਲੰਮੇ ਸਮੇਂ ਤੋਂ ਆਪਣੇ ਗਾਏ ਹੋਏ ਗੀਤਾਂ ਨਾਲ ਪੰਜਾਬੀ ਸੱਭਿਆਚਾਰ ਦੀ ਸੇਵਾ ਨਿਭਾਅ ਰਿਹਾ ਹੈ।ਅੱਜ ਸੰਗਰੂਰ ਸਥਿਤ ਆਪਣੀ ਹਵੇਲੀ ਲੋਕੇਸ਼ਨ ‘ਤੇ ਗੁਰਬਖਸ਼ ਸ਼ੌਕੀ ਦੇ ਗਾਏ ਹੋਏ ਨਵੇਂ ਸਿੰਗਲ ਟਰੈਕ ਦੀ ਸ਼ੁਟਿੰਗ ਸ਼ੁਰੂ ਕੀਤੀ ਗਈ।ਗਾਇਕ ਗੁਰਬਖਸ਼ ਸ਼ੌਕੀ ਦੇ ਗਾਏ ਹੋਏ ਨਵੇਂ ਸਿੰਗਲ ਟਰੈਕ ਦੀ ਸ਼ੂਟਿੰਗ ਦਾ ਸ਼ੁਭ ਮਹੂਰਤ ਸਰਪੰਚ ਪਾਲੀ ਸਿੰਘ ਕਮਲ ਨੇ ਕੀਤਾ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਇਕ ਗੁਰਬਖਸ਼ ਸ਼ੌਕੀ ਨੇ ਦੱਸਿਆ ਕਿ ਉਨਾਂ ਦੇੇ ਗਾਏ ਹੋਏ ਨਵੇਂ ਸਿੰਗਲ ਟਰੈਕ ਰਾਹੀਂ ਵੱਖ-ਵੱਖ ਖੇਤਰਾਂ ਦੀ ਅਸਲ ਤਸਵੀਰ ਪੇਸ਼ ਕੀਤੀ ਗਈ ਹੈ।ਇਸ ਗੀਤ ਦੀ ਵੀਡੀਓ ਹਨੀ ਹਰਦੀਪ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਹੈ ਤੇ ਕੈਮਰਾਮੈਨ ਸ਼ੰਕਰ ਦੇਵਾ ਵਲੋਂ ਆਪਣੇ ਕੈਮਰੇ ਵਿੱਚ ਕੈਦ ਕੀਤਾ ਹੈ।ਇਸ ਨਵੇਂ ਸਿੰਗਲ ਟਰੈਕ ਵਿੱਚ ਅਭਿਨੈ ਕਰਨ ਵਾਲੇ ਕਲਾਕਾਰਾਂ ਦਾ ਮੈਕਅੱਪ ਸੋਮਲ ਰਤਨ ਵਲੋਂ ਕੀਤਾ ਗਿਆ ਹੈ।ਸ਼ੌਕੀ ਦੇ ਨਵੇਂ ਸਿੰਗਲ ਟਰੈਕ ਦੇ ਬੋਲ ਗੀਤਕਾਰ ਯਾਦੀ ਕੰਦੋਲਾ ਦੀ ਕਲਮ ਤੋਂ ਲਿਖੇ ਗਏ ਹਨ।ਗਾਇਕ ਗੁਰਬਖਸ਼ ਸ਼ੌਕੀ ਦੇ ਲਾਡਲੇ ਸਪੁੱਤਰ ਅਕਾਸ਼ਦੀਪ ਸ਼ੋਕੀ ਨੇ ਵੀ ਆਪਣੇ ਪਿਤਾ ਦੇ ਗਾਏ ਹੋਏ ਨਵੇਂ ਸਿੰਗਲ ਵਿੱਚ ਆਪਣਾ ਯੋਗਦਾਨ ਪਾਇਆ ਹੈ।ਇਸ ਗੀਤ ਦਾ ਮਿਊਜ਼ਿਕ ਡੇਂਜਰ ਬੀਟ ਵਲੋਂ ਤਿਆਰ ਕੀਤਾ ਗਿਆ ਹੈ।
ਗੀਤ ਵਿੱਚ ਅਦਾਕਾਰਾ ਸਿਮਰਨ ਕੌਰ, ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ, ਗੁਰਪ੍ਰਿਆਰ ਕਾਲਬੰਜ਼ਾਰਾ, ਸੁਲੇਖ ਦਰਦੀ ਲੋਂਗੋਵਾਲੀਆ, ਮਨਜੀਤ ਸ਼ਰਮਾ ਜੇ.ਈ, ਗੁਰਦੀਪ ਸਿੰਘ ਬੰਟੀ, ਸੱਤਪਾਲ ਪਾਲੀ, ਕੁਲਵੰਤ ਉਪਲੀ ਸੰਗਰੂਰ, ਅਮੀਤ ਕੁਮਾਰ ਗਰੀਬਾਂ, ਪੱਤਰਕਾਰ ਜਸਪਾਲ ਸਿੰਘ ਸਰਾਓ, ਬਲਜਿੰਦਰ ਸਿੰਘ ਬੋਬੀ, ਹੋਲਦਾਰ ਅਤੇ ਕਲਾਕਾਰ ਨਿੱਕਾ ਬਡਰੁੱਖਾਂ, ਅਸ਼ੋਕ ਮਸਤੀ ਪ੍ਰਧਾਨ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਨੇ ਗਾਇਕ ਗੁਰਬਖਸ਼ ਸ਼ੌਕੀ ਦੇ ਆਉਣ ਵਾਲੇ ਨਵੇਂ ਸਿੰਗਲ ਟਰੈਕ ਵਿਚ ਅਭਿਨੈ ਕੀਤਾ ਹੈ ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …